ਸਾਬਕਾ ਐਮ ਪੀ ਡਾ. ਧਰਮਵੀਰ ਗਾਂਧੀ ਅੱਜ  1 ਅਪ੍ਰੈਲ ਨੂੰ ਕਾਂਗਰਸ ਵਿੱਚ ਸਾਮਲ ਹੋਣ ਜਾ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਉਹ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਹਨ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਪ੍ਰਨੀਤ ਕੌਰ ਪਟਿਆਲਾ ਤੋਂ ਚੋਣ ਜਿੱਤੇ ਸਨ। ਇਸ ਵਾਰ ਪ੍ਰਨੀਤ ਕੌਰ ਭਾਜਪਾ ਵਿੱਚ ਸ਼ਾਮਲ ਹੋ ਚੁੱਕੀ ਹੈ। ਜਿਸ ਨੂੰ ਭਾਜਪਾ ਨੇ ਪਟਿਆਲਾ ਤੋਂ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਇਹ ਚਰਚਾ ਹੈ ਕਿ ਕਾਂਗਰਸ ਧਰਮਵੀਰ ਗਾਂਧੀ ਨੂੰ ਉਮੀਦਵਾਰ ਬਣਾ ਸਕਦੀ ਹੈ।

ਪ੍ਰਨੀਤ ਕੌਰ ਇਸ ਵਾਰ ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਵਜੋਂ ਚੋਣ ਲੜਨਗੇ, ਜਦਕਿ ‘ਆਪ’ ਨੇ ਇਸ ਸੀਟ ਲਈ ਸਿਹਤ ਮੰਤਰੀ ਬਲਬੀਰ ਸਿੰਘ ਨੂੰ ਉਮੀਦਵਾਰ ਬਣਾਇਆ ਹੈ।

ਇਹ ਵੀ ਪੜ੍ਹੋ :- ਪੰਜਾਬ ‘ਚ ਕਣਕ ਦੀ ਖਰੀਦ ਸ਼ੁਰੂ

ਪੁਸ਼ਟੀ ਕਰਦਿਆਂ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਉਹ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ – ਅੱਜ ਤੱਕ – ਲੋਕਤੰਤਰ ਅਤੇ ਬਦਲੇ ਵਿੱਚ ਦੇਸ਼ ਨੂੰ ਬਚਾਉਣ ਲਈ, ਕਾਂਗਰਸ ਹੀ ਉਹੀ ਉਮੀਦ ਸੀ ਜੋ ਉਨ੍ਹਾਂ ਕੋਲ ਬਚੀ ਸੀ। “ਇਹ ਭਾਰਤ ਵਿੱਚ ਲੋਕਤੰਤਰ ਲਈ ਇੱਕ ਬਹੁਤ ਮਹੱਤਵਪੂਰਨ ਚੋਣ ਹੈ। ਦੇਸ਼ ਨੂੰ ਨਿਰੰਕੁਸ਼ ਤਾਨਾਸ਼ਾਹੀ ਵੱਲ ਵਧਣ ਤੋਂ ਬਚਾਉਣ ਲਈ, ਕਾਂਗਰਸ ਹੀ ਇੱਕੋ ਇੱਕ ਵਿਕਲਪ ਬਚਿਆ ਹੈ l