ਬਾਬੇ ਨਾਨਕ ਦੀ ਉੱਤਮ ਖੇਤੀ ਦੀ ਧਾਰਨਾ ਨੂੰ ਸਰਕਾਰਾਂ ਨੇ  ਹਾਸ਼ੀਏ ਤੇ ਧੱਕ ਦਿੱਤਾ

ਸੰਗਰੂਰ 20 ਮਾਰਚ (ਸੁਖਵਿੰਦਰ ਸਿੰਘ ਬਾਵਾ)-ਕੁਦਰਤ-ਮਨੁੱਖ ਕੇਂਦਰਤ ਲੋਕ ਲਹਿਰ, ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ ਵਲੋ ਦੋ ਰੋਜਾ ਭਾਰਤ ਪੱਧਰੀ ਖੇਤੀਬਾੜੀ ਕਾਨਫਰੰਸ ਅਕਾਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ, ਸੰਗਰੂਰ ਵਿਖੇ ਸਫਲਤਾ ਪੂਰਵਕ ਸਮਾਪਤ ਹੋਈ।Baba Nanak’s concept of superior agriculture was pushed to the margins by the governments

ਇਸ ਦੋ ਰੋਜਾ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਲਹਿਰ ਦੇ ਭਾਰਤ ਪੱਧਰ ਦੇ ਆਗੂ ਸ੍ਰੀ ਸੱਜਣ ਕੁਮਾਰ ਅਤੇ ਸੁਖਦੇਵ ਸਿੰਘ ਭੂਪਾਲ ਨੇ ਕਿਹਾ ਕਿ ਜਲਵਾਯੂ ਤਬਦੀਲੀ ਅਤੇ ਖੇਤੀ ਵਿਰੋਧੀ ਨੀਤੀਆਂ ਕਾਰਨ ਦੁਨੀਆ ਭਰ ਦੀ ਅਤੇ ਭਾਰਤ ਦੀ ਖੇਤੀਬਾੜੀ ਗੰਭੀਰ ਸੰਕਟ ਵਿਚ ਹੈ। ਸਰਕਾਰ ਕਿਸਾਨਾਂ ਦੀ ਬਾਂਹ ਫੜਨ ਦੀ ਵਜਾਏ ਐਮ. ਐਸ. ਪੀ. ਵੀ ਦੇਣ ਨੂੰ ਤਿਆਰ ਨਹੀਂ।

ਬਾਬੇ ਨਾਨਕ ਦੀ ਉੱਤਮ ਖੇਤੀ ਦੀ ਧਾਰਨਾ ਨੂੰ ਅੱਜ ਦੀਆਂ ਸਰਕਾਰਾਂ ਨੇ ਕਾਰਪੋਰੇਟ ਜਗਤ ਦੀਆਂ ਨੀਤੀਆਂ ਅਨੁਸਾਰ ਹਾਸ਼ੀਏ ਤੇ ਧੱਕ ਦਿੱਤਾ ਹੈ। ਭਾਰਤ ਦੀ ਦੋ ਤਿਹਾਈ ਵਸੋਂ ਦਾ ਖੇਤੀਬਾੜੀ ਤੇ ਨਿਰਭਰ ਹੋਣ ਦੇ ਬਾਵਜੂਦ ਇਸ ਨੂੰ ਸਿਰਫ 04 ਪ੍ਰਤੀਸ਼ਤ ਬਜਟ ਹੀ ਦਿੱਤਾ ਗਿਆ। ਫਸਲਾਂ ਦਾ ਵਾਜਵ ਭਾਅ ਨਾ ਮਿਲਣ ਤੇ ਖੇਤੀ ਲਾਗਤਾਂ ਲਗਾਤਾਰ ਵਧਣ ਕਾਰਣ ਸਾਰੇ ਹੀ ਕਿਸਾਨ ਕਰਜੇ ਦੇ ਬੋਝ ਹੇਠ ਦਬ ਗਏ ਹਨ।

