ਸੰਗਰੂਰ, 26 ਸਤੰਬਰ (ਬਾਵਾ)

– “ਵਿਸ਼ਵ ਦੀ ਕਿਸੇ ਵੀ ਹੋਰ ਬੋਲੀ ਵਿੱਚ ਓਨੀ ਸਰਲਤਾ ਅਤੇ ਸਹਿਜਤਾ ਨਾਲ ਸਾਹਿਤਕ ਸਿਰਜਣਾ ਨਹੀਂ ਹੋ ਸਕਦੀ, ਜਿੰਨੀ ਆਪਣੀ ਮਾਂ-ਬੋਲੀ ਵਿੱਚ ਹੋ ਸਕਦੀ ਹੈ।” Literary creation in mother tongue is simple and easy: Dr. Iqbal Singh Skarodi.

ਪੰਜਾਬੀ ਲੇਖਕ ਅਕੇ ਸਟੇਟ ਐਵਾਰਡੀ ਅਧਿਆਪਕ ਡਾ. ਇਕਬਾਲ ਸਿੰਘ ਸਕਰੌਦੀ ਨੇ ਪੰਜਾਬੀ ਸਾਹਿਤ ਵਿਕਾਸ ਮੰਚ (ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਸ਼ਾਖਾ) ਵੱਲੋਂ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦੇ ਸਹਿਯੋਗ ਨਾਲ ਸੁਤੰਤਰ ਭਵਨ ਸੰਗਰੂਰ ਵਿਖੇ ਕਰਵਾਏ ਗਏ ‘ਰਜਿੰਦਰ ਸਿੰਘ ਰਾਜਨ ਦੀ ਕਾਵਿ-ਪ੍ਰਤਿਭਾ: ਪੇਸ਼ਕਾਰੀ ਅਤੇ ਮੁਲਾਂਕਣ’ ਸਮਾਗਮ ਵਿੱਚ ਬੋਲਦਿਆਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਹੇ।

ਉਨ੍ਹਾਂ ਨੇ ਕਿ ਰਜਿੰਦਰ ਸਿੰਘ ਰਾਜਨ ਮਿਹਨਤਕਸ਼ ਲੋਕਾਂ ਦਾ ਜੁਝਾਰੂ ਕਵੀ ਹੈ। ਰਜਿੰਦਰ ਸਿੰਘ ਰਾਜਨ, ਭੁਪਿੰਦਰ ਨਾਗਪਾਲ ਅਤੇ ਅਮਨ ਜੱਖਲਾਂ ਵੱਲੋਂ ਗਾਏ ਗਏ ਗੀਤਾਂ ਬਾਰੇ ਉਨ੍ਹਾਂ ਨੇ ਬੜੇ ਵਿਸਥਾਰ ਸਹਿਤ ਚਰਚਾ ਦਾ ਆਰੰਭ ਕੀਤਾ। ਸਭਾ ਦੇ ਸਰਪ੍ਰਸਤ ਡਾ. ਮੀਤ ਖਟੜਾ ਨੇ ਕਿਹਾ ਕਿ ਰਾਜਿੰਦਰ ਸਿੰਘ ਰਾਜਨ ਸਮਾਜਿਕ ਵਿਸੰਗਤੀਆਂ ਦੀ ਸੂਖਮ ਸੂਝ ਰੱਖਣ ਵਾਲਾ ਕਵੀ ਹੈ। ਸੁਖਵਿੰਦਰ ਸਿੰਘ ਲੋਟੇ ਨੇ ਕਿਹਾ ਕਿ ਰਜਿੰਦਰ ਸਿੰਘ ਰਾਜਨ ਦਾ ਗ਼ਜ਼ਲ ਵਿਧਾ ਦੇ ਰੂਪਕ ਅਤੇ ਵਿਚਾਰਕ ਪੱਖਾਂ ਬਾਰੇ ਗਿਆਨ ਤਸੱਲੀਬਖ਼ਸ਼ ਹੈ।

ਦਲਬਾਰ ਸਿੰਘ ਚੱਠੇ ਸੇਖਵਾਂ ਨੇ ਰਾਜਿੰਦਰ ਸਿੰਘ ਰਾਜਨ ਨੂੰ ਲੁੱਟੇ ਜਾਣ ਵਾਲੇ ਲੋਕਾਂ ਦਾ ਕਵੀ ਕਿਹਾ ਅਤੇ ਪੰਜਾਬੀ ਸਾਹਿਤ ਵਿਕਾਸ ਮੰਚ ਦੇ ਨੁਮਾਇੰਦੇ ਵਜੋਂ ਸ਼ਾਮਲ ਹੋਏ ਕਰਮ ਸਿੰਘ ਜ਼ਖ਼ਮੀ ਨੇ ਕਿਹਾ ਕਿ ਰਾਜਿੰਦਰ ਸਿੰਘ ਰਾਜਨ ਸਥਾਪਤੀ ਨੂੰ ਵੰਗਾਰਦੇ ਲੋਕਾਂ ਦਾ ਕਵੀ ਹੈ। ਇਸ ਮੌਕੇ ਰਾਜਿੰਦਰ ਸਿੰਘ ਰਾਜਨ ਨੇ ਆਪਣੇ ਜੀਵਨ ਅਤੇ ਸਾਹਿਤਕ ਸਫ਼ਰ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਵਾਰੀ-ਵਾਰੀ ਆਪਣੇ ਕੁੱਝ ਚੋਣਵੇਂ ਗੀਤ, ਕਵਿਤਾਵਾਂ ਅਤੇ ਗ਼ਜ਼ਲਾਂ ਵੀ ਸਰੋਤਿਆਂ ਸਾਹਮਣੇ ਪੇਸ਼ ਕੀਤੀਆਂ।

