ਸੰਗਰੂਰ 6 ਅਕਤੂਬਰ (ਬਾਵਾ)- ਮਹਾਨ ਤਪਿੱਸ਼ਰ ਨਗਨ ਬਾਬਾ ਸਾਹਿਬ ਦਾਸ ਜੀ ਦੇ ਤਪ ਅਸਥਾਨ ਨਾਭਾ ਗੇਟ ਵਿਖੇ ਹਰ ਸਾਲ ਦੀ ਤਰ੍ਹਾਂ ਪ੍ਰਬੰਧਕੀ ਕਮੇਟੀ ਅਤੇ ਸੇਵਾ ਦਲ ਵੱਲੋਂ ਬਾਬਾ ਜੀ ਦੀ ਬਰਸੀ ਪ੍ਰਥਾਇ ਦਾ ਸਲਾਨਾ ਪਰਵ ਬੜੀ ਸ਼ਰਧਾ ਤੇ ਉਤਸ਼ਾਹ ਨਾਲ 6 ਤੋਂ 8 ਅਕਤੂਬਰ ਤੱਕ ਮਨਾਇਆ ਜਾ ਰਿਹਾ ਹੈ। Nagan Babasaheb Das’s anniversary with enthusiasm from 6th to 8th October.
ਇਸ ਸਬੰਧੀ ਅੱਜ ਬਾਬਾ ਜੀ ਦੀ ਪਾਲਕੀ ਸ਼ੋਭਾ ਯਾਤਰਾ ਬੜੀ ਸ਼ਾਨੋ ਸ਼ੌਕਤ ਅਤੇ ਢੋਲ ਢਮੱਕੇ ਨਾਲ ਸਵੇਰੇ 10 ਵਜੇ ਤਪ ਅਸਥਾਨ ਤੋਂ ਬਾਬਾ ਜੀ ਦੇ ਜੈਕਾਰ ਲਗਾਉਂਦੇ ਹੋਏ ਸਮੂਹ ਸੰਗਤਾਂ ਸ਼ਹਿਰ ਵਿੱਚੋਂ ਦੀ ਹੁੰਦੇ ਹੋਏ ਵਾਪਿਸ ਤਪ ਅਸਥਾਨ ਵਿਖੇ ਪਹੁੰਚੀ। ਇਸ ਦੌਰਾਨ ਸ਼ਹਿਰ ਨਿਵਾਸੀਆਂ ਵੱਲੋਂ ਪਾਲਕੀ ਸ਼ੋਭਾ ਯਾਤਰਾ ਦਾ ਸ਼ਾਨਦਾਰ, ਸਤਿਕਾਰ ਸਹਿਤ ਸਵਾਗਤ ਕੀਤਾ ਗਿਆ। ਜਗ੍ਹਾ ਜਗ੍ਹਾ ਤੇ ਫੁੱਲਾਂ ਦੀ ਵਰਖਾ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਫਲ ਫਰੂਟ ਅਤੇ ਲੰਗਰ ਲਗਾਇਆ ਗਿਆ। ਸਮੁੱਚਾ ਸ਼ਹਿਰ ਬਾਬਾ ਸਾਹਿਬ ਦਾਸ ਦੇ ਰੰਗ ਵਿੱਚ ਰੰਗਿਆ ਗਿਆ।
ਪਾਲਕੀ ਦੇ ਨਾਲ ਬੀਬੀਆਂ ਦਾ ਜੱਥਾ ਸ਼ਬਦ ਗਾਇਨ ਅਤੇ ਬਾਬਾ ਜੀ ਦਾ ਗੁਣਗਾਨ ਕਰਦਾ ਹੋਇਆ ਚੱਲ ਰਿਹਾ ਸੀ। ਸ਼ੋਭਾ ਯਾਤਰਾ ਅਤੇ ਸਮਾਗਮਾਂ ਦੀ ਦੇਖਰੇਖ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਾਜਵੀਰ ਸਿੰਘ ਸਿਬੀਆ, ਸੇਵਾ ਦਲ ਦੇ ਪ੍ਰਧਾਨ ਹਰੀਸ਼ ਅਰੋੜਾ, ਸਾਬਕਾ ਪ੍ਰਧਾਨ ਕਾਕਾ ਖੰਗੂੜਾ, ਇੰਦਰਪਾਲ ਸਿੰਘ ਸਿਬੀਆ, ਮੈਬਰ ਸੰਦੀਪ ਦਾਨੀਆ, ਪੰਡਤ ਬਜਰੰਗੀ, ਪੰਡਤ ਸੰਤੋਸ਼ ਵੱਲੋਂ ਕੀਤੀ ਗਈ। ਸ਼੍ਰੀ ਹਰੀਸ਼ ਅਰੋੜਾ ਨੇ ਦੱਸਿਆ ਕਿ 7 ਅਤੇ 8 ਅਕਤੂਬਰ ਨੂੰ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਬਾਬਾ ਕੁਲਦੀਪ ਸਿੰਘ ਮਜਾਰੀ ਵਾਲੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।
ਇਸ ਮੌਕੇੇ ਲੰਗਰ ਅਤੁੱਟ ਵਰਤਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੇਵਾ ਦਲ ਵੱਲੋਂ ਸਮੇਂ ਸਮੇਂ ਤੇ ਮੈਡੀਕਲ ਚੈੱਕ ਅੱਪ ਕੈਂਪ, ਖੂਨਦਾਨ ਕੈਂਪ ਅਤੇ ਹੋਰ ਵੀ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਹਨ। ਗਮੀ ਖੁਸ਼ੀ ਦੇ ਵਿੱਚ ਜੋੜਿਆਂ ਦੀ ਸੇਵਾ ਵੀ ਸੇਵਾ ਦਲ ਦੇ ਸੇਵਾਦਾਰਾਂ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਅਸਥਾਨ ਸਰਵ ਸਾਂਝਾ ਅਸਥਾਨ ਹੈ। ਇਸ ਅਸਥਾਨ ਤੋਂ ਆਪਸੀ ਏਕਤਾ, ਪਿਆਰ, ਭਾਈਚਾਰਕ ਸਾਂਝ ਦਾ ਸੁਨੇਹਾ ਮਿਲਦਾ ਹੈ। ਇਸ ਅਸਥਾਨ ਤੇ ਮਹਾਂਮਾਈ ਦਾ ਜਾਗਰਨ ਵੀ ਕਰਵਾਇਆ ਜਾਂਦਾ ਹੈ।
ਅੱਜ ਦੀ ਪਾਲਕੀ ਸ਼ੋਭਾ ਯਾਤਰਾ ਵਿੱਚ ਵੱਖ ਵੱਖ ਸਮਾਜ ਸੇਵੀ ਅਤੇ ਧਾਰਮਿਕ ਸਖ਼ਸ਼ੀਅਤਾਂ ਜਿੰਨਾਂ ਵਿੱਚ ਸਟੇਟ ਸ਼ੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ ਅਰੋੜਾ ਵੀ ਸ਼ਾਮਲ ਹਨ, ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੇਵਾ ਦਲ ਦੇ ਮੈਂਬਰ ਬਲਜਿੰਦਰ ਸ਼ਰਮਾ, ਸੰਜੀਵ ਕੁਮਾਰ ਟੋਨੀ, ਯਸ਼ ਪਾਲ ਟੋਨੀ, ਪੰਕਜ ਥਰੇਜਾ, ਭੁਪਿੰਦਰ ਕੁਮਾਰ ਬੰਟੀ, ਆਸ਼ੂ, ਸੁਖਵਿੰਦਰ ਗੱਬਰ, ਮਲਕੀਤ ਸਿੰਘ, ਕਮਲ ਸੱਚਦੇਵਾ, ਮੁੰਦਰੀ, ਜਤਿੰਦਰ ਕਾਲਾ, ਰਜਿੰਦਰ ਕੁਮਾਰ, ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਸੇਵਾ ਨਿਭਾਈ ਗਈ।