ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਕਿਹਾ ਹੈ ਕਿ ਭਾਜਪਾ ਪੰਜਾਬ ਵਿਚ ਇਕੱਲਿਆਂ ਹੀ ਲੋਕ ਸਭਾ ਦੀ ਚੋਣ ਲੜੇਗੀ।

ਜਾਖੜ ਨੇ ਪੰਜਾਬ ਦੀ ਜਨਤਾ ਨੂੰ ਸੰਬੋਧਨ ਕਰਦ‌ਿਆ ਕਿਹਾ ਕਿ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਨਾਲ ਕੋਈ ਗਠਜੋੜ ਨਹੀਂ ਹੋਵੇਗਾ। ਇਸ ਮੁੱਦੇ ‘ਤੇ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਚੱਲ ਰਹੀ ਸੀ ਪਰ ਕੋਈ ਨਤੀਜਾ ਨਹੀਂ ਨਿਕਲਿਆ। ਭਾਜਪਾ ਨੇ ਇਕੱਲਿਆਂ ਹੀ ਚੋਣਾਂ ਲੜਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ :-ਮੋਦੀ ਦੀ 2024 ਦੀ ਭਵਿੱਖਬਾਣੀ ਗਲਤ ਨਹੀਂ

ਸ੍ਰੀ ਜਾਖੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਚ ਲੋਕ ਸਭਾ ਚੋਣ ਇਕੱਲੇ ਲੜਨ ਜਾ ਰਹੀ ਹੈ।ਉਹਨਾਂ ਕਿਹਾ ਕਿ ਇਹ ਫੈਸਲਾ ਪਾਰਟੀ ਨੇ ਲੋਕਾਂ ਦੀ ਰਾਏ, ਪਾਰਟੀ ਦੇ ਵਰਕਰ ਦੇ ਰਾਏ, ਅਤੇ ਲੀਡਰ ਸਾਹਿਬਾਨ ਦੀ ਵੱਖ-ਵੱਖ ਰਾਏ ਲੈ ਤੋਂ ਬਾਅਦ ਲਿੱਤਾ ਹੈ।

ਜਾਖੜ ਨੇ ਕਿਹਾ ਕਿ ਇਹ ਫ਼ੈਸਲਾ ਪੰਜਾਬ ਦੇ ਭਵਿੱਖ, ਪੰਜਾਬ ਦੀ ਜਵਾਨੀ, ਪੰਜਾਬ ਦੀ ਕਿਸਾਨੀ, ਪੰਜਾਬ ਦੇ ਵਪਾਰੀ,ਪੰਜਾਬ ਦੇ ਸੰਨਤਕਾਰ, ਪੰਜਾਬ ਦੇ ਮਜ਼ਦੂਰ, ਸਾਡਾ ਪਿਛੜਿਆ ਵਰਗ, ਸਾਰਿਆਂ ਦੀ ਬੇਹਤਰੀ ਵਾਸਤੇ, ਇਹ ਫੈਸਲਾ ਲਿਆ ਹੈ।

ਉਹਨਾਂ ਕਿਹਾ ਕਿ ਜੋ ਕੰਮ ਬੀਜੇਪੀ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨੁਮਾਈ ਦੇ ਵਿੱਚ ਪੰਜਾਬ ਵਾਸਤੇ ਕੀਤੇ ਹਨ ਕਿਸੇ ਤੋਂ ਹਲੇ ਤੱਕ ਨਹੀਂ ਹੋਏ ।

ਜਾਖੜ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਫਸਲਾਂ ਦਾ ਇੱਕ ਇੱਕ ਦਾਣਾ ਪਿਛਲੇ 10 ਸਾਲ ਚੱਕਿਆ ਗਿਆ ਐਮਐਸਪੀ ਤੇ ਜਿਹੜੀ ਉਹਨਾਂ ਨੂੰ ਉਹਦੀ ਭੁਗਤਾਨ ਹੈ ਹਫਤੇ ਦੇ ਅੰਦਰ ਅੰਦਰ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚੀ ਹੈ। ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹਦੇ ਵਾਸਤੇ ਸਦੀਆਂ ਤੋਂ ਇਥੇ ਲੋਕ ਖੁੱਲੇ ਦਰਸ਼ਨ ਦੀਦਾਰਾਂ ਦੀ ਮੰਗ ਕਰਦੇ ਸੀ ਉਹ ਵੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨੁਮਾਈ ਦੇ ਵਿੱਚ ਸਾਨੂੰ ਇਹ ਜਿਹੜੀ ਕਿਰਪਾਲਤਾ ਵਾਹਿਗੁਰੂ ਨੇ ਮਿਹਰ ਕੀਤੀ ਹੈ, ਬਖਸ਼ਿਸ਼ ਦਿੱਤੀ ਹੈ । ਇਹ ਸਭ ਕੁਝ ਪ੍ਰਧਾਨ ਮੰਤਰੀ ਮੋਦੀ ਜੀ ਦੀ ਬੀਜੇਪੀ ਸਰਕਾਰ ਨੂੰ ਬਖਸ਼ਿਸ਼ ਪ੍ਰਾਪਤ ਹੋਈ ਹੈ।

ਅਤੇ ਅੱਗੇ ਵੀ ਪੰਜਾਬ ਦਾ ਸੁਨਹਿਰਾ ਭਵਿੱਖ ਅਤੇ ਪੰਜਾਬ ਦੀ ਬਿਹਤਰੀ, ਪੰਜਾਬ ਦੀ ਸੁਰੱਖਿਤ ਤੇ ਪੰਜਾਬ ਦੇ ਸਰਹੱਦੀ ਮਜਬੂਤੀ ਇਥੇ ਅਮਨ ਸ਼ਾਂਤੀ ਨੂੰ ਮਜਬੂਤ ਰੱਖ ਕੇ ਭਾਰਤ ਅੱਗੇ ਤਰੱਕੀ ਕਰ ਸਕਦਾ । ਇਸ ਦੇ ਮੱਦੇ ਨਜ਼ਰ ਫੈਸਲਾ ਲਿਆ ਗਿਆ ।