ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਨੇ ਕਿਹਾ ਹੈ ਕਿ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਸ ਵਾਰ ਸ਼ਹੀਦੀ ਦਿਹਾੜਾ ਮਹਾਰਾਜਾ ਰਣਜੀਤ ਸਿੰਘ ਦੀ ਜਨਮ ਭੂਮੀ ਸੰਗਰੂਰ ਦੇ ਪਿੰਡ ਬਡਰੁੱਖਾ ਵਿਚ ਵੱਡੀ ਪੱਧਰ ਦੇ ਮਨਾਇਆ ਜਾਵੇਗਾ।
ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ (ਸੰਗਰੂਰ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਜੀ ਦੀ ਪ੍ਰਧਾਨਗੀ ਹੇਠ ਗੁਰੂਘਰ ਸੰਗਰੂਰ ਵਿਖੇ ਹੋਈ ਜਿਸ ਵਿੱਚ ਵੱਖ ਵੱਖ ਪਿੰਡਾ ਤੋਂ ਕਿਸਾਨ ਸ਼ਾਮਲ ਹੋਏ ।
ਬਲਵੀਰ ਸਿੰਘ ਰਾਜੇਵਾਲ ਕਰਨਗੇ ਸੰਬੋਧਨ
ਜ਼ਿਲ੍ਹਾ ਪ੍ਰਧਾਨ ਨੇ ਕਿਸਾਨਾ ਨੂੰ ਸਬੋਧਨ ਕਰਦਿਆਂ ਕਿਹਾ ਕਿ ਬਰਨਾਲ਼ਾ ਚੋਂਕ ਗੁਰੂਘਰ ਸਾਹਿਬ ਵਿੱਚ ਜਗਾਂ ਦੀ ਘਾਟ ਨੂੰ ਮੁੱਖ ਰੱਖਦਿਆਂ 23 ਮਾਰਚ ਦਾ ਸ਼ਹਿਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਸਿੰਘ ਜੀ ਸ਼ਹਿਦੀ ਦਿਹਾੜਾ ਸ਼ਹਿਦ ਬਾਬਾ ਦੇਸਾ ਸਿੰਘ ਜੀ ਦਾਣਾ ਮੰਡੀ ਪਿੰਡ ਬਡਰੁੱਖਾਂ ਵਿਖੇ 10ਵਜੇ ਤੋ 2ਵਜੇ ਤੱਕ ਮਨਾਇਆ ਜਾਵੇਗਾ। ਸ਼ਹਿਦੀ ਸਮਾਗਮ ਨੂੰ ਸੰਬੋਧਨ ਸੁਬਾ ਪ੍ਰਧਾਨ ਸ ਬਲਵੀਰ ਸਿੰਘ ਰਾਜੇਵਾਲ ਕਰਨਗੇ ।
ਇਹ ਵੀ ਪੜ੍ਹੋ ਪੰਜਾਬ ਕਿਸਾਨ ਦਲ ਭਾਜਪਾ ‘ਚ ਸ਼ਾਮਿਲ
ਮੀਟਿੰਗ ਨੂੰ ਹੋਰ ਵੀ ਕਿਸਾਨਾਂ ਨੇ ਸੰਬੋਧਨ ਕੀਤਾ, ਕਸ਼ਮੀਰ ਸਿੰਘ ਘਰਾਚੋਂ ਸ ਮੀਤ ਪ੍ਰਧਾਨ, ਜ਼ਿਲਾ ਮੀਤ ਪ੍ਰਧਾਨ ਰੋਹੀ ਸਿੰਘ ਮੰਗਵਾਲ, ਅਮਰੀਕ ਸਿੰਘ ਬਲਾਕ ਪ੍ਰਧਾਨ ਸੁਨਾਮ, ਲਹਿਰਾਂ ਬਲਾਕ ਪ੍ਰਧਾਨ ਬਲਵਿੰਦਰ ਸਿੰਘ, ਧੂਰੀ ਬਲਾਕ ਪ੍ਰਧਾਨ ਭੁਪਿੰਦਰ ਸਿੰਘ ,ਜਸਪਾਲ ਸਿੰਘ ਘਰਾਚੋਂ, ਜਸਵਿੰਦਰ ਸਿੰਘ ਚੰਗਾਲ, ਗੁਰਚਰਨ ਸਿੰਘ ਭਿੰਡਰਾਂ, ਪ੍ਰੀਤਮ ਸਿੰਘ ਬਡਰੁੱਖਾਂ , ਕਿਰਪਾਲ ਸਿੰਘ ਬਟੂਹਾ , ਪ੍ਰੀਤਇੰਦਰ ਸਿੰਘ ਗਰੇਵਾਲ, ਗਿਆਨ ਸਿੰਘ ਭਵਾਨੀਗੜ੍ਹ,ਕੁਲਤਾਰ ਸਿੰਘ, ਮੱਖਣ ਸਿੰਘ ਘਾਬਦਾਂ , ਮੇਜ਼ਰ ਸਿੰਘ ਚੰਗਾਲ , ਬੰਤ ਸਿੰਘ , ਭਰਭੂਰ ਸਿੰਘ ਬਡਰੁੱਖਾਂ,ਸੋਹਨ ਸਿੰਘ ਘਰਾਚੋ, ਰਾਜ ਸਿੰਘ , ਬਹਾਦਰ ਸਿੰਘ, ਲਾਭ ਸਿੰਘ, ਗੁਰਜੰਟ ਸਿੰਘ, ਭੁਪਿੰਦਰ ਸਿੰਘ, ਲਖਵਿੰਦਰ ਸਿੰਘ, ਬਲਵੀਰ ਸਿੰਘ, ਮਹਿੰਦਰ ਸਿੰਘ, ਦਰਸ਼ਨ ਸਿੰਘ , ਦਰਬਾਰਾ ਸਿੰਘ ਮਹਿਲਾ ਚੋਕ, ਗੋਰਾ ਸਿੰਘ ਆਦਿ ਹਾਜ਼ਰ ਸਨ
2 Comments
ਸਿੱਧੂ ਨੇ ਕਾਂਗਰਸੀਆਂ ਨੂੰ ਦਿੱਤੀ ਧੋਬੀ ਪਟਕਣੀ - Punjab Nama News
10 ਮਹੀਨੇ ago[…] […]
ਮੀਡੀਆ ਚੋਣ ਕਮਿਸ਼ਨ ਦੀਆਂ ਅੱਖਾਂ ਅਤੇ ਕੰਨਾਂ - Punjab Nama News
10 ਮਹੀਨੇ ago[…] […]
Comments are closed.