Raj Kumar Anand resigns from Delhi cabinet, quits AAP ਆਪ ਦੇ ਮੰਤਰੀ ਨੇ ਛੱਡੀ ਕੁਰਸੀ ਅਤੇ ਪਾਰਟੀ

ਦਿੱਲੀ ਦੇ ਸ਼ਰਾਬ ਘੁਟਾਲੇ ਵਿੱਚ ਘਿਰੀ ਆਮ ਆਦਮੀ ਪਾਰਟੀ ਦੀਆਂ ਮੁਸੀਬਤਾਂ ਘੱਟ ਹੋਣ ਦੇ ਨਾਮ ਨਹੀਂ ਲੈ ਰਹੀਆਂ ਹਨ। ਹੁਣ ਦਿੱਲੀ ਸਰਕਾਰ ਦੇ ਮੰਤਰੀ ਰਾਜ ਕੁਮਾਰ ਆਨੰਦ ਨੇ ਆਪਣੇ ਅਹੁਦੇ ਅਤੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਦਿੱਲੀ ਵਿੱਚ ਸਮਾਜ ਭਲਾਈ ਮੰਤਰਾਲਾ ਸੰਭਾਲਦੇ ਸਨ। ਹਾਲ ਹੀ ‘ਚ ਰਾਜਕੁਮਾਰ ਆਨੰਦ ਦੇ ਘਰ ‘ਤੇ ਈਡੀ ਨੇ ਛਾਪਾ ਪਿਆ ਸੀ।

ਆਮ ਆਦਮੀ ਪਾਰਟੀ ਤੋਂ ਰਾਜਕੁਮਾਰ ਆਨੰਦ ਦੇ ਅਸਤੀਫੇ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਉਹ ਪਟੇਲ ਨਗਰ ਤੋਂ ਵਿਧਾਇਕ ਹਨ। ਅਸਤੀਫੇ ਤੋਂ ਬਾਅਦ ਰਾਜਕੁਮਾਰ ਆਨੰਦ ਨੇ ਕਿਹਾ ਕਿ ਉਹ ਅੱਜ ਬਹੁਤ ਦੁਖੀ ਹਨ, ਜੇਕਰ ਰਾਜਨੀਤੀ ਬਦਲੇਗੀ ਤਾਂ ਦੇਸ਼ ਬਦਲ ਜਾਵੇਗਾ।

ਇਹ ਵੀ ਪੜ੍ਹੋ :- ਤਿਹਾੜ ਜੇਲ੍ਹ ਤੋਂ ਮਾਨ ਬਰੰਗ ਡਾਕ ਵਾਂਗ ਮੁੜੇ

ਅਸਤੀਫਾ ਦੇਣ ਤੋਂ ਬਾਅਦ ਰਾਜਕੁਮਾਰ ਆਨੰਦ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੀ ਦਲਦਲ ‘ਚ ਫਸੀ ਹੋਈ ਹੈ। ਮੈਂ ਭ੍ਰਿਸ਼ਟ ਲੋਕਾਂ ਨਾਲ ਕੰਮ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਅੱਜ ਮੈਂ ਜੋ ਕੁਝ ਵੀ ਹਾਂ ਡਾ: ਅੰਬੇਡਕਰ ਦੀ ਬਦੌਲਤ ਹਾਂ। ਮੈਂ ਸਮਾਜ ਨੂੰ ਪੈ ਬੈਕ ਕਰਨ ਲਈ ਵਿਧਾਇਕ ਅਤੇ ਮੰਤਰੀ ਬਣਿਆ। ਮੈਂ ਉਨ੍ਹਾਂ ਲੋਕਾਂ ਨਾਲ ਨਹੀਂ ਰਹਿ ਸਕਦਾ ਜੋ ਦਲਿਤਾਂ ਦੀ ਚਿੰਤਾ ਕਰਨ ਤੋਂ ਕੰਨੀ ਕਤਰਾਉਂਦੇ ਹਨ।

 

One thought on “Raj Kumar Anand resigns from Delhi cabinet, quits AAP ਆਪ ਦੇ ਮੰਤਰੀ ਨੇ ਛੱਡੀ ਕੁਰਸੀ ਅਤੇ ਪਾਰਟੀ

Comments are closed.

ਹੋਮ
ਪੜ੍ਹੋ
ਦੇਖੋ
ਸੁਣੋ