ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦਿਆਂ

ਸੰਗਰੂਰ 26 ਜੂਨ (ਸੁਖਵਿੰਦਰ ਸਿੰਘ ਬਾਵਾ) –

ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ  ਦਰਸ਼ਨ ਸਿੰਘ ਕਾਂਗੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੂਥ ਵਿੰਗ ਵੱਲੋ ਸੂਬਾ ਪ੍ਰਧਾਨ ਮੁਕੇਸ਼ ਰਤਨਾਕਰ ਦੀ ਅਗਵਾਈ ਹੇਠ ਸਥਾਨਕ ਕੋਲਾ ਪਾਰਕ ਵਿਖੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ । Remembering Baba Banda Singh Bahadur

ਮੁੱਖ ਮਹਿਮਾਨ ਵੱਜੋਂ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਚੰਡੀਗੜ੍ਹ ਨੇ ਸ਼ਿਰਕਤ ਕੀਤੀ । ਇਸ ਮੌਕੇ ਪ੍ਰੀਤਮ ਸਿੰਘ ਪੀਤੂ ਚੇਅਰਮੈਨ ਨਗਰ ਸੁਧਾਰ ਟਰੱਸਟ ਸੰਗਰੂਰ,ਸਿਮਰਤ ਕੌਰ ਖੰਗੂੜਾ ਧਰਮ ਪਤਨੀ ਦਲਵੀਰ ਸਿੰਘ ਗੋਲਡੀ ਸਾਬਕਾ ਵਿਧਾਇਕ, ਅਮਰਜੀਤ ਸਿੰਘ ਟੀਟੂ ਡਾਇਰੈਕਟਰ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਿਟਡ ਚੰਡੀਗੜ੍ਹ, ਅਵਤਾਰ ਸਿੰਘ ਈਲਵਾਲ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ, ਰਾਜ ਕੁਮਾਰ ਅਰੋੜਾ ਪ੍ਰਧਾਨ ਸੰਗਰੂਰ ਵੈਲਫ਼ੇਅਰ ਐਸੋਸੀਏਸ਼ਨ ਤੇ ਸੂਬਾਈ ਆਗੂ ਗੌਰਮਿੰਟ ਪੈਨਸ਼ਨਰਜ਼ ਅਤੇ ਡਾ ਗੁਲਜ਼ਾਰ ਸਿੰਘ ਬੋਬੀ ਸਣੇਂ ਵੱਖ ਵੱਖ ਖੇਤਰ ਵਿੱਚ ਚੰਗੀ ਕਾਰਗੁਜ਼ਾਰੀ ਵਾਲੇ ਦਰਜਨਾਂ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।

ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਇਹ ਚੰਗਾ ਉਪਰਾਲਾ: ਮੈਡਮ ਪੂਨਮ ਕਾਂਗੜਾ

ਇਸ ਮੌਕੇ ਸੰਬੋਧਨ ਕਰਦਿਆਂ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਹਨ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ । ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਭਾਰਤੀਯ ਅੰਬੇਡਕਰ ਮਿਸ਼ਨ ਦਾ ਇਹ ਇੱਕ ਚੰਗਾ ਉਪਰਾਲਾ ਹੈ ।

