ਪੰਜਾਬ ਦੀ ਚੋਣਾਂ ਦੇ ਨਤੀਜੇ ਨੂੰ ਲੈ ਕੇ ਅੱਜ ਆਏ ਇਕ ਨਵੇਂ ਸਰਵੇ ਅਕਾਲੀਆਂ ਦਾ ਸੂਪੜਾ ਸਾਫ਼ ਕਰ ਕੇ ਰੱਖ ਦਿੱਤਾ ਹੈ। ਨਵੇਂ ਸਰਵੇ ਮੁਤਾਬਿਕ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ 2024 ਦੌਰਾਨ ਨਿਰਾਸ਼ ਹੀ ਨਜ਼ਰ ਆਵੇਗੀ ।


ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਵੇਂ ਪੰਜਾਬ ਬਚਾਓ ਯਾਤਰਾ ਕਰਕੇ ਪੰਜਾਬ ਦੀ ਰਾਜਨੀਤੀ ਵਿਚ ਆਪਣੀ ਮੁੜ ਸਥਾਪਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਰਵੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਵਾਰ ਅਕਾਲੀ ਦਲ ਪੱਲੇ ਪੰਜਾਬ ਦੀ ਜਨਤਾ ਕੁਝ ਵੀ ਨਹੀਂ ਪਾਉਣ ਵਾਲੀ।
ਜੇਕਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਰੁੱਸੇ ਅਕਾਲੀਆਂ ਨੂੰ ਮਨਾਉਣ ਵਿਚ ਮਿਲੀ ਸਫਲਤਾ ਕਾਰਨ ਇਨ੍ਹਾਂ ਜੋਸ਼ ਭਰ ਗਿਆ ਸੀ ਕਿ ਉਹਨਾਂ ਨੇ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗਠਬੰਧਨ ਨਹੀਂ ਕੀਤਾ ।

ਇਹ ਵੀ ਪੜ੍ਹੋ :- ਭਗਵੰਤ ਮਾਨ ਨੇ ਪੱਟਿਆ ਅਕਾਲੀ ਦਾ ਮੁੰਡਾ

ਸੁਖਬੀਰ ਬਾਦਲ ਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ ਅਤੇ ਉਹਨਾਂ ਨੂੰ ਪਿੰਡਾਂ ਵਿਚ ਨਹੀਂ ਵੜਨ ਦਿੱਤਾ ਜਾ ਰਿਹਾ ਇਸ ਗੱਲ ਦਾ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਾਇਦ ਬਹੁਤ ਫ਼ਾਇਦਾ ਹੋਣ ਜਾ ਰਿਹਾ ਹੈ।

ਨਵੇਂ ਸਰਵੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੀ ਜਨਤਾ ਅਕਾਲੀ ਦਲ ਨੂੰ ਜੂਨ ਵਿਚ ਹੋਣ ਵਾਲੀਆਂ ਚੋਣਾਂ ਵਿਚ ਬਹੁਤੀ ਮਦਦ ਨਹੀਂ ਕਰਨ ਵਾਲੀ।

ਸੀ ਵੋਟਰ ਅਤੇ ਏ ਬੀ ਪੀ ਸਾਂਝਾ ਵੱਲੋਂ ਜਾਰੀ ਕੀਤੇ ਨਵੇਂ ਸਰਵੇ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਵੋਟਰ ਇਸ ਵਾਰ ਮੁੜ ਕਾਂਗਰਸ ਪਾਰਟੀ ਨੂੰ ਵੱਡੀ ਲੀਡ ਦੇਣ ਜਾ ਰਹੇ ਹਨ। ਸਰਵੇ ਮੁਤਾਬਿਕ ਕਾਂਗਰਸ ਪਾਰਟੀ ਪੰਜਾਬ ਵਿਚ 7 ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ ਅਤੇ ਪੰਜਾਬ ਵਿਚਲੀ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਸਿਰਫ਼ 4 ਸੀਟਾਂ ਮਿਲਣ ਦੀ ਸੰਭਾਵਨਾ ਹੈ।

ਇਸੇ ਤਰ੍ਹਾਂ ਹੀ ਪੰਜਾਬ ਵਿਚ ਰਾਜਨੀਤਿਕ ਪਾਰਟੀਆਂ ਅਤੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਭਾਰਤੀ ਜਨਤਾ ਪਾਰਟੀ ਮੁੜ ਤੋਂ ਪੰਜਾਬ ਵਿਚੋਂ 2 ਸੀਟਾਂ ਦੇ ਜਿੱਤ ਪ੍ਰਾਪਤ ਕਰਦੀ ਨਜ਼ਰ ਆ ਰਹੀ ਹੈ। ਸਰਵੇ ਅਜਿਹੇ ਸਮੇਂ ਆਇਆ ਹੈ ਜਦ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀ ਨੇ ਆਪਣੇ ਪੂਰੇ ਉਮੀਦਵਾਰ ਹੀ ਮੈਦਾਨ ਵਿਚ ਉਤਾਰੇ ਵੀ ਨਹੀਂ। ਸਰਵੇ ਆ ਗਿਆਹੈ ਤਾਂ ਜ਼ਰੂਰ ਅਕਾਲੀ ਵਰਕਰਾਂ ਅਤੇ ਆਗੂਆਂ ਵਿਚ ਨਿਰਾਸ਼ਾ ਪਾਈ ਜਾਵੇਗੀ।