ਸਿੱਖ ਸਦਭਾਵਨਾ ਦਲ ਵੱਲੋਂ ਮਾਨ ਸਰਕਾਰ ਵਿਰੁੱਧ ਆਰ ਪਾਰ ਦੀ ਲੜਾਈ ਦਾ ਐਲਾਨ — ਭਾਈ ਬਡਾਲਾ

118

18 ਅਕਤੁਬਰ ਤੋਂ ਫਤਿਹਗੜ੍ਹ ਸਾਹਿਬ ਤੋਂ ਸੰਗਰੁਰ ਲਈ ਹੋਵੇਗਾ ਮਾਰਚ ਰਵਾਨਾ –ਭਾਈ ਬਚਿੱਤਰ ਸਿੰਘ

ਸੰਗਰੂਰ 23 ਸਤੰਬਰ

ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਬਡਾਲਾ ਨੇ ਆਪਣੇ ਸਾਥੀਆਂ ਸਮੇਤ ਸੰਗਰੂਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨਾਲ ਹੁਣ ਆਰ ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ । Announcing the war across the board against the government

ਉਨ੍ਹਾਂ ਕਿਹਾ ਕਿ ਪਿਛਲੇ 23 ਮਹੀਨੇ ਤੋਂ ਸ਼ਾਂਤ ਮਈ 328 ਸਰੁਪਾ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸੰਘਰਸ਼ ਕਰ ਰਹੇ ਹਾਂ । 20 ਅਗਸਤ ਨੂੰ ਭਗਵੰਤ ਮਾਨ ਦੀ ਰਹਾਇਸ਼ ਤੇ ਮੰਗ ਪੱਤਰ ਦੇਣ ਲਈ ਆਏ ਜਦ ਕੋਈ ਸਰਕਾਰ ਦਾ ਨੁਮਾਇੰਦਾ , ਮੰਤਰੀ, ਪ੍ਰਸ਼ਾਸਨ ਦਾ ਉਚ ਅਧਿਕਾਰੀ ਨਾ ਪਹੁੰਚਿਆ ਤਾਂ ਮਜਬੂਰਨ ਧਰਨਾ ਲਾਇਆ । ਭਾਈ  ਬਡਾਲਾ ਕਿਹਾ ਕਿ  ਜਮਹੁਰਿਅਤ ਦਾ ਰੌਲਾ ਪਾਉਣ ਵਾਲੇ ਆਪ ਦੇ ਮੁੱਖ ਮੰਤਰੀ ਤੇ ਮੰਤਰੀਆ ਨੇ ਜ਼ੋ 25 ਤਾਰੀਖ ਦੀ ਰਾਤ ਨੂੰ ਧਰਨੇ ਤੇ ਬੈਠੇ ਸਿੰਘਾਂ, ਮਾਤਾਵਾਂ, ਬੇਟੀਆਂ ਨੂੰ ਰਾਤੀਂ 1 ਵਜੇ ਅਗਵਾ ਕਰਕੇ ਫਤਿਹਗੜ੍ਹ ਸਾਹਿਬ ਸੁਟਿਆ ।  ਟੈਂਂਟ,ਭਾਂਡੇ ,ਗੱਦੇ, ਸਕੁਟਰਾ ਚੋਂ ਤੇਲ ਚੋਰੀ ਕੀਤਾ, ਭੱਠੀਆਂ, ਕਛੈਹਰੇ, ਕੱਪੜੇ ਤੱਕ ਚੁੱਕ ਲਏ ਵਾਪਸ ਨਹੀਂ ਕੀਤੇ । ਉਹ ਜਮੁਹੁਰਿਅਤ ਦੀ ਗੱਲ ਕਰਨ ਸ਼ਰਮ ਆਉਣੀ ਚਾਹੀਦੀ ਹੈ ।

ਦਲ ਦੇ ਜ਼ਿਲ੍ਹਾ ਆਗੂ ਭਾਈ ਬਚਿੱਤਰ ਸਿੰਘ ਨੇ ਦੱਸਿਆ ਕਿ ਜਿਸ ਜਗ੍ਹਾ 25 ਸਤੰਬਰ ਨੂੰ ਭਗਵੰਤ ਮਾਨ ਦੀ ਕੋਠੀ ਤੋਂ ਚੁੱਕ ਸੰਗਤ ਨੂੰ ਫਤੇਹਗੜ ਸੁਟਿਆ ਉਥੋ ਹੀ ਮਾਰਚ ਦੇ ਰੁਪ ਚ ਸੰਘਰਸ਼ ਵਿੱਢਣ ਦਾ ਐਲਾਨ ਕਰਦੇ ਹਾਂ । ਇਹ ਮਾਰਚ 18 ਅਕਤੁਬਰ ਨੂੰ ਫਤਿਹਗੜ੍ਹ ਸਾਹਿਬ ਤੋਂ ਚੱਲ ਕੇ ਸੰਗਰੁਰ ਪਹੁੰਚੇਗਾ । ਉਸ ਉਪਰੰਤ ਅਗਲਾ ਰੁਟ ਦੱਸਿਆ ਜਾਵੇਗਾ । ਉਨ੍ਹਾਂ ਕਿਹਾ ਕਿ ਇਹ ਮਾਰਚ ਪੰਜਾਬ ਦੇ ਹਰ ਜ਼ਿਲ੍ਹੇ,ਹਰ ਪਿੰਡ,ਹਰ ਘਰ ਤੱਕ ਪਹੁੰਚ ਕਰੇਗਾ ਤੇ ਭਗਵੰਤ ਮਾਨ ਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਵਾਰੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਇਹ ਮਾਰਚ ਹਰਿਆਣਾ ਹਿਮਾਚਲ ਤੇ ਹੋਰ ਸੁਬਿਆ ਚ ਵੀ ਜਾਕੇ ਆਮ ਪਾਰਟੀ ਦੀ ਪੋਲ ਖੋਲੇਗਾ ਤਾਂ ਜ਼ੋ ਸਰਕਾਰ ਦੀਆਂ ਲੁਬੜ ਚਾਲਾਂ ਤੋਂ ਲੋਕ ਜਾਗਰੂਕ ਹੋ ਸਕਣ ਅਤੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਨੂੰ ਇਕੱਠੇ ਕੀਤਾ ਜਾ ਸਕੇ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਇਕਬਾਲ ਸਿੰਘ,ਭਾਈ ਬਲਵਿੰਦਰ ਸਿੰਘ ਮਕਬੁਲਪੁਰਾ,ਭਾਈ ਅਵਤਾਰ ਸਿੰਘ ਖਾਲਸਾ ਲੁਧਿਆਣਾ,ਭਾਈ ਬਲਜੀਤ ਸਿੰਘ,ਭਾਈ ਗੁਰਮੀਤ ਸਿੰਘ ਥੁਹੀ,ਭਾਈ ਗੁਰਬਤਨ ਸਿੰਘ ਹੁਸ਼ਿਆਰਪੁਰ,ਭਾਈ ਗੁਰਵਿੰਦਰ ਸਿੰਘ ਮਲੇਰਕੋਟਲਾ,ਭਾਈ ਗੁਰਜੀਤ ਸਿੰਘ ਬਰਨਾਲਾ,ਭਾਈ ਅਮਰਪਾਲ ਸਿੰਘ ਫਰੀਦਕੋਟ ਹਾਜ਼ਰ ਸਨ

Google search engine