ਪ੍ਰੀਤਮ ਸਿੰਘ ਪੀਤੂ ਅਤੇ ਅਮਰਜੀਤ ਸਿੰਘ ਟੀਟੂ ਨੇ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਹਰ ਸਮਾਜ ਸੇਵੀ ਸੰਸਥਾ ਨੂੰ ਅੱਗੇ ਆਉਣਾ ਚਾਹੀਦਾ ਹੈ। ਸਿਮਰਤ ਕੌਰ ਖੰਗੂੜਾ ਅਤੇ ਅਵਤਾਰ ਈਲਵਾਲ ਨੇ ਕਿਹਾ ਕਿ ਜਦੋਂ ਵੀ ਦੇਸ਼ ਜਾਂ ਪੰਜਾਬ ਅੰਦਰ ਕੋਈ ਸੰਕਟ ਦੀ ਘੜੀ ਆਈ ਹੈ ਤਾਂ ਹਰ ਸੰਸਥਾ ਨੇ ਅੱਗੇ ਹੋ ਕੇ ਆਪਣਾ ਯੋਗਦਾਨ ਪਾਇਆ ਹੈ ਉਨ੍ਹਾਂ ਕਿਹਾ ਕਿ 2020 ਵਿੱਚ ਕੋਵਿਡ ਦੌਰਾਨ ਜਿੱਥੇ ਹੋਰ ਸੰਸਥਾਵਾਂ ਨੇ ਆਪਣੀ ਪੂਰੀ ਜ਼ਿਮੇਵਾਰੀ ਨਿਭਾਈ, ਉਥੇ ਹੀ ਭਾਰਤੀਯ ਅੰਬੇਡਕਰ ਮਿਸ਼ਨ ਦੀ ਕਾਰਗੁਜ਼ਾਰੀ ਕਾਫ਼ੀ ਸ਼ਲਾਘਾਯੋਗ ਰਹੀ ਹੈ ।ਜਿਨ੍ਹਾਂ ਜਿੱਥੇ ਪੰਜਾਬ ਭਰ ਵਿੱਚ ਹਜ਼ਾਰਾਂ ਲੋਕਾਂ ਨੂੰ ਘਰ ਘਰ ਜਾ ਕੇ ਰਾਸ਼ਨ ਸਮੇਤ ਜ਼ਰੂਰਤ ਦਾ ਸਾਰਾ ਸਮਾਨ ਮੁਹੱਇਆ ਕਰਵਾਇਆ ਗਿਆ ।

ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਸਾਰੀਆਂ ਸਮਾਜ਼ ਸੇਵੀ ਸੰਸਥਾਵਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਸੰਕਲਪ ਲੈਣਾ ਚਾਹੀਦਾ ਹੈ ਇਹ ਹੀ ਸ਼ਹੀਦਾਂ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ ।

ਯੂਥ ਵਿੰਗ ਦੇ ਸੂਬਾ ਪ੍ਰਧਾਨ ਮੁਕੇਸ਼ ਰਤਨਾਕਰ ਨੇ ਕਿਹਾ ਕਿ ਭਾਰਤੀਯ ਅੰਬੇਡਕਰ ਮਿਸ਼ਨ ਜ਼ੋ ਕੌਮੀ ਪ੍ਰਧਾਨ  ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਪਿਛਲੇ ਕਰੀਬ 24 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ ।

ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੁਖਪਾਲ ਸਿੰਘ ਭੰਮਾਬੱਦੀ, ਜਗਦੀਪ ਸਿੰਘ ਗੁੱਜਰਾ,ਰਾਜ ਕੁਮਾਰ ਸ਼ਰਮਾ, ਅਮਰਿੰਦਰ ਸਿੰਘ ਬੱਬੀ,ਅਮਿਤ ਕੁਮਾਰ ਰੋਕਸੀ, ਰਾਜ ਕੁਮਾਰ ਟੋਨੀ ਤੋਂ ਇਲਾਵਾ ਹੋਰ ਵੀ ਵੱਖ ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਤੇ ਚਾਨਣਾ ਪਾਇਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮੇਸ਼ ਸਿੰਘ ਤਲਵਾੜੀ, ਮੋਹਿਤ ਕੁਮਾਰ, ਅਰਵਿੰਦ ਸਿੱਧੂ, ਇੰਦਰਜੀਤ ਨੀਲੂ, ਹਰਪਾਲ ਸਿੰਘ ਸੋਨੂੰ, ਚਮਕੋਰ ਸਿੰਘ ਜੱਸੀ,ਕਮਲ ਕੁਮਾਰ ਗੋਗਾ,ਜੱਗਾ, ਹਰਪ੍ਰੀਤ ਹੈਪੀ, ਸੁਰਿੰਦਰ ਕੌਰ ਬੁਗਰਾ ਆਦਿ ਹਾਜ਼ਰ ਸਨ।