ਸੰਗਰੂਰ 9 ਅਗਸਤ ( ਬਾਵਾ)-

– ਅੱਜ ਬਿਜਲੀ (ਸੋਧ) ਬਿੱਲ 2022 ਨੂੰ ਕੇਂਦਰ ਸਰਕਾਰ ਪਾਰਲੀਮੈਂਟ ਹਾਊਸ ਵਿੱਚ ਪੇਸ਼ ਕਰਨ ਜਾ ਰਹੀ ਹੈ,ਜਿਸਦੇ ਖਿਲਾਫ ਨ।ਨ।ਝ।ਨ। ਪਾਵਰ ਹਾਊਸ ਦੇ ਗੇਟ ਅੱਗੇ ਏਟਕ ਵੱਲੋਂ ਰੋਸ਼ ਰੈਲੀ ਕੀਤੀ ਗਈ।ਜਿਸ ਨੂੰ ਸੂਬਾ ਸਕੱਤਰ ਗੁਰਧਿਆਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੂਰੇ ਭਾਰਤ ਵਿੱਚ 27 ਲੱਖ ਤੋਂ ਵੱਧ ਬਿਜਲੀ ਕਰਮਚਾਰੀ ਅਪਣੇ ਕੰਮ ਦਾ ਬਾਈਕਾਟ ਕਰਕੇ ਸੜਕਾ ਉਪਰ ਰੋਸ਼ ਪ੍ਰਦਰਸਨ ਕਰ ਰਹੇ ਹਨ,ਮੋਦੀ ਸਰਕਾਰ ਨੂੰ ਮੁਲਾਜਮਾ ਦੇ ਰੋਹ ਨੂੰ ਦੇਖਦੇ ਹੋਏ ਬਿਜਲੀ ਬਿੱਲ 2022 ਨੂੰ ਰੱਦ ਕਰਨਾ ਚਾਹੀਦਾ ਹੈ।

ਸਰਕਲ ਪ੍ਰਧਾਨ ਜੀਵਨ ਸਿੰਘ ਨੇ ਪੰਜਾਬ ਸਰਕਾਰ ਅਤੇ ਪਾਵਰ ਦੀ ਮਨੈਜਮੈਂਟ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਬਿਜਲੀ ਕਰਮਚਾਰੀਆਂ ਦੇ ਸਕੇਲਾ ਨਾਲ ਛੇੜਛਾੜ ਕੀਤੀ ਗਈ ਤਾਂ ਬਿਜਲੀ ਮੁਲਾਜਮ ਏਕਤਾ ਮੰਚ ਤਿੱਖਾ ਸੰਘਰਸ਼ ਕਰੇਗਾ।

ਸਾਥੀ ਜਸਮੇਲ ਜੱਸੀ ਨੇ ਪਾਵਰ ਦੀ ਮਨੇਜਮੈਂਟ ਤੋਂ ਮੰਗ ਕਰਦਿਆ ਕਿਹਾ ਕਿ ਪਾਵਰਕਾਮ ਅਤੇ ਟਰਾਂਸਕੋ ਅੰਦਰ ਕੰਮ ਕਰਦੇ ਸਾਰੇ ਕੱਚੇ ਕਰਮਚਾਰੀਆ ਨੂੰ ਉਹਨਾ ਦੀ ਜਗਾ ਉਪਰ ਪੱਕਾ ਕੀਤਾ ਜਾਵੇ।

ਰੈਲੀ ਨੂੰ ਪ੍ਰਿਤਪਾਲ ਸਿੰਘ,ਸੁਰੇਸ ਸੈਣੀ,ਪੰਕਜ ਵਰਮਾ,ਸਰਬਜੀਤ ਸਿੰਘ,ਓਮ ਪ੍ਰਕਾਸ, ਬਲਵੀਰ ਸਿੰਘ,ਭੋਲਾ ਸਿੰਘ,ਗੁਰਪ੍ਰੀਤ ਸਿੰਘ,ਕੁਲਵੀਰ ਸਿੰਘ,ਸਤਨਾਮ ਸਿੰਘ,ਮਿਠੂ ਸਿੰਘ ਅਤੇ ਦਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।