ਹਰਜਿੰਦਰ ਕੌਰ ਮਹਿਲਾ ਵਿੰਗ ਤੇ ਮੁਕੇਸ਼ ਰਤਨਾਕਰ ਯੂਥ ਵਿੰਗ ਦੇ ਸੂਬਾ ਪ੍ਰਧਾਨ ਨਿਯੁਕਤ

10 ਜਨਵਰੀ ਤੋਂ ਪਹਿਲਾਂ ਸੁਬਾ ਕਮੇਟੀ ਤੇ ਜ਼ਿਲ੍ਹਾ ਪ੍ਰਧਾਨਾ ਦੀ ਸੂਚੀ ਹੋਵੇਗੀ ਜਾਰੀ: ਦਰਸ਼ਨ ਕਾਂਗੜਾ

ਸੰਗਰੂਰ 28 ਦਸੰਬਰ

– ਸਮਾਜ ਸੇਵਾ ਨੂੰ ਸਮਰਪਿਤ ਸਮਾਜਿਕ ਸਰਗਰਮ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਸਾਲ 2023 ਲਈ ਆਪਣੀ ਨਵੀਂ ਟੀਮ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ । Mukesh Ratnakar appointed State President of Youth Wing.

ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ  ਦਰਸ਼ਨ ਸਿੰਘ ਕਾਂਗੜਾ ਵੱਲੋਂ ਜਾਰੀ ਕੀਤੀ ਪਹਿਲੀ ਸੂਚੀ ਅਨੁਸਾਰ ਹਰਜਿੰਦਰ ਕੌਰ ਚੱਬੇਵਾਲ (ਹੁਸ਼ਿਆਰਪੁਰ) ਨੂੰ ਮਹਿਲਾ ਵਿੰਗ ਦੀ ਸੁਬਾ ਪ੍ਰਧਾਨ, ਸਰਬਜੀਤ ਕੌਰ ਖੁੱਡੀ ਕਲਾਂ (ਚੇਅਰਪ੍ਰਸਨ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ) ਸੁਬਾ ਸੀਨੀਅਰ ਮੀਤ ਪ੍ਰਧਾਨ, ਸੁਨੀਤਾ ਰਾਣੀ ਸਾਹਨੇਵਾਲ ਲੁਧਿਆਣਾ, ਹਰਦੀਪ ਕੌਰ ਭੁਰਥਲਾ ਮਾਲੇਰਕੋਟਲਾ (ਦੋਵੇਂ ਸੁਬਾ ਮੀਤ ਪ੍ਰਧਾਨ) ਅਤੇ ਸ਼੍ਰੀ ਮੁਕੇਸ਼ ਰਤਨਾਕਰ ਨੂੰ ਯੂਥ ਵਿੰਗ ਦੇ ਸੂਬਾ ਪ੍ਰਧਾਨ, ਸਤਨਾਮ ਸਿੰਘ ਜਮਾਲਪੁਰਾ ਸੁਬਾ ਸੀਨੀਅਰ ਮੀਤ ਪ੍ਰਧਾਨ, ਰੁਪਿੰਦਰ ਸਿੰਘ ਕੋਟਫੱਤਾ ਬਠਿੰਡਾ, ਵਿਨੇ ਘਈ ਮੇਹਰਬਾਨ ਲੁਧਿਆਣਾ, ਰਣਜੀਤ ਸਿੰਘ ਗੋਲਡੀ ਭਾਦਸੋਂ ਪਟਿਆਲਾ ਤੇ ਬੇਅੰਤ ਸਿੰਘ ਬਰਨਾਲਾ, ਪਰਮਜੀਤ ਸਿੰਘ ਮੌਂਟੀ ਪਾਵਲਾ (ਪੰਜੇ ਸੁਬਾ ਮੀਤ ਪ੍ਰਧਾਨ) ਦੀ ਜ਼ਿਮੇਵਾਰੀ ਦਿੱਤੀ ਗਈ ਹੈ ।

ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਵੱਲੋਂ ਸਥਾਨਕ ਮਿਸ਼ਨ ਦੇ ਮੁੱਖ ਦਫਤਰ ਵਿਖੇ ਘੋਸ਼ਣਾ ਕੀਤੀ ਗਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਭਾਰਤੀਯ ਅੰਬੇਡਕਰ ਦੀ ਅੱਜ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ 10 ਜਨਵਰੀ 2023 ਤੋਂ ਪਹਿਲਾਂ ਸੁਬਾ ਕਮੇਟੀ ਅਤੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ । ਦਰਸ਼ਨ ਕਾਂਗੜਾ ਨੇ ਸਮਾਜ ਸੇਵਾ ਦਾ ਜਜ਼ਬਾ ਰੱਖਣ ਵਾਲੇ ਸਾਥੀਆਂ ਨੂੰ ਮਿਸ਼ਨ ਨਾਲ ਜੁੜਣ ਲਈ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਸਮਾਜ ਸੇਵਾ ਦਾ ਜਜ਼ਬਾ ਰੱਖਣ ਵਾਲਾ ਕੋਈ ਵੀ ਸਾਥੀ ਮਿਸ਼ਨ ਦਾ ਹਿੱਸਾ ਬਣ ਸਕਦਾ ਹੈ।