IPL 2024 ‘ਚ 74 ਮੈਚ ਖੇਡੇ ਜਾਣੇ ਹਨ, ਜਿਨ੍ਹਾਂ ‘ਚੋਂ 16 ਮੈਚ ਖੇਡੇ ਜਾ ਚੁੱਕੇ ਹਨ। ਦਿੱਲੀ ਅਤੇ ਬੈਂਗਲੁਰੂ ਵਿੱਚ ਚਾਰ ਮੈਚਾਂ ਤੋਂ ਇਲਾਵਾ ਸਾਰੀਆਂ ਟੀਮਾਂ ਨੇ ਤਿੰਨ-ਤਿੰਨ ਮੈਚ ਖੇਡੇ ਹਨ। ਟੀਮਾਂ ਦੀ ਜਿੱਤ-ਹਾਰ ਨਾਲ ਅੰਕ ਸੂਚੀ ਦੀ ਸਥਿਤੀ ਲਗਾਤਾਰ ਬਦਲ ਰਹੀ ਹੈ।

ਇਸ ਦੇ ਨਾਲ ਹੀ ਪਰਪਲ ਕੈਪ ਅਤੇ ਆਰੇਂਜ ਕੈਪ ਵੀ ਲਗਾਤਾਰ ਸਿਰ ਬਦਲ ਰਹੇ ਹਨ। ਜਾਣੋ IPL ਦੀ ਹੁਣ ਤੱਕ ਦੀ ਸਥਿਤੀ ਕੀ ਹੈ।

IPL ‘ਚ ਅੰਕ ਸੂਚੀ ਦੀ ਗੱਲ ਕਰੀਏ ਤਾਂ ਕੋਲਕਾਤਾ ਦਿੱਲੀ ‘ਤੇ ਸ਼ਾਨਦਾਰ ਜਿੱਤ ਦੇ ਬਾਅਦ ਸਿਖਰ ‘ਤੇ ਪਹੁੰਚ ਗਈ ਹੈ। ਕੋਲਕਾਤਾ ਨੇ ਹੁਣ ਤੱਕ ਆਪਣੇ ਤਿੰਨੇ ਮੈਚ ਜਿੱਤੇ ਹਨ। ਰਾਜਸਥਾਨ ਵੀ ਤਿੰਨ ਮੈਚ ਜਿੱਤ ਕੇ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਹੈ। ਤੀਜੇ ਨੰਬਰ ‘ਤੇ ਚੇਨਈ ਸੁਪਰ ਕਿੰਗਜ਼ ਹੈ ਜਿਸ ਨੇ ਹੁਣ ਤੱਕ ਤਿੰਨ ‘ਚੋਂ 2 ਮੈਚ ਜਿੱਤੇ ਹਨ। ਲਖਨਊ ਗੁਜਰਾਤ ਵੀ ਤਿੰਨ ‘ਚੋਂ 2 ਜਿੱਤਾਂ ਨਾਲ ਚੌਥੇ ਅਤੇ ਪੰਜਵੇਂ ਸਥਾਨ ‘ਤੇ ਹੈ।

ਇਹ ਵੀ ਪੜ੍ਹੋ :- ਬਾਬਰ ਆਜ਼ਮ ਮੁੜ ਬਣਾਇਆ ਕਪਤਾਨ

ਹੈਦਰਾਬਾਦ ਅਤੇ ਪੰਜਾਬ ਨੇ 3 ‘ਚੋਂ ਇਕ-ਇਕ ਮੈਚ ਜਿੱਤਿਆ ਹੈ। ਬੈਂਗਲੁਰੂ ਅਤੇ ਦਿੱਲੀ ਚਾਰ ‘ਚੋਂ ਇਕ-ਇਕ ਮੈਚ ਜਿੱਤ ਕੇ ਸੱਤਵੇਂ ਅਤੇ ਅੱਠਵੇਂ ਸਥਾਨ ‘ਤੇ ਹਨ, ਜਦਕਿ ਮੁੰਬਈ ਨੇ ਅਜੇ ਤੱਕ ਆਪਣਾ ਖਾਤਾ ਵੀ ਨਹੀਂ ਖੋਲ੍ਹਿਆ ਹੈ।

ਆਰੇਂਜ ਕੈਪ ਧਾਰਕ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ 203 ਦੌੜਾਂ ਦੇ ਨਾਲ ਚੋਟੀ ‘ਤੇ ਹਨ। ਰਾਜਸਥਾਨ ਰਾਇਲਜ਼ ਦੇ ਰਿਆਨ ਪਰਾਗ 181 ਦੌੜਾਂ ਦੇ ਨਾਲ ਦੂਜੇ ਸਥਾਨ ‘ਤੇ ਹਨ। ਹੇਨਰਿਕ ਕਲਾਸੇਨ 167 ਦੌੜਾਂ ਨਾਲ ਪੰਜਵੇਂ, ਰਿਸ਼ਭ ਪੰਤ 152 ਦੌੜਾਂ ਨਾਲ ਅਤੇ ਦਿੱਲੀ ਦਾ ਡੇਵਿਡ ਵਾਰਨਰ 148 ਦੌੜਾਂ ਨਾਲ ਤੀਜੇ ਸਥਾਨ ‘ਤੇ ਹੈ।

ਸਭ ਤੋਂ ਵੱਧ ਵਿਕਟਾਂ ਦੀ ਗੱਲ ਕਰੀਏ ਤਾਂ ਚੇਨਈ ਦੇ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ 7 ਵਿਕਟਾਂ ਲੈ ਕੇ ਸਿਖਰ ‘ਤੇ ਹਨ। ਜਦਕਿ ਦਿੱਲੀ ਕੈਪੀਟਲਜ਼ ਦੇ ਖਲੀਲ ਅਹਿਮਦ, ਲਖਨਊ ਦੇ ਮਯੰਕ ਯਾਦਵ, ਗੁਜਰਾਤ ਦੇ ਮੋਹਿਤ ਸ਼ਰਮਾ ਅਤੇ ਰਾਜਸਥਾਨ ਦੇ ਸਪਿਨ ਗੇਂਦਬਾਜ਼ ਯੁਜਵੇਂਦਰ ਚਾਹਲ 6 ਵਿਕਟਾਂ ਲੈ ਕੇ ਕ੍ਰਮਵਾਰ ਦੂਜੇ, ਤੀਜੇ, ਚੌਥੇ ਅਤੇ ਪੰਜਵੇਂ ਸਥਾਨ ‘ਤੇ ਹਨ।