ਮੈਡਮ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਦੀ ਘੁਰਕੀ ਦਾ ਅਸਰ

ਲੋਕਾਂ ਕੀਤਾ ਮੈਡਮ ਪੂਨਮ ਕਾਂਗੜਾ ਮੈਂਬਰ ਐਸਸੀ ਕਮਿਸ਼ਨ ਪੰਜਾਬ ਦਾ ਧੰਨਵਾਦ

ਬਠਿੰਡਾ/ਗੋਨਿਆਣਾ ਮੰਡੀ 23 ਸਤੰਬਰ

– ਗੋਨਿਆਣਾ ਮੰਡੀ ਦੇ ਐਸ ਸੀ ਰਿਜ਼ਰਵ ਵਾਰਡ ਨੰਬਰ 8 ਵਿੱਚ ਪਿਛਲੇ ਕਾਫੀ ਦਿਨਾਂ ਤੋਂ ਸੀਵਰੇਜ ਬੰਦ ਹੋਣ ਕਾਰਨ ਫੈਲੀ ਗੰਦਗੀ ਅਤੇ ਟੁਟੀਆਂ ਚ ਆ ਰਹੇ ਗੰਦੇ ਪਾਣੀ ਦੀ ਸਮੱਸਿਆਂ ਨੂੰ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਘੁਰਕੀ ਤੋ ਬਾਅਦ ਨਗਰ ਕੌਂਸਲ ਗੋਨਿਆਣਾ ਮੰਡੀ ਵੱਲੋਂ ਹੱਲ ਕਰਵਾ ਦਿੱਤਾ ਗਿਆ ਹੈ । People got relief from pollution, got clean water for drinking.

ਜਿਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਦੇ ਮੋਜੂਦਾ ਕੌਂਸਲਰ ਤਾਰਾ ਚੰਦ ਨੇ ਦੱਸਿਆ ਕਿ ਉਨ੍ਹਾਂ ਦਾ ਵਾਰਡ ਜ਼ੋ ਐਸ ਸੀ ਰਿਜ਼ਰਵ ਹੈ ਅਤੇ ਵਾਰਡ ਵਿੱਚ ਜ਼ਿਆਦਾ ਤਰ ਐਸ ਸੀ ਵਰਗ ਦੇ ਲੋਕ ਹੀ ਰਹਿੰਦੇ ਹਨ ਜਿਸ ਵਿੱਚ ਪਿੱਛਲੇ ਕਾਫੀ ਦਿਨਾਂ ਤੋਂ ਸੀਵਰੇਜ ਦੀਆਂ ਸਾਰੀਆਂ ਲਾਈਨਾਂ ਬੰਦ ਹੋਣ ਕਾਰਨ ਵਾਰਡ ਦੀਆਂ ਸਾਰੀਆਂ ਗਲੀਆਂ ਵਿੱਚ ਗੰਦਾ ਪਾਣੀ ਖੜ੍ਹਾ ਰਹਿੰਦਾ ਸੀ ਅਤੇ ਟੁਟੀਆਂ ਵਿੱਚ ਵੀ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਗੰਦਾ ਪਾਣੀ ਹੀ ਆ ਰਹਿਆ ਸੀ ਜਿਸ ਕਾਰਨ ਐਸ ਸੀ ਵਰਗ ਦੇ ਲੋਕ ਨਰਕ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਹੋ ਰਹੇ ਸਨ ।

