ਸੰਗਰੂਰ, 14 ਅਕਤੂਬਰ (ਸੁੁਖਵਿੰਦਰ ਸਿੰਘ ਬਾਵਾ)
-ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਿਸੇ ਭਲੇ ਦੀ ਉਮੀਦ ਨਹੀਂ ਹੈ, ਕੁਝ ਹੀ ਮਹੀਨਿਆ ਵਿਚ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੌਹ ਭੰਗ ਹੋ ਗਿਆ ਹੈ ਅਤੇ ਲੋਕਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਕਿ ਰਾਜ ਦੀ ਸਤਾ ਰਾਜਨੀਤੀ ਤੋਂ ਅਣਜਾਨ ਲੋਕਾਂ ਨੂੰ ਦਿੱਤੀ ਗਈ ਹੈ। People started disillusionment with Bhagwant Mann government – Advocate BajajÍ

ਇਨਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਕੌਂਸਲ ਸੰਗਰੂਰ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਪ੍ਰਮਿੰਦਰ ਬਜਾਜ ਨੇ ਪੰਜਾਬਨਾਮਾ ਨਾਲ ਗੱਲਬਤਾ ਕਰਦਿਆ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬੜੀ ਖੁਸ਼ੀ ਨਾਲ ਆਮ ਆਦਮੀ ਪਾਰਟੀ ਨੂੰ ਬਹੁਮਤ ਦੇ ਕੇ ਸਰਕਾਰ ਬਣਾਈ ਪਰ ਪੰਜਾਬ ਦੇ ਲੋਕਾਂ ਦਾ ਆਪ ਦੀ ਸਰਕਾਰ ਤੋਂ ਕੁਝ ਹੀ ਮਹੀਨਿਆ ਵਿਚ ਮਨ ਅੱਕ ਗਿਆ ਹੈ । ਉਹਨਾ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਅੱਕੇ ਹੋਏ ਸਨ ਅਤੇ ਬਦਲਾਅ ਚਾਹੁੰਦੇ ਸਨ। ਪਰ ਭਗਵੰਤ ਮਾਨ ਸਰਕਾਰ ਨੇ ਲੋਕਾਂ ਦਾ ਭਰੋਸਾ ਤੋੜ ਦਿੱਤਾ ਅਤੇ ਪੰਜਾਬ ਨੂੰ ਧਰਨਿਆ ਦਾ ਸੂਬਾ ਬਣਾ ਦਿੱਤਾ।

ਉਹਨਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾ ਅਤੇ ਬਾਅਦ ਵਿਚ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਉਹ ਪੂਰੇ ਨਹੀਂ ਕੀਤੇ ਇਹੀ ਕਾਰਨ ਹੀ ਕਿ ਸੰਗਰੂਰ ਲੋਕ ਸਭਾ ਮੱਧਕਾਲ ਚੋਣ ਵਿਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਐਡ. ਬਜਾਜ ਨੇ ਕਿਹਾ ਕਿ ਇਹ ਕਹਿੰਦੇ ਸੀ ਕਿ ਭਿ੍ਸ਼ਟਾਚਾਰ ਨੂੰ ਨਹੀਂ ਬਰਦਾਸ਼ਤ ਕਰਾਂਗੇ ਪਰ ਇਨਾਂ ਦੇ ਮੰਤਰੀ ਦੀ ਰਿਕਾਰਡਿੰਗ ਵੀ ਲੀਕ ਹੋ ਗਈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।

ਉਹਨਾਂ ਕਿਹਾ ਕਿ ਝੂਠ ਬੋਲ ਕੇ ਸਤਾ ਵਿਚ ਆਈ ਆਮ ਆਦਮੀ ਪਾਰਟੀ ਦਿੱਲੀ ਦੇ ਇਸ਼ਾਰੇ ਤੇ ਹੀ ਕੰਮ ਕਰ ਰਹੀ ਹੈ। ਉਹਨਾ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਝੂਠ ਬੋਲ ਕੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਇਸ ਲਈ ਪੰਜਾਬ ਦੇ ਲੋਕ ਉਹਨਾਂ ਨੂੰ ਮੁਆਫ ਨਹੀਂ ਕਰਨਗੇ । ਪੰਜਾਬ ਵਿਚ ਲਾ ਐਡ ਆਡਰ ਦੀ ਸਥਿਤੀ ਨਾਯੁਕ ਹਾਲਤ ਵਿਚ ਹੈ ਅਤੇ ਮਾਨ ਸਾਹਿਬ ਦੂਜੇ ਸੂਬਿਆ ਵਿਚ ਜਾ ਕੇ ਪੰਜਾਬ ਦੇ ਹਾਲਾਤਾਂ ਬਾਰੇ ਝੂਠ ਬੋਲ ਰਹੇ ਹਨ। ਉਹਨਾਂ ਨੂੰ ਪੰਜਾਬ ਦੀ ਜਨਤਾ ਨੂੰ ਸਚਾਈ ਦੱਸ ਕੇ ਮੁਆਫੀ ਮੰਗਣੀ ਚਾਹੀਦੀ ਹੈ।

 

ਜੇਕਰ ਤੁਹਾਡੇ ਕੋਲ ਕੌਈ ਅਜਿਹੀ ਜਾਣਕਾਰੀ ਹੈ ਜੋ ਤੁਸੀਂ ਪੰਜਾਬਨਾਮਾ ਰਾਹੀਂ ਆਮ ਲੋਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀ ਪੰਜਾਬਨਾਮਾ ਦੇ ਵਟਸਐਪ ਨੰਬਰ 905 666 4887 ਸੰਦੇਸ਼ ਜਾਂ ਕਾਲ ਰਾਹੀ ਸੰਪਰਕ ਕਰ ਸਕਦੇ ਹੋ ਅਤੇ ਤੁਹਾਡੇ ਵਿਚਾਰਾਂ ਨੂੰ ਪੰਜਾਬਨਾਮਾ ਲੋਕਰਾਏ ਬਣਾਉਣ ਵਿਚ ਮੱਦਦ ਕਰ ਸਕਦਾ ਹੈ।