Silly Decision: Recruitment of most important post in Punjabi University just with Walk in Interview
ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਲੋਕ ਸੰਪਰਕ ਦੀ ਭਰਤੀ ਪ੍ਰਕ੍ਰਿਆ ਸਵਾਲਾਂ ਦੇ ਘੇਰੇ ‘ਚ
ਸਭ ਤੋਂ ਅਹਿਮ ਅਸਾਮੀ ਦੀ ਛੇ ਮਹੀਨੇ ਦੇ ਠੇਕੇ ਤੇ ਭਰਤੀ ਲਈ ਹੋਵੇਗੀ ਵਾਕ-ਇਨ ਇੰਟਰਵਿਊ
ਚੰਡੀਗੜ੍ਹ, 28 ਜਨਵਰੀ— ਪੰਜਾਬੀ ਵਰਸਿਟੀ, ਪਟਿਆਲਾ ਵੱਲੋ ਡਾਇਰੈਕਟਰ ਲੋਕ ਸੰਪਰਕ ਦੀ ਸਭ ਤੋਂ ਅਹਿਮ ਨਾਨ—ਟੀਚਿੰਗ ਦੀ ਅਸਾਮੀ ਤੇ ਸਿਰਫ਼ ਛੇ ਮਹੀਨੇ ਦੇ ਠੇਕੇ ਤੇ ਕੀਤੀ ਜਾ ਰਹੀ ਭਰਤੀ ਭਗਵੰਤ ਮਾਨ ਸਰਕਾਰ ਦੇ ਰੈਗੂਲਰ ਭਰਤੀ ਦੇ ਦਾਅਵਿਆਂ ਦੀ ਪੋਲ-ਖੋਲ ਰਹੀ ਹੈ । ਇਸ ਸਬੰਧੀ ਯੂਨੀਵਰਸਿਟੀ ਵੱਲੋਂ 25 ਜਨਵਰੀ ਨੂੰ ਭਰਤੀ ਲਈ ਇੱਕ ਇਸਤਿਹਾਰ ਦਿੱਤਾ ਗਿਆ ਹੈ, ਜਿਸ ਵਿੱਚ ਇਸ ਅਸਾਮੀ ਲਈ ਹਫ਼ਤੇ ਬਾਅਦ ਹੀ 2 ਫ਼ਰਵਰੀ ਨੂੰ ਵਾਈਸ—ਚਾਂਲਸਰ ਦਫ਼ਤਰ ਵਿਖੇ ਰੱਖੀ ਗਈ ਵਾਕ—ਇਨ ਇੰਟਰਵਿਊ ਸਵਾਲਾਂ ਦੇ ਘੇਰੇ ਵਿੱਚ ਹੈ।
ਪੰਜਾਬੀ ਯੂਨੀਵਰਸਿਟੀ ਦੀ ਵੈਬਸਾਇਟ ਅਨੁਸਾਰ ਇਸ ਅਸਾਮੀ ਲਈ ਵਿਦਿਅਕ ਯੋਗਤਾ ਐਮ.ੲੈ. ਸੈਕਿੰਡ ਡਵੀਜ਼ਨ ਦੇ ਨਾਲ—ਨਾਲ 7 ਸਾਲਾਂ ਦਾ ਪੱਤਰਕਾਰੀ ਅਤੇ ਲੋਕ ਸੰਪਰਕ ਦਾ ਤਜਰਬਾ ਲੋੜ੍ਹੀਦਾ ਹੈ। ਇਸਤਿਹਾਰ ਅਨੁਸਾਰ ਪੱਤਰਕਾਰੀ ਅਤੇ ਜਨ ਸੰਚਾਰ ਵਿਸ਼ੇ ਵਿੱਚ ਮਾਸਟਰ ਡਿਗਰੀ ਪ੍ਰਾਪਤ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇਗੀ। ਇਸ ਸਬੰਧੀ ਵੈਬਸਾਇਟ ਤੇ ਦਿੱਤੀ ਜਾਣਕਾਰੀ ਵਿੱਚ ਇਸ ਅਸਾਮੀ ਦੀ ਤਨਖਾਹ ਅਤੇ ਭਰਤੀ ਨਿਯਮਾਂ ਬਾਰੇ ਕੁਝ ਸਪੱਸ਼ਟ ਨਹੀ ਹੈ।