ਜਿਸ ਸਬੰਧੀ ਉਨ੍ਹਾਂ ਅਤੇ ਵਾਰਡ ਦੇ ਲੋਕਾਂ ਵੱਲੋਂ ਅਨੇਕਾਂ ਵਾਰ ਇਸ ਸਮੱਸਿਆਂ ਦੇ ਹੱਲ ਲਈ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਨੂੰ ਲਿਖਤੀ ਤੌਰ ਤੇ ਬੇਨਤੀ ਕੀਤੀ ਗਈ ਏਥੋਂ ਤੱਕ ਕਿ ਉਹਨਾਂ ਵੱਲੋਂ ਇਹ ਮੁੱਦਾ ਕਈ ਵਾਰ ਨਗਰ ਕੌਂਸਲ ਹਾਊਸ ਦੀ ਮੀਟਿੰਗ ਵਿੱਚ ਵਿੱਚ ਵੀ ਚੁੱਕਿਆ ਗਿਆ ਅਤੇ ਪਰਸੀਡਿੰਗ ਬੁੱਕ ਵਿੱਚ ਵੀ ਦਰਜ਼ ਕਰਵਾਇਆ ਗਿਆ ਪਰੰਤੂ ਉਹਨਾਂ ਦੀ ਇਸ ਸਮੱਸਿਆਂ ਦਾ ਕੋਈ ਹੱਲ ਨਹੀਂ ਹੋਇਆ ਤਾਂ ਮਜਬੂਰਨ ਉਨ੍ਹਾਂ ਨੂੰ ਇਸ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਮਾਨਯੋਗ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਦਰਵਾਜ਼ਾ ਖੜਕਾਉਣਾ ਪਿਆ ।

ਕੌਂਸਲਰ ਤਾਰਾ ਚੰਦ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਵਾਰਡ ਵਾਸੀਆਂ ਨੂੰ ਨਾਲ ਲੈਕੇ ਸ਼੍ਰੀਮਤੀ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਨੂੰ ਲਿਖਤੀ ਤੌਰ ਤੇ ਸ਼ਿਕਾਇਤ ਦੇ ਕੇ ਸਮੱਸਿਆਂ ਦੇ ਹੱਲ ਲਈ ਬੇਨਤੀ ਕੀਤੀ ਜਿਨ੍ਹਾਂ ਤੁਰੰਤ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਖਿਚਾਈ ਕਰਦਿਆਂ ਸਮੱਸਿਆਂ ਨੂੰ ਹੱਲ ਕਰਨ ਲਈ ਹੁਕਮ ਦਿੱਤੇ ਕੌਂਸਲਰ ਤਾਰਾ ਚੰਦ ਨੇ ਕਿਹਾ ਕਿ ਮੈਡਮ ਪੂਨਮ ਕਾਂਗੜਾ ਦੀ ਘੁਰਕੀ ਤੋ ਡਰਦਿਆਂ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਵੱਲੋਂ ਦਿਨ ਰਾਤ ਇੱਕ ਕਰਕੇ ਉਨ੍ਹਾਂ ਦੀ ਇਸ ਵੱਡੀ ਸਮੱਸਿਆਂ ਦਾ ਹੱਲ ਕਰਵਾ ਦਿੱਤਾ ਗਿਆ ਹੈ ਹੁਣ ਜਿੱਥੇ ਮੈਡਮ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਦੀ ਬਦੌਲਤ ਵਾਰਡ ਵਾਸੀਆਂ ਨੂੰ ਸੀਵਰੇਜ ਬੰਦ ਹੋਣ ਕਾਰਨ ਫੈਲੀ ਗੰਦਗੀ ਤੋਂ ਛੁਟਕਾਰਾ ਮਿਲਿਆ ਹੈ ਉੱਥੇ ਹੀ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਵੀ ਨਸੀਬ ਹੋ ਗਿਆ ਹੈ ।

ਇਸ ਮੌਕੇ ਕੌਂਸਲਰ ਤਾਰਾ ਚੰਦ ਅਤੇ ਵਾਰਡ ਨਿਵਾਸੀ ਬਲਵਿੰਦਰ ਸਿੰਘ, ਸੁਖਬੀਰ ਸਿੰਘ, ਸੁਖਦੀਪ ਕੌਰ, ਸੁਖਪ੍ਰੀਤ ਕੌਰ ਅਤੇ ਨਰਿੰਦਰ ਸਿੰਘ ਆਦਿ ਨੇ ਮੈਡਮ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਐਸ ਸੀ ਕਮਿਸ਼ਨ ਦੇ ਧੰਨਵਾਦੀ ਹਨ ਜਿਸ ਦੀ ਬਦੌਲਤ ਉਨ੍ਹਾਂ ਨੂੰ ਗੰਭੀਰ ਸਮੱਸਿਆਂ ਤੋਂ ਛੁਟਕਾਰਾ ਮਿਲਿਆ ਹੈ ।