17 ਲੱਖ ਕੈਸ਼, ਇਕ ਰਾਈਫਲ, ਮਾਰੂ ਹਥਿਆਰ ਅਤੇ ਵਾਰਦਾਤ ਵਿੱਚ ਵਰਤੀ ਕਾਰ ਬਰਾਮਦ
ਪਟਿਆਲਾ, 29 ਨਵੰਬਰ (ਸਮਦ)- ਪਟਿਆਲਾ ਪੁਲਿਸ ਵੱਲੋਂ 24 ਘੰਟੇ ਅੰਦਰ ਘਨੋਰ ਬੈਕ ਡਕੈਤੀ ਟਰੇਸ ਕਰਕੇ 4 ਦੋਸੀ ਨੂੰ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਹੈ। Patiala police trace Ghanor back robbery 4 arrests within 24 hours
ਜਿਲਾ ਪੁਲਿਸ ਮੁਖੀ ਪਟਿਆਲਾ ਸ੍ਰੀ ਵਰੁਣ ਸ਼ਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ 2 ਨਵੰਬਰ ਨੂੰ ਘਨੋਰ ਦੇ ਯੂ.ਕੋ. ਬੈਂਕ ਵਿੱਚੋ 17 ਲੱਖ ਰੁਪਏ ਦੀ ਹੋਈ ਡਕੈਤੀ ਦੀ ਵਾਰਦਾਤ ਨੂੰ ਪਟਿਆਲਾ ਪੁਲਿਸ ਵੱਲੋ ਮਹਿਜ 24 ਘੰਟਿਆ ਅੰਦਰ ਹੀ ਟਰੇਸ ਕਰਦੇ ਹੋਏ ਵਾਰਦਾਤ ਵਿੱਚ ਸ਼ਾਮਲ 4 ਦੋਸ਼ੀਆਨ ਨੂੰ ਗਿ੍ਰਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ।
ਸ੍ਰੀ ਸਰਮਾਂ ਨੇ ਦੱਸਿਆ ਕਿ ਵਾਰਦਾਤ ਨੂੰ ਟਰੇਸ ਕਰਨ ਲਈ ਹਰਬੀਰ ਸਿੰਘ ਅਟਵਾਲ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਰਘਵੀਰ ਸਿੰਘ ਡੀ ਐਸ ਪੀ ਘਨੋਰ, ਸੁਖਅਮਿ੍ਰਤ ਸਿੰਘ ਰੰਧਾਵਾ, ਡੀ ਐਸ ਪੀ ਡਿਟੈਕਟਿਵ ਪਟਿਆਲਾ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਇੰਸਪੈਕਟਰ ਸਾਹਿਬ ਸਿੰਘ ਮੁੱਖ ਅਫਸਰ ਥਾਣਾ ਘਨੋਰ ਦੀ ਟੀਮ ਗਠਿਤ ਕੀਤੀ ਗਈ ਸੀ। ਜਿੰਨਾਂ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਇਸ ਵਾਰਦਾਤ ਵਿੱਚ ਸ਼ਾਮਲ 4 ਦੋਸ਼ੀਆਨ ਨੂੰ ਗਿ੍ਰਫਤਾਰ ਕਰਕੇ ਉਨਾਂ ਪਾਸੋ ਬੈਂਕ ਵਿੱਚੋ ਲੁੱਟੀ ਗਈ 17 ਲੱਖ ਰੁਪਏ ਦੀ ਨਗਦੀ ਅਤੇ ਅਸਲਾ ਵਗੈਰਾ ਬਰਾਮਦ ਕੀਤਾ ਗਿਆ ਹੈ।
ਜਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਅਮਿਤ ਥੰਮਨ ਵਾਸੀ ਸੰਨੀ ਇੰਨਕਲੈਵ ਦੇਵੀਗੜ ਰੋਡ ਪਟਿਆਲਾ (ਯੂ.ਕੋ ਬੈਂਕ ਮਨੈਜਰ ਘਨੋਰ) ਨੇ ਇਤਲਾਹ ਦਿੱਤੀ ਕਿ ਕੱਲ 28 ਨਵੰਬਰ 2022 ਨੂੰ ਵਕਤ ਕਰੀਬ 03.35 ਪੀ.ਐਮ ਪਰ ਇਕ ਨਾਮਲੂਮ ਵਿਅਕਤੀ ਜਿਸ ਨੇ ਰੁਮਾਲ ਨਾਲ ਮੁੰਹ ਬੰਨਿਆ ਹੋਇਆ ਸੀ, ਬੈਂਕ ਅੰਦਰ ਆ ਕੇ ਕੈਸ਼ ਜਮਾ ਕਰਾਉਣ ਦਾ ਸਮਾਂ ਪੁੱਛਕੇ ਵਾਪਸ ਚਲਾ ਗਿਆ ਅਤੇ 2-3 ਮਿੰਟਾ ਬਾਅਦ ਉਹ ਆਪਣੇ ਨਾਲ 2 ਹੋਰ ਨਾਮਲੂਮ ਸਾਥੀਆਂ ਸਮੇਤ ਬੈਕ ਅੰਦਰ ਦਾਖਲ ਹੋਇਆ ਅਤੇ ਗੰਨ ਪੁਆਇੰਟ ਪਰ ਕੈਸ਼ੀਅਰ ਅਤੇ ਹੋਰ ਕਰਮਚਾਰੀਆਂ ਦੇ ਹੱਥ ਖੜੇ ਕਰਵਾਕੇ ਕੈਸ਼ੀਅਰ ਪਾਸ ਪਈ ਕਰੀਬ 17 ਲੱਖ ਰੂਪੈ ਦੀ ਨਗਦੀ, ਸੀ.