ਕਾਰਪੋਰੇਟ ਘਰਾਣਿਆ ਨੂੰ ਹਜਾਰਾਂ ਕਰੌੜ ਰੁਪਏ ਦਾ ਕਰਜਾ ਵੱਟੇ ਖਾਤੇ ਪਾ ਤੇ ਹੋਰ ਸਹੁਲਤਾ ਦੇ ਕੇ ਨਿਵਾਜਿਆ ਜਾ ਰਿਹਾ ਹੈ। ਹਵਾ ਪਾਣੀ ਨੂੰ ਖਤਰਨਾਕ ਹੱਥ ਤੱਕ ਦੁਸ਼ਤ ਕਰਨ ਵਾਲੇ ਉਦਯੋਗ ਜਗਤ ਨੂੰ ਵਿਕਾਸ ਦੇ ਦਰਜੇ ਵਿਚ ਉਤਮ ਜਗਾ ਦਿੱਤੀ ਹੋਈ ਹੈ। ਉਪਜਾਊ ਜਮੀਨਾਂ ਨੂੰ ਜਬਰੀ ਹਤਿਆ ਕੇ ਕਾਰਪੋਰੇਟ ਘਰਾਣਿਆ ਦੇ ਹਵਾਲੇ ਕਰਨ ਲਈ ਖੇਤੀ ਵਿਰੋਧੀ ਨਿੱਤੀਆ ਬਣਾਈਆ ਜਾ ਰਹੀਆਂ ਹਨ। ਕੰਪਨੀਆਂ ਨੂੰ ਖੁਸ਼ ਕਰਨ ਲਈ ਬੀ.ਟੀ ਅਤੇ ਜੀ.ਐਮ ਬੀਜਾਂ ਦੇ ਹੱਕ ਵਿੱਚ ਧੜਾ ਧੜ ਕਾਨੂੰਨ ਬਣਾਏ ਜਾ ਰਹੇ ਹਨ। ਕੁਦਰਤ ਵਿਰੋਧੀ ਅਤੇ ਸਮਾਜ ਵਿਰੋਧੀ ਜੀ.ਐਮ ਸਰੋਂ ਦੇ ਬੀਜ ਨੂੰ ਵਪਾਰਕ ਤੌਰ ਤੇ ਪੈਦਾਵਾਰ ਕਰਨ ਦੀ ਮਨਜੂਰੀ ਦੇ ਕੇ ਇਨਸਾਨੀਅਤ ਵਿਰੋਧੀ ਹੋਣ ਦਾ ਸਬੂਤ ਦਿੱਤਾ ਜਾ ਰਿਹਾ ਹੈ।

ਸਰਕਾਰ ਕਿਸਾਨੀ ਆਦੋਲਨ ਦੌਰਾਨ ਮੰਨੀਆਂ ਮੰਗਾਂ ਤੋ ਲਾਗੂ ਕਰਨ ਤੋਂ ਵੀ ਇਨਕਾਰੀ ਹੈ। ਕਿਸਾਨ ਜਥੇਵੰਦੀਆ ਵੀ ਇਸ ਗੰਭੀਰ ਸੰਕਟ ਉਤੇ ਇਕ ਹੋ ਕੇ ਸੰਘਰਸ਼ ਲੜਨ ਦੀ ਵਜਾਏ ਪਾਟੋ ਧਾੜ ਹੋ ਰਹੀਆਂ ਹਨ। ਉਦਯੋਗਾਂ ਦੁਆਰਾ ਲਗਾਤਾਰ ਹਵਾ ਅਤੇ ਪਾਣੀ ਨੂੰ ਪ੍ਰਦੂਸਿਤ ਕੀਤਾ ਜਾ ਰਿਹਾ ਹੈ। ਜਦੋਂ ਕਿ ਖੇਤੀਬਾੜੀ ਵਾਤਾਵਰਨ ਵਿਚ ਫੈਲੇ ਕਾਰਬਨ ਡਾਈਆਕਸਾਈਡ ਨੂੰ ਆਕਸੀਜਨ ਵਿਚ ਤਬਦੀਲ ਕਰਕੇ ਵਾਤਾਵਰਨ ਨੂੰ ਸ਼ੁੱਧ ਕਰਦੀ ਹੈ। ਜਿਸ ਦਾ ਕਿਸਾਨਾਂ ਨੂੰ ਕੋਈ ਵੀ ਫੈਦਾ ਨਹੀਂ ਦਿੱਤਾ ਜਾਂਦਾ। ਸਮਾਜਿਕ ਵਿਕਾਸ ਦੇ ਅਜੰਡੇ ਵਿੱਚ ਖੇਤੀ ਨੂੰ ਪਹਿਲੀ ਤਰਜੀਹ ਦੇਣ ਦੀ ਜਰੂਰਤ ਹੈ।