ਇਸ ਮੌਕੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਇਆ, ਜਿਸ ਵਿੱਚ ਸੰਤੋਖ ਸਿੰਘ ਸੁੱਖੀ, ਕੁਲਦੀਪ ਸਿੰਘ, ਮੇਜਰ ਸਿੰਘ ਰਾਜਗੜ੍ਹ, ਗੁਰਮੀਤ ਸਿੰਘ ਸੋਹੀ, ਰਜਿੰਦਰ ਸਿੰਘ ਰਾਜਨ, ਕਰਮ ਸਿੰਘ ਜ਼ਖ਼ਮੀ, ਜਸਪਾਲ ਸਿੰਘ ਸੰਧੂ, ਸੁਖਵਿੰਦਰ ਸਿੰਘ ਲੋਟੇ, ਡਾ. ਮੀਤ ਖਟੜਾ, ਡਾ. ਮਨਜਿੰਦਰ ਸਿੰਘ, ਬਲਜੋਤ ਸਿੰਘ, ਪਰਮਜੀਤ ਕੌਰ, ਧਰਮਵੀਰ ਸਿੰਘ, ਜਗਜੀਤ ਸਿੰਘ ਲੱਡਾ, ਭੁਪਿੰਦਰ ਨਾਗਪਾਲ, ਡਾ. ਇਕਬਾਲ ਸਿੰਘ ਸਕਰੌਦੀ, ਜਰਨੈਲ ਸਿੰਘ ਸੱਗੂ, ਜੱਗੀ ਮਾਨ, ਲਖਵਿੰਦਰ ਖੁਰਾਣਾ, ਮਹਿੰਦਰਜੀਤ ਸਿੰਘ, ਰਾਮ ਕੁਮਾਰ ਸਿੰਘ, ਸਤਪਾਲ ਸਿੰਘ ਲੌਂਗੋਵਾਲ, ਚਰਨਜੀਤ ਸਿੰਘ ਮੀਮਸਾ, ਪਵਨ ਕੁਮਾਰ, ਮਹੇਸ਼ ਬਾਂਸਲ, ਲਾਭ ਸਿੰਘ ਝੱਮਟ, ਸੁਰਜੀਤ ਸਿੰਘ ਮੌਜੀ, ਡਾ. ਪਰਮਜੀਤ ਸਿੰਘ ਦਰਦੀ, ਗੁਰਜੰਟ ਸਿੰਘ, ਮੂਲ ਚੰਦ ਸ਼ਰਮਾ, ਪੰਮੀ ਫੱਗੂਵਾਲੀਆ, ਰਣਬੀਰ ਸਿੰਘ ਪ੍ਰਿੰਸ, ਦੇਸ਼ ਭੂਸ਼ਨ, ਹਰਦੀਪ ਸਿੰਘ ਸਿੱਧੂ, ਲਵਲੀ ਬਡਰੁੱਖਾਂ ਅਤੇ ਕ੍ਰਿਸ਼ਨ ਗੋਪਾਲ ਆਦਿ ਕਵੀਆਂ ਨੇ ਹਿੱਸਾ ਲਿਆ। ਦਲਬਾਰ ਸਿੰਘ ਚੱਠੇ ਸੇਖਵਾਂ ਨੇ ਸਾਰੇ ਆਏ ਸਾਹਿਤਾਕਾਰਾਂ ਦਾ ਧਨਵਾਦ ਕੀਤਾ ਅਤੇ ਮੰਚ ਸੰਚਾਲਨ ਦੀ ਭੂਮਿਕਾ ਅਮਨ ਜੱਖਲਾਂ ਨੇ ਬੜੇ ਖ਼ੂਬਸੂਰਤ ਢੰਗ ਨਾਲ ਨਿਭਾਈ।

ਖਾਸ ਖਬਰਾਂ

ਬੈਂਕ ਤੋ 25 ਲੱਖ ਰੁਪਏ ਦਾ ਕਰਜਾ ਲੈ ਕੇ ਫਰਾਡ ਕਰਨ ਵਾਲਾ ਭਗੋੜਾ ਵਿਜੀਲੈਂਸ ਬਿਉਰੋ ਵੱਲੋਂ ਕਾਬੂ

ਲੁਧਿਆਣਾ ਵਿੱਚ ਲਗਾਇਆ ਜਾਵੇਗਾ ਸੀ.ਬੀ.ਜੀ. ਪਲਾਂਟ: ਅਮਨ ਅਰੋੜਾ

ਸੱਤ ਸਰਕਾਰੀ ਕਾਲਜਾਂ ਨੂੰ ਖੇਡ ਢਾਂਚੇ ਦੀ ਉਸਾਰੀ ਲਈ 137 ਲੱਖ ਰੁਪਏ ਮਨਜ਼ੂਰ: ਮੀਤ ਹੇਅਰ

ਸੰਯੁਕਤ ਕਿਸਾਨ ਮੋਰਚਾ ਦਾ ਭਾਜਪਾ ਖ਼ਿਲਾਫ਼ ਰੋਸ ਪ੍ਰਦਰਸ਼ਨ 3 ਅਕਤੂਬਰ ਨੂੰ