ਰਵਨੀਤ ਸਿੰਘ ਬਿੱਟੂ ਬਣਨਗੇ ਕੇਂਦਰੀ ਮੰਤਰੀ

ਲੁਧਿਆਣਾ ਦੇ ਸਾਬਕਾ ਸੰਸਦ ਰਵਨੀਤ ਬਿੱਟੂ ਕੇਂਦਰੀ ਮੰਤਰੀ ਬਣ ਸਕਦੇ ਹਨ। ਭਾਵੇਂ ਉਹ ਲੋਕ ਸਭਾ ਚੋਣਾਂ ਵਿੱਚ ਹਾਰ ਗਏ ਸਨ ਪਰ ਫਿਰ ਵੀ ਉਨ੍ਹਾਂ ਨੂੰ ਅੱਜ ਦਿੱਲੀ ਬੁਲਾਇਆ ਗਿਆ ਹੈ।

ਚਰਚਾ ਹੈ ਕਿ ਉਨ੍ਹਾਂ ਨੂੰ ਹਰਿਆਣਾ ਤੋਂ ਰਾਜ ਸਭਾ ਭੇਜਿਆ ਜਾ ਸਕਦਾ ਹੈ। ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਮੰਤਰੀ ਮੰਡਲ ਵਿੱਚ ਥਾਂ ਮਿਲਣ ਦੀ ਜ਼ੋਰਦਾਰ ਚਰਚਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨਿਤ ਸਿੰਘ ਬਿੱਟੂ ਨੇ ਖੁਦ ਮੰਤਰੀ ਬਣਨ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਨੂੰ ਹਰਿਆਣਾ ਤੋਂ ਰਾਜ ਸਭਾ ਭੇਜਿਆ ਜਾ ਸਕਦਾ ਹੈ। ਦਰਅਸਲ, ਇਹ ਸੀਟ ਰੋਹਤਕ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਦੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਖਾਲੀ ਹੋਈ ਹੈ। ਇਸ ਸੀਟ ਲਈ 6 ਮਹੀਨਿਆਂ ਦੇ ਅੰਦਰ ਚੋਣਾਂ ਹੋਣੀਆਂ ਹਨ। ਅਜਿਹੇ ‘ਚ ਭਾਜਪਾ ਬਿੱਟੂ ਨੂੰ ਇੱਥੋਂ ਉਮੀਦਵਾਰ ਬਣਾ ਕੇ ਰਾਜ ਸਭਾ ‘ਚ ਭੇਜ ਸਕਦੀ ਹੈ।

ਭਾਜਪਾ ਕੋਲ ਪੰਜਾਬ ਵਿੱਚ ਇੱਕ ਵੀ ਸੰਸਦ ਮੈਂਬਰ ਨਹੀਂ ਹੈ, ਤੁਹਾਨੂੰ ਦੱਸ ਦੇਈਏ ਕਿ ਦਸਵੀਂ ਲੋਕ ਸਭਾ ਨੂੰ ਛੱਡ ਕੇ ਪੰਜਾਬ ਨੂੰ ਆਜ਼ਾਦੀ ਤੋਂ ਬਾਅਦ ਹਮੇਸ਼ਾ ਹੀ ਪ੍ਰਤੀਨਿਧਤਾ ਮਿਲੀ ਹੈ।

ਇਹ ਵੀ ਪੜ੍ਹੋ : ਸੂਬੇ ਵਿੱਚ ਮਜ਼ਬੂਤ ਕਾਨੂੰਨ ਵਿਵਸਥਾ-ਡੀਜੀਪੀ

ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ 7, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਇੱਕ ਸੀਟ, ਆਮ ਆਦਮੀ ਪਾਰਟੀ ਨੂੰ ਤਿੰਨ ਸੀਟਾਂ ਮਿਲੀਆਂ ਹਨ, ਜਦਕਿ ਦੋ ਸੰਸਦ ਮੈਂਬਰ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਹਨ। ਇਹ ਦੋ ਆਜ਼ਾਦ ਉਮੀਦਵਾਰ ਵੀ ਕਾਫੀ ਪ੍ਰਸਿੱਧ ਚਿਹਰੇ ਹਨ।

ਫਰੀਦਕੋਟ ਤੋਂ ਜੇਤੂ ਉਮੀਦਵਾਰ ਸਰਬੀਜਤ ਸਿੰਘ  ਅਤੇ ਖਡੂਰ ਸਾਹਿਬ ਤੋਂ ਜੇਤੂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਖਿਲਾਫ ਐਨਐਸਏ ਲਗਾਇਆ ਹੋਇਆ ਹੈ। ਇਸ ਵੇਲੇ ਉਹ ਅਸਮ ਦੀ ਡਿਬ੍ਰੂਗੜ੍ਹ ਜੇਲ੍ਹ ਵਿੱਚ ਬੰਦ ਹੈ।

One thought on “ਰਵਨੀਤ ਸਿੰਘ ਬਿੱਟੂ ਬਣਨਗੇ ਕੇਂਦਰੀ ਮੰਤਰੀ

Comments are closed.

ਹੋਮ
ਪੜ੍ਹੋ
ਦੇਖੋ
ਸੁਣੋ