विशेष समाचारਸਮਾਜਿਕਚਿੱਬ ਕੱਢ ਖ਼ਬਰਾਂਪੰਜਾਬਪੜ੍ਹੋਭਾਰਤ

Liquor mafia: ਸ਼ਰਾਬ ਮਾਫ਼ੀਆ:ਦਰਜਨਾਂ ਮੌਤਾਂ ਨੂੰ ਇਨਸਾਫ਼ ਕਦੋਂ

ਸ਼ਰਾਬ ਮਾਫ਼ੀਆ ਦਰਜਨਾਂ ਮੌਤਾਂ ਨੂੰ ਇਨਸਾਫ਼ ਕਦੋਂ

ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾ ਦਰਜਨਾਂ ਮੌਤਾਂ ਦੇ ਦੋਸ਼ੀਆਂ Liquor mafia ਨੂੰ ਸਜਾ ਦਿਵਾਉਣ ਅਤੇ ਮ੍ਰਿਤਕਾ ਦੇ ਵਾਰਸਾਂ ਨੂੰ ਇਨਸਾਫ਼ ਦਿਵਾਉਣ ਲਈ ਸੰਗਰੂਰ ਵਿੱਚ ਲੱਗਿਆ ਮੋਰਚਾ ਮੁੱਖ ਮੰਗਾਂ ਤੇ ਸਹਿਮਤੀ ਹੋਣ ਤੇ ਮੁਲਤਵੀ ਕਰ ਦਿੱਤਾ ਗਿਆ ਹੈ ।

ਐਕਸ਼ਨ ਕਮੇਟੀ ਆਗੂ ਬਿਕਰ ਸਿੰਘ ਹਥਿਆ ਨੇ ਜਾਣਕਾਰੀ ਸਾਂਝੀ ਕਰ ਦੀਆਂ ਦੱਸਿਆ ਕਿ ਬੀਤੇ ਦਿਨੀਂ ਪਿੰਡ ਗੁੱਜਰਾਂ , ਢੰਢੋਲੀ ਖੁਰਦ, ਰਾਵਿਦਾਸਪੁਰਾ ਟਿੱਬੀ, ਸਮੇਤ ਹੋਰ ਕਈ ਪਿੰਡਾਂ ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਦਰਜਨਾਂ ਮੌਤਾ ਤੇ ਇਨਸਾਫ ਲਈ ਕੱਲ੍ਹ ਤੋਂ ਲੱਗਿਆ ਮੋਰਚਾ, ਦੋਸ਼ੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਅਤੇ ਇਸ ਨਾਲ ਸੰਬਧਿਤ ਮੁਲਜਮਾਂ ਤੇ ਕਾਰਵਾਈ ਕਰਨ, ਪਰਿਵਾਰਾਂ ਨੂੰ ਮੁਆਵਜ਼ਾ ਦੇਣ, ਤੇ ਬਾਕੀ ਮੰਗਾਂ ਲਈ ਲਗਾਤਾਰ ਚੱਲਿਆ ਮੋਰਚਾ ਪ੍ਰਸ਼ਾਸਨ ਨਾਲ ਲੰਬੀ ਜੱਦੋਜਹਿਦ ਤੋਂ ਬਾਅਦ ਆਖਿਰਕਾਰ ਮੁੱਖ ਮੰਗਾਂ ਤੇ ਸਹਿਮਤੀ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ l

ਦੋ ਨਵੀਂਆਂ ਐੱਫ਼ ਆਈ ਆਰ ਦਰਜ਼

ਐਕਸ਼ਨ ਕਮੇਟੀ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਇਸ ਪੂਰੇ ਘਟਨਾਕ੍ਰਮ ਲਈ ਜਿੰਮੇਵਾਰ ਦੋਸ਼ੀਆਂ ਤੇ ਕਾਰਵਾਈ ਕਰਦੇ ਹੋਏ . ਦੋ ਹੋਰ ਨਵੀਆਂ ਐਫ ਆਈ ਆਰਾਂ ਦਰਜ ਕੀਤੀਆਂ ਗਈਆਂ ਹਨ।

ਆਬਕਾਰੀ ਨਿਰੀਖਕ ਮੁਅੱਤਲ, ਐੱਸ ਐੱਚ ਓ ਤਬਦੀਲ

ਐਕਸਾਈਜ਼ ਮਹਿਕਮੇ ਦੇ ਕਰ ਤੇ ਆਬਕਾਰੀ ਅਤੇ ਨਰੀਖਕ ਰੇਂਜ ਸੰਗਰੂਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ। ਇਸ ਤੋਂ ਬਿਨਾਂ ਪਾਤੜਾਂ ਵਿਖੇ ਤੈਨਾਤ ਐਸ ਐਚ ਓ ਦਾ ਤਬਾਦਲਾ ਕੀਤਾ ਗਿਆ ਅਤੇ ਬਾਕੀ ਮੁਲਾਜ਼ਮਾਂ ਦੀ ਮਿਲੀ ਭੁਗਤ ਤੇ ਇਸ ਪੂਰੇ ਘਟਨਾਕ੍ਰਮ ਦੀ ਨਿਰਪੱਖ ਜਾਂਚ ਲਈ ਸਿੱਟ ਦਾ ਗਠਨ ਕੀਤਾ ਗਿਆ।
ਦੇਸੀ ਸ਼ਰਾਬ ਦੀ ਹੋਈ ਸੈਂਪਲਿੰਗ