ਕੇਂਦਰ ਅਤੇ ਰਾਜ ਸਰਕਾਰ ਦੇ ਵਜਟ ਦਾ 50 ਪ੍ਰਤੀਸ਼ਤ ਵਜਟ ਖੇਤੀਬਾੜੀ ਉੱਤੇ ਖਰਚ ਕਰਨ ਲਈ ਖੇਤੀ ਲਈ ਇੱਕ ਵਖਰਾ ਬਜਟ ਬਣਾਉਣਾ ਚਾਹੀਦਾ ਹੈ। ਜਿਸ ਨੂੰ ਕਿਸਾਨ ਆਪਣੀਆ ਸਰਕਾਰੀ ਸੂਭਾਮਾ ਰਾਹੀ ਖਰਚ ਕਰਨ ਦੇ ਹੱਕਦਾਰ ਹੋਣ। ਇਸ 02 ਰੋਜਾ ਕਾਨਫਰੰਸ ਵਿੱਚ ਕੇਰਲਾ, ਕਰਨਾਟਕਾ, ਆਂਧਰਾ ਪ੍ਰਦੇਸ਼, ਮਹਾਰਾਸਟਰਾ, ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਜੰਮੂ ਕਸਮੀਰ ਦੇ ਡੈਲੀਗੇਟਾ ਨੇ ਹਿੱਸਾ ਲਿਆ। ਪੰਜਾਬ ਦੇ ਵੱਖ ਵੱਖ ਜਿਲਾ ਦੇ ਕਿਸਾਨਾ ਅਤੇ ਵਾਤਾਵਰਨ ਪ੍ਰੇਮੀਆਂ ਨੇ ਆਪਣੀ ਸਰਗਰਮ ਸਮੂਹੀਲੀਅਤ ਕੀਤੀ।

ਕਿਸਾਨ ਆਗੂ ਵਿਚੋ ਬਲਵੀਰ ਸਿੰਘ ਰਾਜੇਵਾਲ, ਪ੍ਰਧਾਨ ਬੀ.ਕੇ.ਯੂ ਰਾਜੇਵਾਲ, ਕੰਵਲਪ੍ਰੀਤ ਪੰਨੂ ਪ੍ਰਧਾਨ ਕਿਸਾਨ ਸਘਰੰਸ ਕਮੇਟੀ ਅੰਮ੍ਰਿਤਸਰ, ਸਰਵਨ ਸਿੰਘ ਪੰਧੇਰ ਜਰਨਲ ਸਕੱਤਰ ਕਿਸਾਨ ਮਜਦੂਰ ਕਮੇਟੀ ਅੰਮ੍ਰਿਤਸਰ, ਜਸਵਿੰਦਰ ਸਿੰਘ ਲੋਗੋਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਆਜਾਦ, ਮਹਿੰਦਰ ਸਿੰਘ ਭੱਠਲ ਪ੍ਰਧਾਨ ਖੇਤੀਬਾੜੀ ਅਤੇ ਕਿਸਾਨ ਵਿਕਾਸ ਫਰੰਟ, ਉਗੇ ਵਾਤਾਵਰਨ ਪ੍ਰੇਮੀ ਸਾਗਾਰਧਾਰਾ, ਸ਼ੁਧੀ ਸ਼ਸ਼ਾਦਰੀ, ਅਵੇਰਾਜ, ਸ਼੍ਰੀਮਤੀ ਐਸ਼ਵਰੀਆ ਮੁਰਲੀ, ਸਪੇਸ਼ਲਿਸਟ ਕਲਾਈਮੈਟ ਜਸਟਿਸ ਬੈਗਲੂਰ, ਆਰ. ਕੇ ਮੈਗਵਾਲ ਜੋਧਪੁਰ ਰਾਜਸ਼ਥਾਨ ਆਦਿ ਬੁਲਾਰਿਆ ਨੇ ਜਲਵਾਯੂ ਤਬਦੀਲੀ ਨਾਲ ਖੇਤੀ ਤੇ ਪੈਣ ਵਾਲੇ ਅਸਰਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਅਕਾਲ ਕਾਲਜ ਕੌਸ਼ਲ ਗੁਰਦੁਆਰਾ ਮਸਤੁਆਣਾ ਸਾਹਿਬ ਦੀ ਮਨੇਜਮੈਂਟ ਵੱਲੋਂ ਸ੍ਰੀ ਜਸਵੰਤ ਸਿੰਘ ਖਹਿਰਾ, ਸਿਆਸਤ ਸਿੰਘ ਗਿੱਲ ਅਤੇ ਗੁਰਜੰਟ ਸਿੰਘ ਦੂੱਗਾਂ ਨੇ ਬਾਹਰੋ ਆਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਕਾਨਫੰਰਸ ਦੀ ਸਫਲਤਾ ਉੱਤੇ ਖੁਸ਼ੀ ਜਾਹਿਰ ਕੀਤੀ।