ਸੰਗਰੂਰ, 22 ਅਕਤੂਬਰ (ਸੁਖਵਿੰਦਰ ਸਿੰਘ ਬਾਵਾ)
– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮੰਤਰੀ ਮੰਡਲ ਵੱਲੋਂ ਦੀਵਾਲੀ ਤੇ ਮੁਲਾਜਮਾਂ ਲਈ ਵੱਡੇ ਤੋਹਫਿਆਂ ਦੇ ਐਲਾਨ ਤੇ ਧੰਨਵਾਦ ਕਰਨ ਲਈ, ਅਦਾਰਾ ਪਾਵਰਕੌਮ ਦੀ ਸਰਗਰਮ ਜਥੇਬੰਦੀ ਆਈ ਟੀ ਆਈ ਇੰਪਲਾਈਜ ਐਸੋਸੀਏਸਨ ਦਾ ਡੈਪੂਟੇਸਨ ਇੰਜ ਜਗਦੀਪ ਸਿੰਘ ਗੁੱਜਰਾਂ ਦੀ ਅਗਵਾਈ ਵਿੱਚ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਘਰਾਚੋਂ ਨੂੰ ਮਿਲਿਆ।Electricity workers thanked the government.
ਵਫਦ ਨੇ ਕਿਹਾ ਕਿ ਪੁਰਾਣੀ ਪੈਨਸਨ ਬਹਾਲ ਹੋਣ ਤੇ ਬਿਜਲੀ ਬੋਰਡ ਅੰਦਰ 2004 ਤੋਂ 2010 ਮਿ੍ਰਤਕਾਂ ਦੇ ਆਸਰਿਤਾਂ ਨੂੰ ਤਰਸ ਦੇ ਅਧਾਰ ਤੇ ਨੌਕਰੀਆਂ ਦੇਣ ਅਤੇ ਪੰਜਾਬ ਦੇ ਸਮੁੱਚੇ ਮੁਲਾਜਮਾਂ ਨੂੰ 6% ਡੀ ਏ ਦੀ ਕਿਸਤ ਦੇਣ ਤੇ ਸਮੁੱਚੇ ਮੁਲਾਜਮ ਵਰਗ ਅੰਦਰ ਖੁਸੀ ਦਾ ਮਾਹੌਲ ਹੈ। ਗੁੱਜਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸਾ ਅਤੇ ਜੁਬਾਨ ਬਣਦਾ ਸਤਿਕਾਰ ਦੇਣ ਲਈ ਕੀਤਾ ਉਦਮ ਸਲਾਘਾਯੋਗ ਹੈ।
ਇਸ ਮੌਕੇ ਗੁੱਜਰਾਂ ਨੇ ਗੁਰਮੇਲ ਸਿੰਘ ਘਰਾਚੋਂ ਨੂੰ ਅਪੀਲ ਕੀਤੀ ਕਿ ਪਿਛਲੇ ਲੰਮੇ ਸਮੇਂ ਤੋਂ ਸਮਾਜਿਕ ਮਸਲਿਆਂ ਤੇ ਕੰਮ ਕਰਦੇ ਸਮਾਜਸੇਵੀ ਲੋਕਾਂ ਦੀ ਪਹਿਚਾਣ ਕਰਕੇ ਪ੍ਰਸਾਸਨਿਕ ਕਮੇਟੀਆਂ ਵਿੱਚ ਸਰਗਰਮ ਕੀਤਾ ਜਾਵੇ। ਅਤੇ ਡੰਮੀ ਚਿਹਰਿਆਂ ਨੂੰ ਘਰ ਭੇਜਿਆ ਜਾਵੇ। ਇਸ ਤਰ੍ਹਾਂ ਕਰਨ ਨਾਲ ਅਨੇਕਾਂ ਸਮਾਜਿਕ ਮਸਲਿਆਂ ਤੇ ਸਰਕਾਰ ਦੀ ਪਕੜ ਮਜਬੂਤ ਹੋਵੇਗੀ ਅਤੇ ਸਮੱਸਿਆਵਾਂ ਦਾ ਹੱਲ ਹੋਣ ਨਾਲ ਸਿਸਟਮ ਨੂੰ ਰਾਹਤ ਮਿਲੇਗੀ।
ਇਸ ਮੌਕੇ ਜਗਦੀਪ ਸਿੰਘ ਗੁੱਜਰਾਂ, ਜਸਵਿੰਦਰ ਸਿੰਘ ਪਿਸੌਰ (ਕੋ ਕਨਵੀਨਰ ਪੁਰਾਣੀ ਪੈਨਸਨ ਬਹਾਲ ਮੰਚ), ਪਰਦੀਪ ਸਿੰਘ ਘਰਾਚੋਂ, ਰਾਜੂ ਸਿੰਘ ਅੱਛਲੀ ਘਰਾਚੋਂ, ਹਰਦੀਪ ਸਿੰਘ ਖੇੜੀ, ਸੁਖਜੀਤ ਸਿੰਘ ਘਾਬਦਾਂ, ਅਮਨਦੀਪ ਸਿੰਘ ਅਤੇ ਮਹਿੰਦਰਪਾਲ ਜਲਾਣ ਹਾਜਰ ਸਨ।