ਇਸ ਤੋਂ ਬਿਨਾਂ ਪੰਜਾਬ ਪੰਜਾਬ ਦੀ ਇੱਕ ਨਾਮੀ ਕੰਪਨੀ ਰਾਂਝਾ ਸੌਫੀ ਦੀ ਸੈਂਪਲਿੰਗ ਲਈ ਗਈ ਅਤੇ ਉਹਨਾਂ ਦੀ ਠੇਕਿਆਂ ਦੀ ਸ਼ਰਾਬ ਨੂੰ ਸੀਲ ਕੀਤਾ ਗਿਆ ਅਤੇ ਜੇਕਰ ਭਵਿੱਖ ਵਿੱਚ ਉਹਨਾਂ ਵਿੱਚ ਕੋਈ ਵੀ ਖਾਮੀ ਨਜ਼ਰ ਆਉਂਦੀ ਹੈ ਤਾਂ ਬਣਦੀ ਕਾਰਵਾਈ ਦੇ ਅਧੀਨ ਲਿਆਉਣ ਦਾ ਵਾਅਦਾ ਕੀਤਾ ਗਿਆ l

ਇਹ ਵੀ ਪੜ੍ਹੋ :- ਚੀਮਾ ਜੀ! ਅਸਤੀਫ਼ਾ ਦਿਓ ਹਲਕਾ ਦਿੜ੍ਹਬਾ ਦੇ 8 ਬੰਦੇ ਮਰੇ

ਪ੍ਰਸ਼ਾਸਨ ਵੱਲੋਂ ਚੋਣ ਕਮਿਸ਼ਨ ਨੂੰ ਐਸੀ. ਐਸ. ਟੀ ਐਕਟ ਅਧੀਨ 8 ਲੱਖ ਅਤੇ 5 ਲੱਖ ਰੁਪਏ ਦਾ ਕੇਸ ਇਜਾਜ਼ਤ ਲਈ ਬਣਾ ਕੇ ਭੇਜਿਆ ਜਾਵੇਗਾ ਅਤੇ ਬੱਚਿਆਂ ਦੀ ਪੜ੍ਹਾਈ ਰੈਡ ਕਰੋਸ ਤਹਿਤ ਮੁਫ਼ਤ ਹੋਵੇਗੀ l

ਇਸ ਮੌਕੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁਕੇਸ਼ ਮਲੌਦ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਬੀਰ ਸਿੰਘ ਲੌਂਗੋਵਾਲ, ਸਾਬਕਾ ਐਮ ਐਲ ਏ ਤਰਸੇਮ ਜੋਧਾ, ਕ੍ਰਾਂਤੀਕਾਰੀ ਪੇੰਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਬਲਜੀਤ ਸਿੰਘ ਨਮੋਲ, ਹਰਪ੍ਰੀਤ ਕੌਰ ਧੂਰੀ, ਭਗਵਾਨ ਸਿੰਘ ਢੰਡੋਲੀ ਅਤੇ ਪਿੰਡ ਗੁਜਰਾਨ ਢਢੋਲੀ ਖੁਰਦ ਰਵਿਦਾਸਪੁਰਾ ਟਿੱਬੀ ਦੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਪਰਿਵਾਰਿਕ ਮੈਂਬਰ ਮੌਜੂਦ ਸਨ ।

Team Punjab Nama

Punjab Nama Bureau ਪੰਜਾਬ ਨਾਮਾ ਤੁਹਾਡੇ ਆਲੇ ਦੁਆਲੇ ਦੀਆਂ ਖ਼ਬਰਾਂ ਅਤੇ ਵਿਚਾਰਾਂ ਨੂੰ ਜਨਾਣ ਦੀ ਤਾਂਘ ਲਈ ਇਕ ਭਰੋਸੇਯੋਗ ਗਾਈਡ ਦਾ ਕੰਮ ਕਰੇਗਾ। ਡੂੰਘੇ ਅਤੇ ਖੋਜੀ ਵਿਚਾਰਸ਼ੀਲ ਵਿਸ਼ਲੇਸ਼ਣ ਅਤੇ ਨਿਡਰ ਵਿਚਾਰਾਂ ਦੇ ਨਾਲ ਸਾਡੀ ਸੰਪਾਦਕਾਂ ਦੀ ਟੀਮ ਪੰਜਾਬ, ਭਾਰਤ ਅਤੇ ਵਿਸ਼ਵ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਸਹੀ ਤੱਥਾਂ ਨਾਲ ਵਿਚਾਰਕੇ ਇਕ ਸਾਫ ਅਤੇ ਬਦਲਦੀ ਗਤੀਸ਼ੀਲਤਾ ਨੂੰ ਸਹੀ ਦ੍ਰਿਸ਼ਟੀਕੋਣ ਪ੍ਰਦਾਨ ਕਰੇਗੀ।

2 thoughts on “<span class='other_title'>Liquor mafia:</span> ਸ਼ਰਾਬ ਮਾਫ਼ੀਆ:ਦਰਜਨਾਂ ਮੌਤਾਂ ਨੂੰ ਇਨਸਾਫ਼ ਕਦੋਂ

Comments are closed.

ਹੋਮ
ਪੜ੍ਹੋ
ਦੇਖੋ
ਸੁਣੋ