ਸਿਹਤ ਸੰਭਾਲ ਲਈ ਹੋਇਆ ਵਿਸ਼ੇਸ਼ ਲੈਕਚਰ
ਸੁਖਵਿੰਦਰ ਸਿੰਘ ਬਾਵਾ
ਸੰਗਰੂਰ 27 ਮਾਰਚ
ਬਜ਼ੁਰਗਾਂ ਦੀ ਭਲਾਈ ਨੂੰ ਸਮਰਪਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵੱਲੋਂ ਸਥਾਨਿਕ ਬਨਾਸਰ ਬਾਗ ਵਿਖੇ ਸਥਿਤ ਮੁੱਖ ਦਫ਼ਤਰ ਵਿਖੇ ਮਾਰਚ ਮਹੀਨੇ ਦੇ ਜਨਮ ਦਿਨ ਵਾਲੇ ਸੰਸਥਾ ਮੈਂਬਰਾਂ ਦੇ ਜਨਮ ਦਿਨ ਸਬੰਧੀ ਵਿਸ਼ੇਸ਼ ਸਨਮਾਨ ਸਮਾਰੋਹ ਸੰਸਥਾ ਪ੍ਰਧਾਨ ਪਾਲਾ ਮੱਲ ਸਿੰਗਲਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਉਹਨਾਂ ਦੇ ਨਾਲ ਸੀ੍ਮਤੀ ਸੰਤੋਸ਼ ਆਨੰਦ ਮੀਤ ਪ੍ਰਧਾਨ ਸਾ਼ਮਲ ਹੋਏ। ਸਭ ਤੋਂ ਪਹਿਲਾਂ ਪਿਛਲੇ ਦਿਨੀਂ ਚਲਾਣਾ ਕਰ ਗਏ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ।Honor ceremony on
ਸਤੱਦੇਵ ਸ਼ਰਮਾ ਦੇ ਮੰਚ ਸੰਚਾਲਨ ਅਧੀਨ ਵਿੱਤ ਸਕੱਤਰ ਰਾਜ ਕੁਮਾਰ ਗਰਗ ਨੇ ਸਵਾਗਤ ਕੀਤਾ ਅਤੇ ਸੰਸਥਾ ਵੱਲੋਂ ਪਾਲਾ ਮੱਲ ਸਿੰਗਲਾ ਦੀ ਸੁਯੋਗ ਰਹਿਨੁਮਾਈ ਹੇਠ ਸੰਸਥਾ ਮੈਂਬਰਾਂ ਦੀ ਸਿਹਤ ਤੰਦਰੁਸਤੀ ਲਈ ਲਗਾਏ ਵੱਖ ਵੱਖ ਕੈਂਪਾਂ, ਜਿੰਮ ਮਸ਼ੀਨਾਂ ਅਤੇ ਦਫ਼ਤਰ ਬਿਲਡਿੰਗ ਦੀ ਦਿੱਖ ਸੰਵਾਰਨ ਤੇ ਰੱਖ ਰਖਾਵ ਦੇ ਕੀਤੇ ਕਾਰਜਾਂ ਦਾ ਵੇਰਵਾ ਪੇਸ਼ ਕੀਤਾ। ਇਸ ਮੌਕੇ ਤੇ ਡਾ ਨੰਦ ਗਰੋਵਰ ਡਾਇਟੀਸ਼ੀਅਨ ਸਪੈਸ਼ਲਿਸਟ(ਹੈਪੀਨੈਸ ਸਟੇਸ਼ਨ ਚੈਨਲ ਸੰਚਾਲਕ)ਨੇ ਵਡੇਰੀ ਉਮਰ ਦੇ ਮੱਦੇਨਜ਼ਰ ਹੁੰਦੀਆਂ ਵੱਖ ਵੱਖ ਬਿਮਾਰੀਆਂ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ। ਆਪ ਨੇ ਸਿਹਤਮੰਦ ਅਤੇ ਸੰਤੁਲਿਤ ਖੁਰਾਕ ਦੇ ਨੁਕਤੇ ਸਾਂਝੇ ਕੀਤੇ। ਸੀਨੀਅਰ ਨਾਗਰਿਕਾਂ ਨੂੰ ਖੁਸ਼ਹਾਲ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਦੀ ਅਪੀਲ ਕੀਤੀ । ਉਹਨਾਂ ਨੇ ਕਿਹਾ ਕਿ ਖੁਰਾਕ ਵਿੱਚ ਸਾਧਾਰਨ ਤਬਦੀਲੀਆਂ ਨਾਲ ਮੌਜੂਦਾ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਅਮਰਜੀਤ ਪਾਲ ਸਿੰਘ, ਡਾ ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ, ਰਾਜ ਕੁਮਾਰ ਅਰੋੜਾ ਜਿ਼ਲਾ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ, ਡਾ ਚਰਨਜੀਤ ਸਿੰਘ ਉਡਾਰੀ ਮੁੱਖ