ਜ਼ਿਕਰਯੋਗ ਹੈ ਕਿ ਪ੍ਰੋ. ਅਰਵਿੰਦ ਵੱਲੋਂ ਸਾਲ 2021 ਵਿੱਚ ਅਹੁੱਦਾ ਸੰਭਾਲਣ ਤੋਂ ਬਾਅਦ ਇਸ ਅਸਾਮੀ ਦਾ ਵਾਧੂ ਚਾਰਜ 16 ਦਿਨ ਪਹਿਲਾਂ ਹੀ ਭਰਤੀ ਕੀਤੇ ਗਏ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦੇ ਡਾਇਰੈਕਟਰ ਦਲਜੀਤ ਸਿੰਘ ਅੰਮੀ ਨੂੰ ਦਿੱਤਾ ਗਿਆ ਸੀ । ਦਲਜੀਤ ਸਿੰਘ ਅੰਮੀ ਪਿਛਲੇ ਦੋ ਸਾਲਾਂ ਤੋਂ ਇਸ ਅਸਾਮੀ ਦਾ ਵਾਧੂ ਕੰਮ ਦੇਖ ਰਹੇ ਸਨ, ਜਿਸ ਦੋਰਾਂਨ ਉਨ੍ਹਾਂ ਦਾ ਵੀ ਵਿਵਾਦਾਂ ਨਾਲ ਰਿਸ਼ਤਾ ਰਿਹਾ ਹੈ। ਪਿਛਲੇ ਕੁਝ ਸਮੇਂ ਦੋਰਾਂਨ ਯੂਨੀਵਰਸਿਟੀ ਵਿੱਚ ਨਿੱਤ ਦਿਨ ਚੱਲ ਰਹੇ ਧਰਨੇ-ਪ੍ਰਦਰਸ਼ਨਾਂ ਕਾਰਨ ਮੀਡੀਆ ਵਿੱਚ ਅਕਸਰ ਯੂਨੀਵਰਸਿਟੀ ਵਿਰੁੱਧ ਖਬਰਾਂ ਆਉਦੀਆਂ ਰਹਿੰਦੀਆਂ ਹਨ । ਪੰਜਾਬੀ ਯੂਨੀਵਰਸਿਟੀ ਵਿੱਚ ਬਾਹਰੋਂ ਆਏ ਦਲਜੀਤ ਸਿੰਘ ਅੰਮੀ ਦੇ ਯੂਨੀਵਰਸਿਟੀ ਵਿਦਿਆਰਥੀਆਂ, ਅਧਿਕਾਰੀਆਂ, ਕਰਮਚਾਰੀਆਂ ਅਤੇ ਮੀਡੀਆਕਰਮੀਆਂ ਨਾਲ ਤਾਲਮੇਲ ਦੀ ਘਾਟ ਕਾਰਨ ਯੂਨੀਵਰਸਿਟੀ ਦੇ ਅਕਸ਼ ਵਿੱਚ ਕੋਈ ਸੁਧਾਰ ਨਹੀਂ ਹੋਇਆ। ਸੂਤਰਾਂ ਅਨੁਸਾਰ ਦਲਜੀਤ ਸਿੰਘ ਅੰਮੀ ਵੱਲੋਂ ਇਸ ਅਹੁੱਦੇ ਤੋਂ ਆਪਣਾ ਅਸਤੀਫਾ ਦਿੱਤਾ ਜਾ ਚੱਕਾ ਹੈ।
ਵਿੱਤੀ ਘਾਟੇ ਵਿੱਚ ਚੱਲ ਰਹੀ ਪੰਜਾਬੀ ਯੂਨੀਵਰਸਿਟੀ
ਪੰਜਾਬੀ ਯੂਨੀਵਰਸਿਟੀ ਦੇ ਹੀ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਵਿੱਤੀ ਘਾਟੇ ਵਿੱਚ ਚੱਲ ਰਹੀ ਪੰਜਾਬੀ ਯੂਨੀਵਰਸਿਟੀ ਪਿਛਲੇ 25 ਸਾਲਾਂ ਤੋਂ ਇਹ ਅਸਾਮੀ ਖਾਲੀ ਪਈ ਸੀ ਅਤੇ ਇਸ ਅਸਾਮੀ ਦਾ ਕੰਮਕਾਜ ਯੂਨੀਵਰਸਿਟੀ ਦੇ ਹੀ ਵੱਖ—ਵੱਖ ਵਿਭਾਗਾਂ ਦੇ ਅਧਿਆਪਕਾਂ ਨੂੰ ਵਾਧੂ ਚਾਰਜ ਦੇ ਕੇ ਚਲਾਇਆ ਜਾ ਰਿਹਾ ਸੀ । ਉਨ੍ਹਾਂ ਕਿਹਾ ਕਿ ਯੂਨੀਰਸਿਟੀ ਵਿੱਚ ਮੋਜ਼ੂਦ ਨਾਨ—ਟੀਚਿੰਗ ਅਧਿਕਾਰੀਆਂ ਵਿੱਚ ਯੋਗਤਾ ਅਤੇ ਤਜਰਬੇ ਦੀ ਕੋਈ ਕਮੀ ਨਹੀ ਹੈ ਅਤੇ ਕਈ ਅਧਿਕਾਰੀ ਪੱਤਰਕਾਰੀ ਅਤੇ ਜਨ ਸੰਚਾਰ ਵਿਸ਼ੇ ਵਿੱਚ ਡਾਕਟਰੇਟ ਡਿਗਰੀ ਤੋਂ ਇਲਵਾ 25—30 ਸਾਲਾਂ ਦਾ ਇਸ ਖੇਤਰ ਦਾ ਤਜਰਬਾ ਵੀ ਰੱਖਦੇ ਹਨ ਅਤੇ ਯੂਨੀਵਰਸਿਟੀ ਨੂੰ ਦਰਪੇਸ਼ ਵਿੱਤੀ ਸੰਕਟ ਦੇ ਮੱਦੇਨਜਰ ਬਿਨ੍ਹਾਂ ਤਨਖਾਹ ਇਸ ਅਸਾਮੀ ਦਾ ਕੰਮ ਕਰਨ ਲਈ ਤਿਆਰ ਹਨ । ਜਦਕਿ ਨਵਾਂ ਵਿਅਕਤੀ ਨਿਯੁਕਤ ਕਰਨ ਨਾਲ ਯੂਨੀਵਰਸਿਟੀ ਤੇ ਵਿੱਤੀ ਬੋਝ ਹੀ ਵਧੇਗਾ।
ਯੂਨੀਵਰਸਿਟੀ ਦੀ ਸਭ ਤੋਂ ਅਹਿਮ ਅਸਾਮੀ ਨੂੰ ਪਹਿਲੀ ਵਾਰ ਬਿਨ੍ਹਾਂ ਅਰਜ਼ੀਆਂ ਦੀ ਮੰਗ ਕੀਤੇ ਛੇ ਮਹੀਨੇ ਦੇ ਠੇਕੇ ਤੇ ਕੱਚੇ ਤੋਰ ਤੇ ਭਰਤੀ ਕਰਨੀ ਕਈ ਤਰ੍ਹਾਂ ਦੇ ਵੱਡੇ ਸਵਾਲ ਖੜ੍ਹੇ ਕਰਦੀ ਹੈ, ਕਿਉਂਕਿ ਵਿੱਤੀ ਸੰਕਟ ਕਾਰਨ ਯੂਨੀਵਰਸਿਟੀ ਵਿੱਚ ਜਿਆਦਾਤਰ ਵਿਭਾਗਾਂ ਦਾ ਕੰਮਕਾਰ ਪਿਛਲੇ ਕਈ ਸਾਲਾਂ ਤੋਂ ਯੂਨੀਵਰਸਿਟੀ ਦੇ ਹੀ ਅਧਿਆਪਕਾਂ ਨੂੰ ਵਾਧੂ ਚਾਰਜ਼ ਦੇ ਕੇ ਚਲਾਇਆ ਜਾ ਰਿਹਾ ਹੈ। ਜਿਨ੍ਹਾਂ ਵਿੱਚ ਰਜਿਸਟਰਾਰ, ਕੰਟਰੋਲਰ (ਪ੍ਰੀਖਿਆਵਾਂ) ਅਤੇ ਵਿੱਤ ਅਫ਼ਸਰ ਵਰਗੇ ਕਈ ਅਹਿਮ ਅਹੁੱਦੇ ਸਾਮਲ ਹਨ। ਇਹਨਾਂ ਅਹੁੱਦਿਆਂ ਤੇ ਪਿਛਲੇ ਕਈ ਸਾਲਾਂ ਤੋਂ ਰੈਗੂਲਰ ਭਰਤੀ ਨਹੀ ਕੀਤੀ ਗਈ ਅਤੇ ਵਾਧੂ ਚਾਰਜ਼ ਦੋਰਾਂਨ ਇਨ੍ਹਾਂ ਅਧਿਆਪਕਾਂ ਨੂੰ ਕੋਈ ਮਾਣ—ਭੱਤਾ ਨਹੀ ਦਿੱਤਾ ਜਾਂਦਾ।
ਭਗਵੰਤ ਮਾਨ ਸਰਕਾਰ ਦੇ ਰੈਗੂਲਰ ਭਰਤੀ ਦੇ ਦਾਅਵਿਆਂ ਦੀ ਪੋਲ
