ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਸੁਰਖੀਆਂ ਵਿਚ ਆਈ ਚੰਡੀਗੜ੍ਹ ਦੀ ਲੋਕ ਸਭਾ ਮੈਂਬਰ ਅਦਾਕਾਰਾ ਕਿਰਨ ਖ਼ੈਰ ਨੂੰ ਭਾਜਪਾ ਨੇ ਮੁੜ ਚੰਡੀਗੜ੍ਹ ਤੋਂ ਉਮੀਦਵਾਰ ਬਣਾਉਣ ਤੋਂ ਕੋਰੀ ਨਾ ਕਰ ਦੀਆਂ ਰਾਮ ਰਾਮ ਕਹਿ ਦਿੱਤਾ ਹੈ।

ਭਾਜਪਾ ਨੇ ਲੋਕ ਸਭਾ ਚੋਣਾਂ ਲਈ ਆਪਣੇ ਅਗਲੇ 8 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਰਾਜਧਾਨੀ ਚੰਡੀਗੜ੍ਹ ਦੀ ਸੀਟ ਲਈ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੀਟ ਤੇ ਵੀ ਭਾਜਪਾ ਨੇ ਆਪਣੀ ਪਹਿਲਾਂ ਵਾਲੀ ਰਣਨੀਤੀ ਬਰਕਰਾਰ ਰੱਖੀ ਹੈ।

ਭਾਜਪਾ ਨੇ ਚੰਡੀਗੜ੍ਹ ਸੀਟ ਤੋਂ ਵੀ ਉਮੀਦਵਾਰ ਬਦਲ ਦਿੱਤਾ ਹੈ। ਭਾਜਪਾ ਨੇ ਚੰਡੀਗੜ੍ਹ ਤੋਂ ਮੌਜੂਦਾ ਸਾਂਸਦ ਕਿਰਨ ਖੇਰ ਦੀ ਟਿਕਟ ਕੱਟ ਦਿੱਤੀ ਹੈ। ਉਹਨਾਂ ਦੀ ਥਾਂ ਸੰਜੇ ਟੰਡਨ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜੋ ਭਾਜਪਾ ਦੇ ਚੰਡੀਗੜ੍ਹ ਤੋਂ ਸਾਬਕਾ ਪ੍ਰਧਾਨ ਹਨ ਅਤੇ ਚੰਡੀਗੜ੍ਹ ਦੀ ਰਾਜਨੀਤੀ ਵਿਚ ਸਰਗਰਮੀ ਨਾਲ ਭੂਮਿਕਾ ਨਿਭਾਅ ਰਹੇ ਸਨ।

ਇਹ ਵੀ ਪੜ੍ਹੋ :- ਤਿਹਾੜ ਜੇਲ੍ਹ ਤੋਂ ਮਾਨ ਬਰੰਗ ਡਾਕ ਵਾਂਗ ਮੁੜੇ