ਸੰਗਰੂਰ 27 ਸਤੰਬਰ

– ਜਿਲ੍ਹਾ ਸੰਗਰੂਰ ਦੇ ਪਿੰਡ ਮਾਝਾ ਵਿਚ ਹੱਡਾ ਰੋੜੀ ਨੂੰ ਲੈ ਕੇ ਹੋਏ ਤਕਰਾਰ ਦੌਰਾਨ ਇਕ ਦਲਿਤ ਵਿਅਕਤੀ ਨੂੰ ਇਤਰਾਜ਼ਯੋਗ ਸ਼ਬਦ ਬੋਲਣ ਦਾ ਮਾਮਲਾ ਐਸ ਸੀ ਕਮਿਸ਼ਨ ਦੇ ਦਰਬਾਰ ਪਹੁੰਚ ਗਿਆ ਹੈ। Opposing AAP leader surrounded by controversies.

ਆਪ ਆਗੂ ਦਾ ਵਿਰੋਧ ਕਰ ਰਹੇ ਪਿੰਡ ਮਾਝਾ ਦੇ ਅਜਾਇਬ ਸਿੰਘ ਨਾਮ ਦੇ ਵਿਅਕਤੀ ਵੱਲੋਂ ਕਥਿਤ ਤੌਰ ਤੇ ਐਸ ਸੀ ਵਰਗ ਦੇ ਵਿਅਕਤੀ ਨੂੰ ਇਤਰਾਜ਼ਯੋਗ ਸ਼ਬਦਾਂ ਨਾਲ ਸੰਬੋਧਨ ਤੇ ਭਾਰੀ ਇਤਰਾਜ਼ ਜਤਾਉਂਦਿਆਂ ਭਾਰਤੀਯ ਅੰਬੇਡਕਰ ਮਿਸਨ ਦੇ ਸੂਬਾ ਸਕੱਤਰ ਕਿ੍ਰਸਨ ਸਿੰਘ ਸੰਘੇੜਾ ਨੇ ਐਸ ਸੀ ਕਮਿਸ਼ਨ ਨੂੰ ਪੱਤਰ ਲਿਖ ਕੇ ਪਿੰਡ ਮਾਝਾ ਦੇ ਅਜਾਇਬ ਸਿੰਘ ਵਿਰੁੱਧ ਐਸ ਸੀ ਐਕਟ ਤਹਿਤ ਮੁਕੱਦਮਾਂ ਦਰਜ ਕਰਨ ਦੀ ਮੰਗ ਕਰ ਦਿੱਤੀ ਹੈ। ਜਿਸ ਦੀ ਪੁਸਟੀ ਕਰਦਿਆਂ ਕਿ੍ਸਨ ਸੰਘੇੜਾ ਨੇ ਕਿਹਾ ਕਿ ਕਈ ਦਿਨਾਂ ਤੋਂ ਕੁੱਝ ਚੈਨਲਾ ਅਤੇ ਸੋਸਲ ਮੀਡੀਆ ਤੇ ਜਿਲ੍ਹਾ ਸੰਗਰੂਰ ਦੇ ਪਿੰਡ ਮਾਝਾ ਦੀ ਇੱਕ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਅਜਾਇਬ ਸਿੰਘ ਨਾਮ ਦੇ ਵਿਅਕਤੀ ਵੱਲੋਂ ਜਨਤਕ ਤੌਰ ਤੇ ਐਸ ਸੀ ਵਰਗ ਦੇ ਵਿਅਕਤੀ ਨੂੰ ਕਥਿਤ ਇਤਰਾਜਯੋਗ ਸਬਦਾਂ ਨਾਲ ਸੰਬੋਧਨ ਕੀਤਾ ਜਾ ਰਿਹਾ ਹੈ, ਜਿਸ ਨਾਲ ਐਸ ਸੀ ਵਰਗ ਦੇ ਲੋਕਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ ।

ਉਨ੍ਹਾਂ ਕਿਹਾ ਕਿ ਇਸ ਇਤਰਾਜਯੋਗ ਸ਼ਬਦ ਦੇ ਕਾਨੂੰਨ ਤੌਰ ਤੇ ਵੀ ਪਾਬੰਦੀ ਲਗਾਈ ਹੋਈ ਹੈ ਪਰੰਤੂ ਜਾਣਬੁੱਝ ਕੇ ਐਸ ਸੀ ਵਰਗ ਨੂੰ ਨਿਚਾ ਦਿਖਾਉਣ ਲਈ ਇਸ ਸਬਦ ਦੀ ਵਰਤੋਂ ਕੀਤੀ ਗਈ ਹੈ । ਜਿਸ ਸਬੰਧੀ ਉਨ੍ਹਾਂ ਵੱਲੋਂ ਕਾਰਵਾਈ ਦੀ ਮੰਗ ਨੂੰ ਲੈਕੇ ਮਾਨਯੋਗ ਚੇਅਰਮੈਨ ਐਸ ਸੀ ਕਮਿਸਨ ਪੰਜਾਬ ਨੂੰ ਲਿਖਤੀ ਸਿਕਾਇਤ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਦਲਿਤਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਵਾਲਿਆਂ ਨੂੰ ਬਖਸਿਆ ਨਹੀਂ ਜਾਵੇਗਾ, ਉਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਵਾਈ ਜਾਵੇਗੀ ।

ਇਸ ਸਬੰਧੀ ਸੰਪਰਕ ਕਰਨ ਤੇ ਮੈਡਮ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸਨ ਪੰਜਾਬ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਲਿਖਤੀ ਸਿਕਾਇਤ ਪ੍ਰਾਪਤ ਹੇਈ ਹੈ ਜਿਸ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ । ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ ਕਿਸੇ ਨੂੰ ਵੀ ਵਿਸੇਸ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਅਧਿਕਾਰ ਨਹੀਂ ਹੈ ।

ਖਾਸ ਖਬਰਾਂ