ਰਾਜਸਥਾਨ ਫੀਡਰ ਨਹਿਰ 60 ਦਿਨਾਂ ਲਈ ਬੰਦ ਰਹੇਗੀ

31

ਚੰਡੀਗੜ੍ਹ, 24 ਮਾਰਚ :

ਰਾਜਸਥਾਨ ਸਰਕਾਰ ਦੀ ਬੇਨਤੀ ’ਤੇ ਪੰਜਾਬ ਦੇ ਜਲ ਸਰੋਤ ਵਿਭਾਗ ਨੇ ਰਾਜਸਥਾਨ ਫੀਡਰ ਨਹਿਰ ਨੂੰ 60 ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਰਾਜਸਥਾਨ ਸਰਕਾਰ ਨੇ ਰੀਲਾਈਨਿੰਗ ਦੇ ਬਕਾਇਆ ਰਹਿੰਦੇ ਕੰਮ ਦੇ ਮੱਦੇਨਜ਼ਰ ਨਹਿਰ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ, ਜਿਸ ਕਾਰਨ ਪੰਜਾਬ ਸਰਕਾਰ ਨੇ 26 ਮਾਰਚ 2023 ਤੋਂ 24 ਮਈ 2023 (ਦੋਵੇਂ ਦਿਨ ਸ਼ਾਮਲ) 60 ਦਿਨਾਂ ਲਈ ਨਹਿਰ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਰਾਜ ਸਰਕਾਰ ਨੇ ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ, 1873 (ਐਕਟ 8 ਆਫ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਅਧੀਨ ਇਹ ਹੁਕਮ ਜਾਰੀ ਕੀਤੇ ਹਨ।

Google search engine