ਮੋਜ਼ੂਦਾ ਵਾਈਸ—ਚਾਂਸਲਰ ਅਰਵਿੰਦ ਦੀ ਤਿੰਨ ਸਾਲ ਦੀ ਟਰਮ ਅਪ੍ਰੈਲ ਮਹੀਨੇ ਵਿੱਚ ਖਤਮ ਹੋਣ ਜਾ ਰਹੀ ਹੈ ਅਤੇ ਆਪਣੀ ਟਰਮ ਦੇ ਸਿਰਫ਼ ਦੋ ਮਹੀਨੇ ਬਾਕੀ ਰਹਿ ਜਾਣ ਤੇ ਉਨ੍ਹਾਂ ਦੀ ਅਜਿਹੀ ਕੀ ਮਜ਼ਬੂਰੀ ਅਤੇ ਕਾਹਲੀ ਹੈ ਕਿ ਉਹ ਹਫ਼ਤੇ ਦੇ ਅੰਦਰ—ਅੰਦਰ ਨਵਾਂ ਡਾਇਰੈਕਟਰ ਲੋਕ ਸੰਪਰਕ ਨਿਯੁਕਤ ਕਰਨਾ ਚਾਹੁੰਦੇ ਹਨ। ਇਹ ਵੀ ਸੰਭਵ ਹੈ ਕਿ ਯੂਨੀਵਰਸਿਟੀ ਵੱਲੋਂ ਅਜਿਹੇ ਹੀ ਢੰਗ ਨਾਲ ਆਉਣ ਵਾਲੇ ਦਿਨ੍ਹਾਂ ਵਿੱਚ ਰਜਿਸਟਰਾਰ, ਵਿੱਤ ਅਫ਼ਸਰ ਅਤੇ ਕੰਟਰੋਲਰ (ਪ੍ਰੀਖਿਆਂਵਾਂ) ਵਰਗੀਆਂ ਅਹਿਮ ਅਸਾਮੀਆਂ ਤੇ ਵਾਕ—ਇਨ—ਇੰਟਰਵਿਊ ਰਾਂਹੀ ਠੇਕੇ ਤੇ ਭਰਤੀ ਕੀਤੀ ਜਾਵੇ। ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਇਸ ਤਜ਼ਰਬੇ ਦੇ ਕੀ ਨਤੀਜੇ ਨਿਕਲਣਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ।
ਪੰਜਾਬ ਦੀਆਂ ਬਾਕੀ ਸਾਰੀਆਂ ਯੂਨੀਵਰਸਿਟੀਆਂ ਵਿੱਚ ਡਾਇਰੈਕਟਰ ਲੋਕ ਸੰਪਰਕ ਦੀਆਂ ਅਸਾਮੀਆਂ ਤੇ ਬਕਾਇਦਾ ਅਰਜੀਆਂ ਦੀ ਮੰਗ ਕਰਦਿਆਂ ਚਾਹਵਾਨ ਉਮੀਦਵਾਰਾਂ ਨੂੰ ਪੂਰਾ ਸਮਾਂ ਦੇ ਰੈਗੂਲਰ ਤੋਰ ਤੇ ਭਰਤੀਆਂ ਕੀਤੀਆਂ ਹੋਈਆਂ ਹਨ, ਪ੍ਰੰਤੂ ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਅਸਾਮੀ ਤੇ ਭਰਤੀ ਲਈ ਸੀਨੀਅਰ ਅਤੇ ਉਚੱ ਯੋਗਤਾ ਪ੍ਰਾਪਤ ਵੱਖ—ਵੱਖ ਸਰਕਾਰੀ ਵਿਭਾਗਾਂ ਅਤੇ ਮੀਡੀਆ ਹਾਊਸਾਂ ਵਿੱਚ ਕੰਮ ਕਰ ਰਹੇ ਉਮੀਦਵਾਰਾਂ ਨੂੰ ਸਿਰਫ਼ ਤਿੰਨ ਕੰਮਕਾਜ਼ੀ ਦਿਨ ਦਾ ਹੀ ਸਮਾਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡਾਇਰੈਕਟਰ ਲੋਕ ਸੰਪਰਕ ਦੀ ਰੈਗੂਲਰ ਅਸਾਮੀ ਲਈ ਤਨਖਾਹ ਅਤੇ ਭਰਤੀ ਦੇ ਕੀ ਨਿਯਮ ਹੋਣਗੇ ਉਹ ਵੀ ਸਪੱਸ਼ਟ ਨਹੀ ਹੈ ਅਤੇ ਲੋਕ ਸੰਪਰਕ ਅਫ਼ਸਰ ਅਤੇ ਡਾਇਰੈਕਟਰ ਲੋਕ ਸੰਪਰਕ ਦੀ ਅਸਾਮੀ ਦਰਮਿਆਨ ਹੋਰ ਕੋਈ ਵੀ ਕਾਡਰ ਦੀ ਅਸਾਮੀ ਨਹੀ ਹੈ।
ਨਲਾਇਕ ਕਰਮਚਾਰੀਆਂ ਦੀ ਭਰਤੀ ਦੇ ਇਲਜ਼ਾਮ
ਇਸ ਤੋਂ ਇਲਾਵਾ ਇਸ ਅਸਾਮੀ ਲਈ ਯੋਗਤਾਵਾਂ ਯੂਨੀਵਰਸਿਟੀ ਦੀ ਲੋਕ ਸੰਪਰਕ ਅਫ਼ਸਰ ਦੀ ਅਸਾਮੀ ਵਾਲੀਆਂ ਹਨ ਅਤੇ ਯੂਨੀਵਰਸਿਟੀ ਵੱਲੋਂ ਇਹ ਅਸਾਮੀ ਭਰਨ ਜ਼ਾਂ ਨਾ ਭਰਨ ਦਾ ਫੈਸਲਾ ਆਪਣੇ ਕੋਲ ਰੱਖਿਆ ਹੈ। ਅਜਿਹੀ ਭੰਬਲਭੂਸੇ ਵਾਲੀ ਸਥਿਤੀ ਵਿੱਚ ਸਵਾਲ ਇਹ ਉਠੱਦਾ ਹੈ ਕਿ ਇਸ ਅਹਿਮ ਅਸਾਮੀ ਤੇ ਇੱਕ ਦਮ ਕਾਹਲੀ ਵਿੱਚ ਵਾਕ—ਇਨ—ਇੰਟਰਵਿਊ ਰਾਂਹੀ ਭਰਤੀ ਲਈ ਦਿੱਤੇ ਗਏ ਇਸਤਿਹਾਰ ਦੇਣ ਦੀ ਜੇਕਰ ਕੋਈ ਐਮਰਜੈਸੀ ਸਥਿਤੀ ਪੈਦਾ ਹੋ ਗਈ ਅਤੇ ਇਹ ਅਸਾਮੀ ਭਰਨ ਜਾਂ ਨਾਂ ਭਰਨ ਬਾਰੇ ਲਿਖਣਾ ਸਮਝ ਤੋਂ ਪਰੇ੍ਹ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਅਕਸਰ ਨਲਾਇਕ ਚਹੇਤਿਆਂ ਕਰਮਚਾਰੀਆਂ ਦੀ ਭਰਤੀ ਦੇ ਇਲਜ਼ਾਮ ਲੱਗਦੇ ਰਹਿੰਦੇ ਹਨ। ਯੂਨੀਵਰਸਿਟੀ ਦੇ ਨਲਾਇਕ ਕਰਮਚਾਰੀਆਂ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਕੀਤੀ ਗਈ ਵੱਡੇ ਪੱਧਰ ਤੇ ਕੀਤੀ ਗਈ ਭਰਤੀ ਦਾ ਵਾਈਸ-ਚਾਂਸਲਰ ਪ੍ਰੋ ਅਰਵਿੰਦ ਇਸ ਅਕਸਰ ਜ਼ਿਕਰ ਵੀ ਕਰਦੇ ਰਹਿੰਦੇ ਹਨ ।
1 Comment
Punjab Nama ਖਾਸ ਖਬਰਾਂ - Punjab Nama News
7 ਮਹੀਨੇ ago[…] […]
Comments are closed.