ਰੂਹਾਨੀ ਦੀਵਾਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ
ਸੰਗਰੂਰ, 28 ਅਕਤੂਬਰ (ਸੁਖਵਿੰਦਰ ਸਿੰਘ ਬਾਵਾ)
-ਭਗਤੀ ਲਹਿਰ ਦੇ ਸ਼ੋ੍ਮਣੀ ਭਗਤ ਨਾਮਦੇਵ ਜੀ ਦੇ 752ਵੇਂ ਪ੍ਕਾਸ਼ ਉਤਸਵ ਨੂੰ ਸਮਰਪਿਤ ਸੂਬਾ ਪੱਧਰੀ ਗੁਰਮਤਿ ਸਮਾਗਮ ਸਥਾਨਿਕ ਗੁਰਦੁਆਰਾ ਸਾਹਿਬ ਬ੍ਰਹਮ ਗਿਆਨੀ ਭਗਤ ਨਾਮਦੇਵ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ । A grand state-level Gurmati event dedicated to Pkash Utsav was organized
ਆਲ ਇੰਡੀਆ ਕਸ਼ਤਰੀ ਟਾਂਕ ਪ੍ਤੀਨਿਧੀ ਸਭਾ ਦੇ ਪ੍ਧਾਨ ਸਤਨਾਮ ਸਿੰਘ ਦਮਦਮੀ ਅਤੇ ਗੁਰਦੁਆਰਾ ਸਾਹਿਬ ਦੀ ਪ੍ਬੰਧਕ ਕਮੇਟੀ ਦੇ ਪ੍ਧਾਨ ਸੁਖਦੇਵ ਸਿੰਘ ਰਤਨ ਦੀ ਦੇਖ ਰੇਖ ਹੇਠ ਪਹਿਲੀ ਵਾਰ ਸੰਗਰੂਰ ਵਿਖੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਜਾਏ ਖੁੱਲੇ ਪੰਡਾਲ ਵਿੱਚ ਹੋਏ ਇਸ ਵਿਸ਼ਾਲ ਸਮਾਗਮ ਵਿੱਚ ਪੰਜਾਬ ਦੀਆਂ ਸਮੂਹ ਪ੍ਤੀਨਿਧੀ ਸਭਾਵਾਂ ਦੇ ਮੁੱਖੀਆਂ ਅਤੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਅਤੇ ਉਤਸ਼ਾਹ ਨਾਲ ਭਾਗ ਲਿਆ। ਪ੍ਬੰਧਕਾਂ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਸਾਰੇ ਲੌੜੀੰਦੇ ਪ੍ਬੰਧ ਕੀਤੇ ਗਏ ਜਿਨਾਂ ਨੂੰ ਬਾਹਰ ਤੋਂ ਪਹੁੰਚੀਆਂ ਸੰਗਤਾਂ ਨੇ ਬਹੁਤ ਸਲਾਹਿਆ।
ਭਾਈ ਕੁਲਵੰਤ ਸਿੰਘ ਬੁਰਜ ਹੈੱਡ ਗ੍ੰਥੀ ਦੀ ਨਿਗਰਾਨੀ ਹੇਠ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੁਲਦੀਪ ਸਿੰਘ ਬਾਗੀ ਜਨਰਲ ਸਕੱਤਰ ਦੇ ਬਾਖੂਬੀ ਸਟੇਜ ਸੰਚਾਲਨ ਅਧੀਨ ਭਾਈ ਸੁਖਰਾਜ ਸਿੰਘ ਮਸਤੂਆਣਾ ਅਤੇ ਭਾਈ ਮਨਵੀਰ ਸਿੰਘ ਗੁਰਦੁਆਰਾ ਗੁਰੂ ਨਾਨਕ ਪੁਰਾ ਦੇ ਜਥਿਆਂ ਵੱਲੋਂ ਆਰੰਭ ਕੀਤੇ ਗੁਰਮਤਿ ਸਮਾਗਮ ਦੌਰਾਨ ਇੰਟਰਨੈਸ਼ਨਲ ਢਾਡੀ ਜਥਾ ਭਾਈ ਬਲਦੇਵ ਸਿੰਘ ਕਥਾ ਲੌਂਗੋਵਾਲ ਨੇ ਢਾਡੀ ਵਾਰਾਂ ਅਤੇ ਪ੍ਸੰਗ-ਵਿਖਿਆਨ ਰਾਹੀਂ ਨਿਹਾਲ ਕੀਤਾ।
ਭਾਈ ਅਮਨਦੀਪ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜਥੇ ਨੇ ਰਸਭਿੰਨੇ ਕੀਰਤਨ ਦੀ ਛਹਿਬਰ ਲਾਈ ਜਦੋਂ ਕਿ ਗੁਰਦੁਆਰਾ ਸਾਹਿਬ ਦੂਖ ਨਿਵਾਰਨ ਸਾਹਿਬ ਦੇ ਗ੍ੰਥੀ ਭਾਈ ਫੂਲਾ ਸਿੰਘ ਨੇ ਭਗਤ ਨਾਮਦੇਵ ਜੀ ਦੇ ਜੀਵਨ ਪ੍ਥਾਏ ਕਥਾ -ਵਿਚਾਰ ਕੀਤੀ। ਜਥਿਆਂ ਨੂੰ ਪ੍ਤੀਨਿਧੀ ਸਭਾ ਦੇ ਪ੍ਧਾਨ ਸਤਨਾਮ ਸਿੰਘ ਦਮਦਮੀ, ਸੁਖਦੇਵ ਸਿੰਘ ਰਤਨ, ਕੇਵਲ ਸਿੰਘ ਵੀਨਸ, ਕੌਰ ਸਿੰਘ ਉਪਲੀ, ਮੇਜਰ ਸਿੰਘ ਬਠਿੰਡਾ, ਬਲਵਿੰਦਰ ਸਿੰਘ ਚੌਹਾਨ, ਜਗਦੇਵ ਸਿੰਘ ਸਮਾਣਾ, ਗੁਰਚਰਨ ਸਿੰਘ ਭਵਾਨੀਗਡ਼੍ਹ, ਦੇਸਰਾਜ ਸਿੰਘ ਰਖਰਾਓ, ਰੁਪਿੰਦਰ ਸਿੰਘ ਤੱਗੜ, ਜਸਵਿੰਦਰ ਸਿੰਘ ਖਿੱਲਰੀਆਂ, ਤਰਸੇਮ ਸਿੰਘ ਕੋਟ ਈਸੇ ਖਾਂ, ਰਣਜੀਤ ਸਿੰਘ ਚੰਗਾਲ, ਕੁਲਵਿੰਦਰ ਸਿੰਘ ਜੱਸਲ, ਦੀਦਾਰ ਸਿੰਘ ਮਾਨਸਾ, ਗੁਰਸੇਵਕ ਸਿੰਘ ਸਮਾਣਾ, ਜਗਸੀਰ ਸਿੰਘ ਮਾਨਸਾ, ਭੁਪਿੰਦਰ ਸਿੰਘ ਤਲਵੰਡੀ ਸਾਬੋ ਦੇ ਨਾਲ ਰਾਜਿੰਦਰ ਸਿੰਘ ਚੰਗਾਲ, ਨਰੇਸ਼ ਕੁਮਾਰ ਮਰਜ਼ਾਰਾ, ਜਗਦੀਸ਼ ਰਾਏ ਚੰਡੀਗੜ੍ਹ, ਓਮ ਪ੍ਰਕਾਸ਼ ਮਰਜਾਰਾ, ਨਿਰੰਜਣ ਸਿੰਘ ਰੱਖੜਾ ਮੁਕਤਸਰ, ਜਸਪਾਲ ਸਿੰਘ ਨਾਭਾ, ਜਲੌਰ ਸਿੰਘ ਨਿਹਾਲ ਸਿੰਘ ਵਾਲਾ, ਗੁਰਦੀਪ ਸਿੰਘ ਘੁਮਾਣ,ਪਰਮਜੀਤ ਸਿੰਘ ਬਾਘਾਪੁਰਾਣਾ, ਪਵਿੱਤਰ ਸਿੰਘ ਅੌਲਖ ਭੀਖੀ, ਸ਼ਰਨਜੀਤ ਸਿੰਘ ਮੁਕਰ ਗੁਰਪ੍ਰੀਤ ਸਿੰਘ ਕੋਟਕਪੂਰਾ ਬਲਵਿੰਦਰ ਸਿੰਘ ਭੱਟੀ ਸਮਾਣਾ ਲਾਭ ਸਿੰਘ ਸਮਾਣਾ, ਰਾਜਵਿੰਦਰ ਸਿੰਘ ਮੁਕਤਸਰ, ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸਨਮਾਨਿਤ ਕੀਤਾ ।
