ਚੰਡੀਗੜ੍ਹ,- ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਮ ਆਦਮੀ ਪਾਰਟੀ ਦੇ ਅਮਰਗੜ੍ਹ ਹਲਕੇ ਤੋਂ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਜੋ ਪਹਿਲਾਂ ਤੋਂ ਹੀ ਪੰਜਾਬ ਦੀ ਜੇਲ੍ਹ ਵਿਚ ਬੰਦ ਹਨ ਸਮੇਤ ਛੇ ਹੋਰਨਾ ਵਿਰੁੱਧ 40.92 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮਾਮਲੇ ਵਿਚ ਮੁਕੱਦਮਾ ਦਰਜ ਕੀਤਾ ਹੈ।

ਮਿਲੀ ਜਾਣਕਾਰੀ ਮੁਤਾਬਿਕ ਭਾਰਤ ਸਰਕਾਰ ਦੀ ਏਜੰਸੀ ਦੇ ਜਲੰਧਰ ਜ਼ੋਨਲ ਦਫ਼ਤਰ ਨੇ ਤਾਰਾ ਕਾਰਪੋਰੇਸ਼ਨ ਲਿਮਟਿਡ ਅਤੇ ਤਾਰਾ ਹੈਲਥ ਫੂਡ ਲਿਮਟਿਡ ਦੇ ਸਾਬਕਾ ਡਾਇਰੈਕਟਰ ਜਸਵੰਤ ਸਿੰਘ ਸਮੇਤ 6 ਹੋਰ ਵਿਅਕਤੀਆਂ ਖ਼ਿਲਾਫ਼ 5 ਜਨਵਰੀ ਨੂੰ ਪੰਜਾਬ ਦੇ ਮੋਹਾਲੀ ਸਥਿਤ ਮਨੀ ਲਾਂਡਰੀ ਐਕਟ ਦੀ ਵਿਸ਼ੇਸ਼ ਅਦਾਲਤ ਵਿਚ ਇਸਤਗਾਸਾ ਸ਼ਿਕਾਇਤ ਦਾਇਰ ਕੀਤੀ ਸੀ । ਅਦਾਲਤ ਨੇ ਇਸਤਗਾਸਾ ਪੱਖ ਦੀ ਸ਼ਿਕਾਇਤ ਤੇ 18 ਮਾਰਚ ਨੂੰ ਨੋਟਿਸ ਲਿਆ ਸੀ।

ਇਹ ਵੀ ਪੜ੍ਹੋ :-ਸ਼ਰਾਬ ਪੀਣ ਨਾਲ ਚਾਰ ਦੀ ਮੌਤ

ਈ ਡੀ ਨੇ ਵਿਧਾਇਕ ਜਸਵੰਤ ਸਿੰਘ, ਤਾਰਾ ਕਾਰਪੋਰੇਸ਼ਨ ਲਿਮਟਿਡ ਅਤੇ ਹੋਰਨਾ ਵਿਰੁੱਧ ਸੀ ਬੀ ਆਈ ਵਲੋ. ਦਰਜ ਕੀਤੀ ਐੱਫ਼ ਆਈ ਆਰ ਦੇ ਆਧਾਰ ਦੇ ਜਾਂਚ ਸ਼ੁਰੂ ਕੀਤੀ ਸੀ। ਈ ਡੀ ਦੇ ਬਿਆਨ ਮੁਤਾਬਿਕ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਤਾਰਾ ਕਾਰਪੋਰੇਸ਼ਨ ਲਿਮਟਿਡ ਵੱਲੋਂ ਬੈਂਕ ਤੋਂ ਕਰਜ਼ੇ ਰਾਹੀ ਲਈ 40.92 ਕਰੋੜ ਰੁਪਏ ਦੀ ਰਕਮ ਨੂੰ ਜਾਅਲੀ ਫ਼ਰਮਾਂ ਰਾਹੀ ਵਰਤ ਕੇ ਅਪਰਾਧਿਕ ਸਾਜ਼ਿਸ਼ੀ ਅਤੇ ਧੋਖਾਧੜੀ ਕੀਤੀ ਹੈ। ਅਤੇ ਬਾਅਦ ਵਿਚ ਤਾਰਾ ਹੈਲਥ ਫੂਡ ਲਿਮਟਿਡ ਅਤੇ ਤਾਰਾ ਸੇਲਜ਼ ਲਿਮਟਿਡ ਵਿਚ ਜੋੜਿਆ ਗਿਆ ਸੀ। ਏਜੰਸੀ ਅਨੁਸਾਰ ਜਸਵੰਤ ਸਿੰਘ ਨੇ ਆਪਣੇ ਨਿੱਜੀ ਖਾਤੇ ਵਿਚ 3.12 ਕਰੋੜ ਰੁਪਏ ਡਾਇਵਰਟ ਕੀਤੇ ਸਨ । ਈ ਡੀ ਨੇ ਇਸ ਤੋਂ ਪਹਿਲਾਂ ਕਰੋੜਾਂ ਰੁਪਏ ਦੀ ਅਚੱਲ ਜਾਇਦਾਦ ਜ਼ਬਤ ਕੀਤੀ ਸੀ