ਸਲਾਹਕਾਰ, ਸੁਰਿੰਦਰ ਪਾਲ ਸਿੰਘ ਸਿਦਕੀ ਮੀਡੀਆ ਇੰਚਾਰਜ, ਅਵਿਨਾਸ਼ ਸ਼ਰਮਾ ਨੇ ਸਿਹਤਮੰਦ ਖ਼ੁਰਾਕ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਮਾਰਚ ਦੇ ਪਵਿੱਤਰ ਮਹੀਨੇ ਵਿੱਚ ਜਨਮ ਲੈਣ ਵਾਲੇ ਮੈਂਬਰਾਂ ਨੂੰ ਮੁਬਾਰਕਾਂ , ਸੁ਼ਭ ਇਛਾਵਾਂ ਦਿੱਤੀਆਂ ਅਤੇ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਪੋ੍ੜਤਾ ਕੀਤੀ। ਸੰਸਥਾ ਪ੍ਰਧਾਨ ਪਾਲਾ ਮੱਲ ਸਿੰਗਲਾ ਨੇ ਉਨ੍ਹਾਂ ਵੱਲੋਂ ਸੰਸਥਾ ਦੇ ਮੈਂਬਰਾਂ ਦੀ ਭਲਾਈ ਲਈ ਕੀਤੇ ਗਏ ਕਾਰਜਾ ਨੂੰ ਸਲਾਹੁਣ ਲਈ ਧੰਨਵਾਦ ਕੀਤਾ ਅਤੇ ਦੱਸਿਆ ਸੰਸਥਾ ਵੱਲੋਂ ਤਿਆਰ ਕੀਤੇ ਜਾ ਰਹੇ ਸੋਵੀਨਾਰ ਦੀ ਜਾਣਕਾਰੀ ਦਿੱਤੀ। ਆਪ ਨੇ ਸੰਸਥਾ ਲਈ ਕੀਤੀਆਂ ਜਾ ਰਹੀਆਂ ਵਿਸ਼ੇਸ਼ ਸੇਵਾਵਾਂ ਵਾਲੇ ਵਿਨੋਦ ਮਘਾਨ ਨੂੰ ਸੰਸਥਾ ਦਾ ਸਰਪ੍ਰਸਤ ਅਤੇ ਇੰਜ: ਪਰਵੀਨ ਬਾਂਸਲ ਨੂੰ ਸੀਨੀਅਰ ਮੀਤ ਪ੍ਰਧਾਨ ਬਨਾਉਣ ਦਾ ਐਲਾਨ ਕੀਤਾ। ਇਸ ਮੌਕੇ ਤੇ ਡਾਕਟਰ ਐਨ. ਕੇ .ਗਰੋਵਰ ਦੇ ਨਾਲ ਜਨਮ ਦਿਨ ਵਾਲੇ ਸੁਪਰ ਸਿਟੀਜਨ ਬਨਾਰਸੀ ਦਾਸ ਗੋਇਲ, ਪੂਰਨ ਚੰਦ ਜਿੰਦਲ ਅਤੇ ਪ੍ਰਤਾਪ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ । ਉਪਰੰਤ ਰਾਮ ਪ੍ਰਕਾਸ਼ ਸਿੰਘ, ਰਾਜ ਕੁਮਾਰ ਅਰੋੜਾ, ਪੀ੍ਤਮ ਸਿੰਘ ਜੌਹਲ, ਪੇ੍ਮ ਸ਼ਰਮਾ, ਪਵਨ ਕੁਮਾਰ, ਅਵਿਨਾਸ਼ ਸ਼ਰਮਾ, ਆਦਿ ਜਨਮ ਦਿਨ ਵਾਲੇ ਮੈਂਬਰਾਂ ਨੂੰ ਸੁਧੀਰ ਵਾਲੀਆ, ਪੇ੍ਮ ਚੰਦ ਗਰਗ,ਓ ਪੀ ਅਰੋੜਾ, ਇੰਜ: ਪਰਵੀਨ ਬਾਂਸਲ, ਜੀਤ ਸਿੰਘ ਢੀਂਡਸਾ, ਰਾਮ ਲਾਲ ਪਾਂਧੀ, ਡਾ ਇਕਬਾਲ ਸਿੰਘ, ਵਰਿੰਦਰ ਗੁਪਤਾ, ਅਮਰਜੀਤ ਸਿੰਘ ਪਾਹਵਾ, ਕੁਲਵੰਤ ਸਿੰਘ ਕਸਕ, ਹਰੀ ਦਾਸ ਸ਼ਰਮਾ, ਬਲਵੰਤ ਸਿੰਘ ਆਦਿ ਨੇ ਅਤੇ ਸੰਤੋਸ਼ ਆਨੰਦ, ਹਰਜੀਤ ਕੌਰ ਨੂੰ ਜਨਮ ਦਿਨ ਤੇ ਮਹਿੰਦਰ ਕੌਰ, ਰਮੇਸ਼ ਕੁਮਾਰੀ, ਗੁਣਜੀਤ ਕੌਰ, ਮਨਜੀਤ ਕੌਰ, ਕੁਲਦੀਪ ਕੌਰ, ਕੁਸ਼ਲਿਆ ਦੇਵੀ, ਦਰਸ਼ਨਾ ਦੇਵੀ, ਸੁਸ਼ਮਾ ਦੇਵੀ ਆਦਿ ਨੇ ਹਾਰ ਪਾ ਕੇ ਅਤੇ ਗਿਫਟ ਆਈਟਮ ਦੇ ਕੇ ਸਨਮਾਨਿਤ ਕੀਤਾ।