ਚੰਡੀਗੜ੍ਹ, 6 ਅਪ੍ਰੈਲ
ਪੰਜਾਬ ਦੇ ਸੰਗਰੂਰ ਜਿਲ੍ਹੇ ‘ਚ ਇਨਸਾਨੀਅਤ ਨੂੰ ਸਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਨੇ ਆਪਣੀ ਦੋਸਤ ਔਰਤ ‘ਤੇ ਨਸ਼ੇ ਵਿਚ ਧੁੱਤ ਹੋਣ ‘ਤੇ ਕੁਟਮਾਰ ਕਰਨ ਅਤੇ ਬਾਅਦ ਵਿਚ ਦਿੱਲੀ ਦੀ ਨਿਰਭਯਾ ਗੈਂਗਰੇਪ ਦੀ ਤਰਜ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਪੰਜਾਬ ਦੇ ਸੁਨਾਮ ਸੰਗਰੂਰ ਜਿਲ੍ਹੇ ਦੀ ਰਹਿਣ ਵਾਲੀ ਉਕਤ ਪੀੜਤ ਔਰਤ ਨੇ ਪੰਜਾਬ ਪੁਲਿਸ ਦੇ ਇਕ ਸਹਾਇਕ ਥਾਣੇਦਾਰ ਤੇ ਗੰਭੀਰ ਦੋਸ਼ ਲਾਉਂਦਿਆ ਪੰਜਾਬ ਪੁਲਿਸ ਤੋਂ ਇਨਸਾਫ ਦਿਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਨਸਾਫ ਦੀ ਗੁਹਾਰ ਲਗਾਈ ਹੈ।
ਪੰਜਾਬਨਾਮਾ ਨੂੰ ਜਾਣਕਾਰੀ ਦਿੰਦਿਆ ਪੀੜਤ ਔਰਤ ਨੇ ਦੱਸਿਆ ਕਿ ਉਹ ਆਪਣੇ ਸਹਾਇਕ ਥਾਣੇਦਾਰ ਦੋਸਤ ਕੋਲ ਥਾਣਾ ਸਦਰ ਧੂਰੀ ਵਿਖੇ ਆਈ ਹੋਈ ਸੀ । ਉਸ ਦਾ ਸਹਾਇਕ ਥਾਣੇਦਾਰ ਦੋਸਤ ਕਿਸੇ ਗੈਰ ਔਰਤ ਨਾਲ ਕਮਰੇ ਵਿਚ ਮੌਜੂਦ ਸੀ ਜਿਸ ਦਾ ਉਸ ਨੂੰ ਪਤਾ ਲੱਗ ਗਿਆ । ਇਸੇ ਕਾਰਨ ਉਹ ਉਸ ਨਾਲ ਲੜਣ ਲੱਗ ਪਿਆ । ਪੀੜਤ ਔਰਤ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜੋ ਨਸ਼ੇ ਦੀ ਹਾਲਤ ਵਿੱਚ ਸੀ ਨੇ ਉਸ ਨਾਲ ਬਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਦਿੱਲੀ ਦੀ ਨਿਰਭਯਾ ਕਾਂਢ ਵਰਗਾ ਕਾਂਢ ਵੀ ਉਸ ਨਾਲ ਕਰ ਦਿੱਤਾ। ਪੀੜਤ ਔਰਤ ਦੇ ਦੱਸਣ ਮੁਤਾਬਿਕ ਉਸ ਨੇ ਉਸੇ ਸਮੇਂ 181 ਤੇ ਫੋਨ ਕਰ ਦਿੱਤਾ ਅਤੇ ਮੌਕੇ ਤੇ ਦੋ ਪੁਲਿਸ ਮੁਲਾਜਿਮ ਪਹੁੰਚਗੇ। ਪੁਲਿਸ ਮੁਲਾਜਮਾਂ ਨੇ ਸਹਾਇਕ ਥਾਣੇਦਾਰ ਨੂੰ ਥਾਣੇ ਭੇਜ ਦਿੱਤਾ ਅਤੇ ਆਪ ਇਹ ਕਹਿ ਕੇ ਚਲੇ ਗਏ ਕਿ ਉਹ ਉਸ ਲਈ ਦਵਾਈ ਲਿਆ ਕੇ ਦਿੰਦੇ ਹਨ। ਮੁੜ ਕੇ ਨਹੀਂ ਆਏ।
ਪੀੜਤ ਦਾ ਦੋਸ਼ ਹੈ ਕਿ ਜ਼ਿਆਦਾ ਦਰਦ ਹੋਣ ਕਾਰਨ ਉਹ ਆਪਣਾ ਇਲਾਜ ਕਰਵਾਉਣ ਲਈ ਪਟਿਆਲਾ ਵਿਖੇ ਡਾਕਟਰ ਕੋਲ ਚਲੀ ਗਈ। ਔਰਤ ਦਾ ਦੋਸ਼ ਹੈ ਕਿ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਪੁਲਿਸ ਵਲੋ ਕੋਈ ਕਾਰਵਾਈ ਨਹੀਂ ਕੀਤੀ ਗਈ। ਪੀੜਤ ਨੇ ਦੱਸਿਆ ਕਿ ਇਸ ਸਬੰਧੀ ਉਹਨਾ ਵਲੋਂ ਜਿਲ੍ਹਾ ਪੁਲਿਸ ਮੁੱਖੀ ਅਤੇ ਹੋਰ ਉਚ ਅਧਿਕਾਰੀਆਂ ਨੂੰ ਸਿਕਾਇਤਾਂ ਵੀ ਦਿੱਤੀਆ ਗਈਆ ਪ੍ਰੰਤੂ ਵਿਭਾਗ ਵਲੋਂਆਪਣੇ ਥਾਣੇਦਾਾਰ ਨੂੰ ਬਚਾਉਣ ਲਈ ਹਰ ਥਾਂ ਰਾਜੀਨਾਮਾ ਕਰਵਾਉਣ ਲਈ ਦਬਾਅ ਬਣਾਇਆ ਜਾਂਦਾ ਰਿਹਾ । ਇਹੀ ਕਾਰਨ ਹੈ ਕਿ ਉਸ ਨੂੰ ਸਹਾਇਕ ਥਾਣੇਦਾਰ ਵਿਰੁੱਧ ਕਾਰਵਾਈ ਕਰਵਾਉਣ ਅਤੇ ਇਨਸਾਫ ਲੈਣ ਲਈ ਅਦਾਲਤ ਦਾ ਸਹਾਰਾ ਲੈਣਾ ਪਿਆ।