ਸੀ.ਟੀ.ਵੀ ਕੈਮਰੇ ਦਾ ਡੀ.ਵੀ.ਆਰ ਅਤੇ ਬੈਕ ਵਿੱਚ ਆਏ ਗਾਹਕ ਨਰੇਸ਼ ਕੁਮਾਰ ਦਾ ਬੈਂਕ ਦੇ ਬਾਹਰ ਖੜਾ ਬੁਲਟ ਮੋਟਰਸਾਇਲ ਲੈ ਕੇ ਮੋਕਾ ਤੋ ਫਰਾਰ ਹੋ ਗਏ ਸਨ। ਜਿਸ ਸਬੰਧੀ ਮੁਕੱਦਮਾ ਨੰਬਰ 157, 28 ਨਵੰਬਰ 2022 ਅ/ਧ 392,379ਏ, 379ਬੀ, ਹਿੰ:ਦਿੰ: 25 ਅਸਲਾ ਐਕਟ ਥਾਣਾ ਘਨੋਰ ਦਰਜ ਕੀਤਾ ਗਿਆ।
ਉਹਨਾਂ ਦੱਸਿਆ ਕਿ ਵਾਰਦਾਤ ਨੂੰ ਟਰੇਸ ਕਰਨ ਹਿੱਤ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਦੋਸੀ ਅਮਨਦੀਪ ਸਿੰਘ ਸਰਪੰਚ ਪਿੰਡ ਹਫਿਜਾਬਾਦ ਥਾਣਾ ਚਮਕੋਰ ਸਾਹਿਬ ਜਿਲਾ ਰੂਪਨਗਰ, ਦਿਲਪ੍ਰੀਤ ਸਿੰਘ ਉਰਫ ਭਾਨਾ ਅਤੇ ਪ੍ਰਭਦਿਆਲ ਸਿੰਘ ਨਿੱਕੂ ਵਾਸੀਆਨ ਬਾਲਸੰਡਾ ਥਾਣਾ ਚਮਕੋਰ ਸਾਹਿਬ ਜਿਲਾ ਰੂਪਨਗਰ ਅਤੇ ਨਰਿੰਦਰ ਸਿੰਘ ਵਾਸੀ ਪਿੰਡ ਬਲਰਾਮਪੁਰ ਥਾਣਾ ਚਮਕੋਰ ਸਾਹਿਬ ਜਿਲਾ ਰੂਪਨਗਰ ਨੂੰ ਅੱਜ 29 ਨਵੰਬਰ ਨੂੰ ਦਿਲਪ੍ਰੀਤ ਸਿੰਘ ਭਾਨਾ ਦੇ ਖੇਤ ਵਾਲੀ ਮੋਟਰ ਪਿੰਡ ਬਾਲਸੰਡਾ ਤੋ ਗਿ੍ਰਫਤਾਰ ਕੀਤਾ ਗਿਆ ਹੈ। ਜਿੰਨਾ ਦੇ ਕਬਜਾ ਵਿੱਚੋ ਯੂ.ਕੋ. ਬੈਕ ਘਨੋਰ ਤੋ ਲੁੱਟੀ ਹੋਈ 17 ਲੱਖ ਰੂਪੈੇ ਦੀ ਰਕਮ ਅਤੇ ਵਾਰਦਾਤ ਵਿੱਚ ਵਰਤੀ ਹੋਈ ਸਵਿਫਟ ਕਾਰ ਅਤੇ ਇਕ ਰਾਈਫਲ 12 ਬੋਰ (2 ਰੋਦ) (ਜੋ ਬਂੈਕ ਦੀ ਲੁੱਟ ਦੋਰਾਨ ਥਾਣਾ ਖਮਾਣੋ ਦੇ ਏਰੀਆ ਵਿਚੋਂ ਖੋਹੀ ਸੀ), 02 ਖਪਰੇ ਅਤੇ 01 ਕਿਰਚ ਬਰਾਮਦ ਕੀਤੀ ਗਈ ਹੈ।
ਸ੍ਰੀ ਸਰਮਾ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਚ ਵਾਰਦਾਤ ਦਾ ਮਾਸਟਰ ਮਾਇੰਡ ਅਮਨਦੀਪ ਸਿੰਘ ਸਰਪੰਚ ਹੈ, ਉਹਨਾਂ ਕਿਹਾ ਕਿ ਸਾਰੇ ਦੋਸੀਆਨ ਦਾ ਅਪਰਾਧਿਕ ਪਿਛੋਕੜ ਹੈ, ਜਿੰਨਾ ਤੇ ਪਹਿਲਾ ਵੀ ਕਤਲ, ਲੁੱਟ ਖੋਹ ਅਤੇ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹਨ।
ਐਸ.ਐਸ.ਪੀ ਪਟਿਆਲਾ ਨੇ ਦ ੱਸਿਆ ਕਿ ਉਪਰੋਕਤ ਬੈਕ ਡਕੈਤੀ ਵਿੱਚ ਸਾਮਲ ਦੋਸੀਆਨ ਅਮਨਦੀਪ ਸਿੰਘ ਸਰਪੰਚ, ਦਿਲਪ੍ਰੀਤ ਸਿੰਘ ਭਾਨਾ, ਪ੍ਰਭਦਿਆਲ ਸਿੰਘ ਨਿੱਕੂ ਅਤੇ ਨਰਿੰਦਰ ਸਿੰਘ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿੰਨਾ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।