–ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰ ਸ਼ਖ਼ਸੀਅਤਾਂ ਵਲੋਂ ਦੁੱਖ ਪ੍ਰਗਟ
ਪਟਿਆਲਾ, 1 ਮਾਰਚ:
ਚੜ੍ਹਦੀਕਲਾ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਸ. ਜਗਜੀਤ ਸਿੰਘ ਦਰਦੀ ਅਤੇ ਚੌਧਰੀ ਪ੍ਰਭਜੀਤ ਸਿੰਘ ਸ਼ਹੀਦ ਏ ਆਜ਼ਮ ਗਰੁੱਪ ਦੇ ਚੇਅਰਮੈਨ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਮਾਤਾ ਪ੍ਰਿੰਸੀਪਲ ਹਰਬੰਸ ਕੌਰ ਦਾ ਦੇਹਾਂਤ ਹੋ ਗਿਆ। Padma Shri Jagjit Singh suffered a huge shock, mother passed away
ਪੂਜਨੀਕ ਮਾਤਾ ਪ੍ਰਿੰਸੀਪਲ ਹਰਬੰਸ ਕੌਰ ਦੇ ਸਦੀਵੀ ਵਿਛੋੜੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰਨਾਂ ਵਲੋਂ ਦੁੱਖ ਪ੍ਰਗਟ ਕੀਤਾ ਗਿਆ। ਜਦਕਿ ਸ਼ਹਿਰ ਦੀਆਂ ਧਾਰਮਕ, ਸਮਾਜਕ ਅਤੇ ਰਾਜਨੀਤਕ ਸਖਸ਼ੀਅਤਾਂ ਨੇ ਅੰਤਿਮ ਵਿਦਾਇਗੀ ਦਿੱਤੀ। ਮਾਤਾ ਹਰਬੰਸ ਕੌਰ ਦਾ ਅੰਤਿਮ ਸਸਕਾਰ ਬੀਰ ਜੀ ਮੜ੍ਹੀਆਂ ਰਾਜਪੁਰਾ ਰੋਡ ਵਿਖੇ ਕੀਤਾ ਗਿਆ।ਮਾਤਾ ਹਰਬੰਸ ਕੌਰ ਵਲੋਂ 1955 ਚ ਦਸਤਕਾਰੀ ਕਿੱਤੇ ਦੇ ਨਾਲ਼ ਨਾਲ਼ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲਜ਼ ਸੰਸਥਾਵਾਂ ਦੀ ਸ਼ੁਰੂਆਤ ਕੀਤੀ। ਜਿਨ੍ਹਾਂ ਸੰਸਥਾਵਾਂ ਤੋਂ ਵਿੱਦਿਆ ਪ੍ਰਾਪਤ ਕਰਕੇ ਅੱਜ ਵੱਡੀ ਗਿਣਤੀ ਚ ਵਿਦਿਆਰਥੀ ਅੱਜ ਉੱਚੀਆਂ ਪਦਵੀਆਂ ਤੇ ਕੰਮ ਕਰ ਰਹੇ ਹਨ ਜਾਂ ਸੇਵਾ ਮੁਕਤ ਹੋ ਚੁੱਕੇ ਹਨ।
ਅੰਤਿਮ ਵਿਦਾਇਗੀ ਮੌਕੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਸਰਦਾਰ ਜਗਜੀਤ ਸਿੰਘ ਦਰਦੀ ਅਤੇ ਚੌਧਰੀ ਪ੍ਰਭਜੀਤ ਸਿੰਘ ਨੇ ਮਾਤਾ ਹਰਬੰਸ ਕੌਰ ਦੀ ਚਿਖਾ ਨੂੰ ਅਗਨੀ ਵਿਖਾਈ। ਮਾਤਾ ਜੀ ਦੇ ਸਦੀਵੀ ਵਿਛੋੜੇ ਤੋਂ ਬਾਅਦ ਗ੍ਰਹਿ ਵਿਖੇ ਹਜ਼ੂਰੀ ਕੀਰਤਨੀ ਰਾਗੀ ਜਥਾ ਭਾਈ ਜਸਵਿੰਦਰ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਗੁਰਨਾਮ ਸਿੰਘ, ਭਾਈ ਜਸਕਰਨ ਸਿੰਘ ਨੇ ਵਿਰਾਗਮਈ ਕੀਰਤਨ ਕੀਤਾ।
ਇਸ ਦੌਰਾਨ ਪਰਿਵਾਰਕ ਮੈਂਬਰਾਂ ’ਚ ਸਰਦਾਰਨੀ ਜਸਵਿੰਦਰ ਕੌਰ ਦਰਦੀ, ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ, ਡਾਕਟਰ ਇੰਦਰਪ੍ਰੀਤ ਕੌਰ ਦਰਦੀ, ਡਾ. ਪ੍ਰਭਲੀਨ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ ਚੌਧਰੀ ਅਤੇ ਹੋਰ ਸਕੇ ਸਬੰਧੀ ਰਿਸ਼ਤੇਦਾਰ ਆਦਿ ਮੌਜੂਦ ਸਨ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂਵਾਲਾ, ਇੰਮਪੂਰਵਮੈਂਟ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰ ਮਾਜਰਾ, ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਸੀਨੀਅਰ ਆਗੂ ਕੁੰਦਨ ਗੋਗੀਆ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਚੇਅਰਮੈਨ ਇੰਦਰ ਮੋਹਨ ਸਿੰਘ ਬਜਾਜ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਸਤਵਿੰਦਰ ਸਿੰਘ ਟੌਹੜਾ, ਬਾਬਾ ਬਲਬੀਰ ਸਿੰਘ ਪਿੰਗਲਾ ਆਸ਼ਰਮ ਸਨੌਰ, ਬੁੱਢਾ ਦਲ ਵੱਲੋਂ ਜਥੇਦਾਰ ਭੁਪਿੰਦਰ ਸਿੰਘ, ਬਾਬਾ ਭੁੱਲਰ ਸਿੰਘ, ਬੁੱਢਾ ਦਲ ਦੇ ਸੀਏ ਅਜੇ ਗਰਗ, ਡਾ. ਮਨਮੋਹਨ ਸਿੰਘ, ਡਾ. ਸੁੱਖੀ ਬੋਪਾਰਾਏ, ਡੀਬੀਜੀ ਗਰੁੱਪ ਦੇ ਰਾਕੇਸ਼ ਵਰਮੀ, ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ, ਡੀਐਸਪੀ ਹਰਦੀਪ ਬਡੂੰਗਰ, ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਸਾਬਕਾ ਚੇਅਰਮੈਨ ਚਰਨਜੀਤ ਸਿੰਘ ਗਰੋਵਰ, ਸ਼ੋ੍ਰਮਣੀ ਅਕਾਲੀ ਦਲ ਵੱਲੋਂ ਮਾਨ ਜਥੇਦਾਰ ਮੋਹਨ ਸਿੰਘ ਕਰਤਾਰਪੁਰ, ਡੀਪੀਆਰਓ ਹਾਕਮ ਥਾਪਰ, ਏਪੀਆਰਓ ਹਰਦੀਪ ਸਿੰਘਤੇਦੀਪਕ ਕਪੂਰ, ਪਿ੍ਰਤਪਾਲ ਸਿੰਘ ਪੰਨੂੰ, ਕੇ.ਕੇ. ਸਹਿਗਲ, ਕੇ.ਕੇ. ਸੰਧੂ, ਸੰਦੀਪ ਬੰਧੂ, ਖਾਲਸਾ ਸਤਾਬਦੀ ਕਮੇਟੀ ਹਰਵਿੰਦਰਪਾਲ ਸਿੰਘ ਮਿੰਟੀ, ਰਵਿੰਦਰ ਸਿੰਘ ਛੱਕੂ ਗਰੋਵਰ, ਡਾ. ਪਰਬਲੀਨ ਸਿੰਘ, ਸੀਨੀ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਰਾਕੇਸ਼ ਗੁਪਤਾ, ਭਵਨਪਨੀਤ ਸਿੰਘ, ਸ਼ਵਿੰਦਰ ਧੰਨਜੇ, ਜਸਵੀਰ ਸਿੰਘ ਗੁਲਾਟੀ, ਮਨਮੋਹਨ ਸਿੰਘ ਅੰਡਰ ਸੈਕਟਰੀ ਪਾਵਰਕਾਮ ਤੋਂ ਇਲਾਵਾ ਸ਼ਹਿਰ ਦੀਆਂ ਸਿੱਖ ਸਭਾਵਾਂ ’ਚ, ਖਾਲਸਾ ਸ਼ਦਾਬਦੀ ਕਮੇਟੀ, ਅਕਾਲੀ ਫੂਲਾ ਗੁਰਦੁਆਰਾ ਅਰਬਨ ਅਸਟੇਟ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਅਤੇ ਸੀਨੀਅਰ ਸੈਕੰਡਰੀ ਸਕੂਲ ਦਾ ਸਮੁੱਚਾ ਸਟਾਫ, ਚੜ੍ਹਦੀਕਲਾ ਗਰੁੱਪ ਦਾ ਸਮੁੱਚਾ ਸਟਾਫ਼, ਇੰਟਰਨੈਸ਼ਨਲ ਸਿੱਖ ਫੋਰਮ, ਕੋਟਾ ਪੋਠੋਹਾਰ ਐਸਸੀਏਸਨ, ਸੁੱਖ ਸੇਵਾ ਸੁਸਾਇਟੀ ਖਾਲਸਾ ਮੁਹੱਲਾ, ਸ੍ਰੀ ਗੁਰੂ ਰਾਮਦਾਸ ਨਿਸ਼ਾਕਮ ਯਾਤਰਾ ਸੁਸਾਇਟੀ, ਖਾਲਸਾ ਅਕਾਲ ਪੁਰਖ ਕੀ ਫੌਜ, ਗੁਰੂ ਤੇਗ ਬਹਾਦਰ ਸੇਵਕ ਜਥਾ ਤੋਂ ਸ਼ਹਿਰ ਦੀਆਂ ਮੀਡੀਆ ਐਸੋਸੀਏਸ਼ਨਾਂ ਅਤੇ ਪੱਤਰਕਾਰ ਭਾਈਚਾਰਾ ਮੌਜੂਦ ਰਿਹਾ।