ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਕਾਸ ਵਿਭਾਗ ਦੇ ਮੁੱਖੀ, ਪ੍ਰਸਿੱਧ ਭਾਸ਼ਾ ਮਾਹਿਰ ਸਹਾਇਕ ਪ੍ਰੋਫੈਸਰ ਡਾ ਪਰਮਿੰਦਰਜੀਤ ਕੌਰ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਅਣਜਾਣੇ ਵਿੱਚ ਸਪੈਲਿੰਗ ਦੀਆਂ ਗਲਤੀਆਂ ਨਾਲ ਭਰਿਆ ਇੱਕ ਸ਼ਿਕਾਇਤ ਪੱਤਰ ਲਿਖ ਦਿੱਤਾ।
ਭਾਸ਼ਾ ਉੱਤੇ ਆਪਣੀ ਬੇਮਿਸਾਲ ਕਮਾਂਡ ਲਈ ਜਾਣੇ ਜਾਂਦੇ ਡਾ ਪਰਮਿੰਦਰਜੀਤ ਕੌਰ ਭਾਸ਼ਾ ਵਿਗਿਆਨੀਆਂ ਅਤੇ ਸਿੱਖਿਅਕਾਂ ਵਿਚਕਾਰ ਚਰਚਾ ਦਾ ਵਿਸ਼ਾ ਬਣ ਗਏ ਹਨ।
ਇਹ ਘਟਨਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਕੇ ਕੇ ਯਾਦਵ ਆਈ ਏ ਐਸ ਨਾਲ (ਸ਼ਿਕਾਇਤ) ਪੱਤਰ ਵਿਹਾਰ ਦੌਰਾਨ ਵਾਪਰੀ। ਕੀਤੀ ਤਾਂ ਗਈ ਸੀ ਸ਼ਿਕਾਇਤ, ਪਰ ਸ਼ਿਕਾਇਤ ਪੱਤਰ ਵਿਚ ਇੰਨੀਆ ਗਲਤੀਆਂ ਸਨ ਕਿ ਖੁਦ ਹੀ ਸ਼ਿਕਾਇਤ ਕਰਤਾ ਮਜਾਕ ਦਾ ਪਾਤਰ ਬਣ ਗਈ ।
ਪੰਜਾਬੀ ਯੂਨੀਵਰਸਿਟੀ ਅਤੇ ਸਾਬਕਾ ਵਾਈਸ ਚਾਂਸਲਰ ਅਰਵਿੰਦ ਅਤੇ ਪੰਜਾਬ ਸਰਕਾਰ ਦੇ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਪੋਲ ਖੋਲ ਕੇ ਰੱਖ ਦਿੱਤੀ।
ਮੁੱਖ ਮੰਤਰੀ ਜੀ ਬਣਾ ਲਓ ਰੰਗਲਾ ਪੰਜਾਬ, ਪੰਜਾਬੀ ਯੂਨੀਵਰਸਿਟੀ ਵਿਦਿਆਰਥੀਆਂ ਦੀ ਇਕ ਅਜਿਹੀ ਪੀੜੀ ਤਿਆਰ ਕਰ ਰਹੀ ਹੈ। ਜਿਸ ਦੇ ਪੱਲੇ ਡਿਗਰੀਆਂ ਤਾਂ ਹਨ ਪਰ ਵਿਦਿਅਕ ਸਮਰੱਥਾ ਊਣੀ ਹੈ।
ਮਾਜਰਾ ਕੀ ਐ
ਡਾ ਪਰਮਿੰਦਰਜੀਤ ਕੌਰ ਨੇ ਇਕ ਪੱਤਰ ਯੂਨੀਵਰਸਿਟੀ ਕੈਂਪਸ ਵਿਚ ਗੈਰ ਕਾਨੂੰਨੀ (ਸਿਨਿਆਰਟੀ ਤੋੜ ਕੇ ) ਮਕਾਨ ਦੇਣ ਸਬੰਧੀ 8 ਮਈ 2024 ਨੂੰ ਵਾਈਸ ਚਾਂਸਲਰ ਨੂੰ ਕੈਂਪਸ ਵਿਚ ਹੋਰ ਰਹੇ ਧੱਕੇ ਸਬੰਧੀ ਜਾਣੂ ਕਾਰਵਾਉਣ ਲਈ ਲਿਖਿਆ ਸੀ ।
ਪੱਤਰ ਵਿਭਾਗ ਦੇ ਕਿਸੇ ਕਰਮਚਾਰੀ ਨੇ ਟਾਇਪ ਕਰਕੇ ਪੰਜਾਬੀ ਵਿਕਾਸ ਵਿਭਾਗ ਦੇ ਮੁੱਖੀ ਸਾਹਮਣੇ ਪੇਸ਼ ਕੀਤਾ । ਵਿਭਾਗ ਮੁੱਖੀ ਡਾ ਪਰਮਿੰਦਰਜੀਤ ਕੌਰ ਨੇ ਪੱਤਰ ਪੜਿ੍ਆ ਅਤੇ ਪੱਤਰ ਵਿਚ ਆਪਣੇ ਹੱਥੀ ਇਕ ਲਾਈਨ ਜੋੜ ਦਿੱਤੀ ਅਤੇ ਪੱਤਰ ਦੇ ਦਸਤਖਤ ਕਰਕੇ ਵਾਇਸ ਚਾਂਸਲਰ ਨੂੰ ਭੇਜ ਦਿੱਤਾ।
ਪੰਜਾਬੀ ਵਿਕਾਸ ਵਿਭਾਗ ਦੇ ਮੁੱਖੀ ਡਾ ਪਰਮਿੰਦਰਜੀਤ ਕੌਰ ਵਲੋਂ ਲਿਖਿਆ ਪੱਤਰ ਅੱਜ ਯੂਨੀਵਰਸਿਟੀ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬਨਾਮਾ ਇਸ ਪੱਤਰ ਤੇ ਉਗਲੀ ਉਠਾਏ ਤਾਂ ਬਹੁਤ ਬੁਰੀ ਗੱਲ ਹੋਵੇਗੀ।
ਸ਼ਿਕਾਇਤ ਪੱਤਰ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ ਜੋ ਫੈਸਲਾ ਕਰਨਾ ਹੈ ਪਾਠਕ ਅਤੇ ਭਾਸ਼ਾ ਵਿਗਿਆਨੀਆਂ ਨੇ ਕਰਨਾ ਹੈ।
ਕੀ ਗਲਤ ਹੈ ਇਸ ਸ਼ਿਕਾਇਤ ਪੱਤਰ ਵਿਚ
ਭਾ਼ਸ਼ਾ ਮਾਹਰ ਨੂੰ ਜਦੋਂ ਸ਼ਿਕਾਇਤ ਪੱਤਰ ਦੀ ਕਾਪੀ ਦਿੱਤੀ ਗਈ ਤਾਂ ਉਹਨਾਂ ਵਲੋਂ ਕੌਮਾ ਵੰਡਣਾ ਅਤੇ ਸੰਖੇਪਤਾ ਨੂੰ ਛੱਡ ਕੇ ਪੱਤਰ ਵਿਚਲੀਆਂ ਕੁਝ ਗਲਤੀਆਂ ਨੂੰ ਗੋਲ ਕਤਾਰੇ ਵਿਚ ਰੱਖ ਕੇ ਲਾਹਨਤਾਂ ਪਾਉਂਦਿਆ ਕਿਹਾ ਕਿ ਇਕ ਭਾਸ਼ਾ ਮਾਹਰ ਹੋਣ ਦੇ ਨਾਤਾ ਜਨਰਲ ਭਾਸ਼ਾ ਵਿਚ ਵਿਅਪਕ ਸੁਧਾਰ ਤਾਂ ਕਰ ਦਿੱਤੇ ਹਨ।
ਇਕ ਸਵਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਕਰ ਦਿੱਤਾ ਕਿ ਉਹ ਪੰਜਾਬ ਦੇ ਰਾਜਸੀ ਨੇਤਾਵਾਂ ਨੂੰ ਪੰਜਾਬੀ ਦਾ ਟੈਸਟ ਪਾਸ ਕਰਨ ਦੀ ਚਨੌਤੀ ਦਿੱਤੀ ਸੀ ਉਹ ਤਾਂ ਕਿਸੇ ਨੇ ਨਹੀਂ ਮੰਨੀ ਪਰ ਆਹ ਤਾਂ ਪੰਜਾਬੀ ਭਾਸ਼ਾ ਦੇ ਨਾਮ ‘ਤੇ ਸਥਾਪਿਤ ਕੀਤੀ ਜਾਣ ਵਾਲੀ ਇਹ ਭਾਰਤ ਦੀ ਪਹਿਲੀ ਅਤੇ ਇਜ਼ਰਾਈਲ ਦੀ ਹੀਬਰਿਊ ਯੂਨੀਵਰਸਿਟੀ ਤੋਂ ਬਾਅਦ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ। ਭਾਵੇਂ ਸ਼ੁਰੂ ਵਿਚ ਯੂਨੀਵਰਸਿਟੀ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ, ਕਲਾ ਅਤੇ ਸਾਹਿਤ ਦਾ ਸਰਬਪੱਖੀ ਵਿਕਾਸ ਕਰਨਾ ਹੈ। ਜੇਕਰ ਭਾ਼ਸ਼ਾ ਵਿਗਿਆਨੀ ਹੀ ਅਜਿਹੀਆਂ ਗਲਤੀਆਂ ਕਰਨਗੇ ਤਾਂ ਫਿਰ ਭਾਸ਼ਾ ਦਾ ਵਿਕਾਸ ਮੁੱਖ ਮੰਤਰੀ ਕੀ ਪ੍ਰਧਾਨ ਮੰਤਰੀ ਵੀ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ ਭਲਾ ਹੋਇਆ ਮੇਰਾ ਚਰਖਾ ਟੁੱਟਾ!
ਇਹ ਇਕ ਅਜਿਹੀ ਘਟਨਾ ਹੈ ਕਿ ਮਾਹਰ ਵੀ ਭੜਕ ਸਕਦੇ ਹਨ। ਭਾਸ਼ਾ, ਜੀਵਨ ਵਾਂਗ, ਅਪੂਰਣਤਾਵਾਂ ਦਾ ਸ਼ਿਕਾਰ ਹੈ। ਡਾ. ਪਰਮਿੰਦਰਜੀਤ ਦੀ ਇਹ ਕਹਾਣੀ ਦੁਨੀਆ ਭਰ ਦੇ ਪੰਜਾਬੀ ਲੇਖਕਾਂ ਵਿਚ ਗੂੰਜਦੀ ਵਿਖਾਈ ਦੇ ਰਹੀ ਹੈ।
ਭਾਸ਼਼ਾ ਮਾਹਰਾਂ ਦੀ, ਡਾ. ਪਰਮਿੰਦਰਜੀਤ ਨੂੰ ਸਲਾਹ ਹੈ ਕਿ ਹਰ ਲਿਖਤ ਨੂੰ ਲਗਨ ਨਾਲ ਪਰੂਫ ਰੀਡ ਕਰੋ ਅਤੇ ਕਦੇ ਵੀ ਇੱਕ ਗਲਤ ਸ਼ਬਦ-ਜੋੜ ਸ਼ਬਦ ਦੀ ਸ਼ਕਤੀ ਨੂੰ ਘੱਟ ਨਾ ਸਮਝੋ। ਤੁਹਾਡੀ ਇਕ ਗਲਤੀ ਆਉਣ ਵਾਲੀਆਂ ਪੀੜੀਆਂ ਲਈ ਨਿਰਾਸ਼ਾ ਪੈਦਾ ਕਰ ਸਕਦੀ ਹੈ।
2 Comments
Barjinder Hamdard along with Registers case against 26 persons ਪੱਤਰਕਾਰ ਬਰਜਿੰਦਰ ਹਮਦਰਦ ਸਮੇਤ 26 ਤੇ ਪਰਚਾ ਦਰਜ - ਪੰਜਾਬ ਨਾਮਾ ਨਿਊਜ਼
8 महीना ago[…] […]
What will registrar do for Punjabi University? ਨਵਾਂ ਰਜਿਸਟਰਾਰ ਪੰਜਾਬੀ ਯੂਨੀ ਲਈ ਕੀ ਕਰੇਗਾ? - ਪੰਜਾਬ ਨਾਮਾ ਨਿਊਜ਼
8 महीना ago[…] ਇਹ ਵੀ ਪੜ੍ਹੋ:- ਰੰਗਲਾ ਪੰਜਾਬ ਮੇਰਾ ਗੰਧਲਾ ਹੋ … […]
Comments are closed.