ਇਸ ਮੌਕੇ ਸੂਬੇ ਤੋਂ ਪਹੁੰਚੀਆਂ ਵੱਖ ਵੱਖ ਇਕਾਈਆਂ ਦੇ ਮੁੱਖੀਆਂ ਨੂੰ ਪ੍ਬੰਧਕਾਂ ਵੱਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਰਾਤ 7 ਵਜੇ ਤੋਂ 10 ਵਜੇ ਤੱਕ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਤਪੋਬਨ ਢੱਕੀ ਸਾਹਿਬ ਵਾਲੇ ਅਤੇ ਬਾਬਾ ਬਲਜੀਤ ਸਿੰਘ ਫੱਕਰ ਹਜੂਰੀ ਪ੍ਚਾਰਕ ਗੁਰਸਾਗਰ ਮਸਤੂਆਣਾ ਸਾਹਿਬ ਵਾਲਿਆਂ ਨੇ ਰੂਹਾਨੀ ਦੀਵਾਨ ਸਜਾਉੰਦੇ ਹੋਏ ਸੰਗਤਾਂ ਨੂੰ ਨਾਮ ਸਿਮਰਨ ਨਾਲ ਜੋੜਿਆ ਅਤੇ ਵਿਸਮਾਦ ਮਈ ਮਾਹੌਲ ਸਿਰਜ ਦਿੱਤਾ । ਬਾਬਾ ਜੀ ਨੇ ਭਗਤ ਜੀ ਦੁਆਰਾ ਉਚਾਰੇ ਗੁਰਬਾਣੀ ਸ਼ਬਦਾਂ ਦੀ ਰੌਸ਼ਨੀ ਵਿੱਚ ਭਗਤ ਨਾਮਦੇਵ ਜੀ ਦੇ ਜੀਵਨ ਦੀਆਂ ਘਟਨਾਵਾਂ ਅਤੇ ਪੇ੍ਰਨਾਵਾਂ ਬਾਰੇ ਸੰਗਤਾਂ ਨੂੰ ਉਪਦੇਸ਼ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿਚ ਆਲੇ ਦੁਆਲੇ ਪਿੰਡਾਂ ਤੋਂ ਪਹੁੰਚੇ ਸੰਤਾਂ ਦੇ ਸ਼ਰਧਾਲੂ ਸੇਵਕਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆਨੰਦ ਮਾਣਿਆ।
ਸੰਤ ਬਾਬਾ ਦਰਸ਼ਨ ਸਿੰਘ, ਬਾਬਾ ਬਲਜੀਤ ਸਿੰਘ ਫੱਕਰ,ਬਾਬਾ ਰਣਜੋਧ ਸਿੰਘ ,ਬਾਬਾ ਪਿਆਰਾ ਸਿੰਘ ਆਦਿ ਨੂੰ ਪ੍ਬੰਧਕ ਕਮੇਟੀ ਵੱਲੋਂ ਦੁਸ਼ਾਲੇ ਅਤੇ ਸਨਮਾਨ ਚਿੰਨ ਦੇ ਕੇ ਸਤਿਕਾਰ ਦਿੱਤਾ। ਸਮਾਗਮ ਦੌਰਾਨ ਚਾਹ-ਨਾਸ਼ਤਾ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।