ਸੰਗਰੂਰ, 15 ਅਕਤੂਬਰ (ਸੁਖਵਿੰਦਰ ਸਿੰਘ ਬਾਵਾ)
– ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਸੱਤ ਮਹੀਨੇ ਹੋ ਚੁੱਕੇ ਹਨ, ਸਰਕਾਰ ਬਣਨ ਤੋ ਪਹਿਲਾਂ ਕੇਜਰੀਵਾਲ ਤੇ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਕਈ ਗਰਾਂਟੀਆਂ ਦਿੱਤੀਆਂ ਸਨ, ਪਰ ਉਨਾਂ ਵਿਚੋਂ ਸਿਰਫ ਬਿਜਲੀ ਦੀ ਅੱਧੀ ਗਰੰਟੀ ਤੋਂ ਬਿਨਾਂ ਹੋਰ ਕੋਈ ਵੀ ਗਰਾਂਟੀ ਪੂਰੀ ਨਹੀਂ ਕੀਤੀ, ਪੰਜਾਬ ਅੱਧੀ-ਪਚੱਧੀ ਉਸ ਲਈ ਕਹਿੰਦੇ ਹਨ ਕਿਉਂਕਿ ਪਹਿਲਾਂ 200 ਯੂਨਿਟ ਬਿਜਲੀ ਪ੍ਰਤੀ ਮਹੀਨਾ ਪਹਿਲਾਂ ਵਾਲੀ ਵੀ ਸਰਕਾਰ ਦੇ ਰਹੀ ਸੀ। In Punjab, the guarantees of the AAP government remained only a joke – BJP leader.
ਭਾਰਤੀ ਜਨਤਾ ਪਾਰਟੀ ਦੇ ਆਗੂਆਂ ਸ੍ਰ. ਸਤਵੰਤ ਸਿੰਘ ਪੂਨੀਆ, ਸੂਬਾ ਕਾਰਜਕਰਨੀ ਮੈਂਬਰ, ਜੋਗੀ ਰਾਮ ਸਾਹਨੀ ਸਾਬਕਾ ਜਿਲਾ ਪ੍ਰਧਾਨ ਭਾਜਪਾ, ਕੈਪਟਨ ਰਾਮ ਸਿੰਘ, ਸਾਬਕਾ ਜਿਲਾ ਪ੍ਰਧਾਨ, ਸੁਰੇਸ ਬੇਦੀ ਜਿਲਾ ਮੀਤ ਪ੍ਰਧਾਨ, ਵਿਨੋਦ ਕੁਮਾਰ ਬੋਦੀ ਸਾਬਕਾ ਮੀਤ ਪ੍ਰਧਾਨ ਨਗਰ ਕੌਸ਼ਿਲ ਸੰਗਰੂਰ, ਪਵਨ ਕੁਮਾਰ ਗਰਗ ਜਿਲਾ ਮੀਤ ਪ੍ਰਧਾਨ, ਸੁਰਜੀਤ ਸਿੰਘ ਸਿੱਧੂ ਜਿਲਾ ਪ੍ਰਧਾਨ ਭਾਜਪਾ ਐਸ.ਸੀ. ਮੋਰਚਾ, ਸਤਪਾਲ ਸਿੰਘ ਅਕੋਈ ਜਿਲਾ ਮੀਤ ਪ੍ਰਧਾਨ ਭਾਜਪਾ ਐਸ.ਸੀ.ਮੋਰਚਾ ਨੇ ਪੰਜਾਬਨਾਮਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਜੋ ਗ੍ਰਾਂਟੀ 300 ਯੂਨਿਟ ਸਾਰੇ ਸੂਬਾ ਨਿਵਾਸੀਆਂ ਨੂੰ ਦੇਣ ਦੀ ਗਲ ਕਹੀ ਸੀ ਓਹੋ ਅੱਧੀ ਨਾਲੋ ਵੀ ਘਟ ਮਿਲ ਰਹੀ ਹੈ। ਜਿਹੜਾ ਵਾਅਦਾ ਕੀਤਾ ਸੀ 300 ਯੂਨਿਟ ਤੇ ਉਪਰਲਾ ਬਿੱਲ ਲਿਆ ਕਰਾਂਗੇ ਉਹ ਵੀ ਝੂਠ ਸਾਬਿਤ ਹੋਇਆ ਹੈ। ਜਿਸ ਨਾਲ ਆਮ ਖਪਤਕਾਰ ਨੂੰ ਠੱਗਿਆ ਮਹਿਸੂਸ ਹੋ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਵੱਡੀ ਗਰੰਟੀ ਦਿਤੀ ਸੀ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਕੋਈ ਵੀ ਕਿਸਾਨ ਖੁਦਕੁਸੀ ਨਹੀਂ ਕਰੇਗਾ। ਇਹਨਾ ਕਿਹਾ ਕਿ ਸੱਤ ਮਹੀਨਿਆਂ ਚ ਲਗਭਗ 400 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ । ਜਿਸ ਦੀ ਔਸਤ ਪਹਿਲੇ ਧਰਨੇ ਤੋਂ ਵੀ ਜਿਆਦਾ ਬਣਦੀ ਹੈ। ਇਸ ਦੌਰਾਨ ਕਿਸਾਨਾਂ ਦੀ ਬਾਂਹ ਨਾ ਤਾਂ ਕੇਜਰੀਵਾਲ ਨੇ ਫੜੀ ਅਤੇ ਨਾਂ ਹੀ ਭਗਵੰਤ ਮਾਣ ਨੇ ਫੜੀ। ਤਾਂ ਹੀਂ ਕਿਸਾਨ ਯੂਨੀਅਨ ਨੇ ਮੰਗਾਂ ਬਾਰੇ ਧਰਨਾ ਦਿੱਤਾ ਹੋਇਆ ਹੈ। ਜਿਹਨਾਂ ਵਿਚੋਂ ਨਾ ਤਾਂ ਕਿਸਾਨਾਂ ਨੂੰ 1500 ਸੋ ਰੁਪਏ ਸਿੱਧੀ ਬਿਜਾਈ ਦਾ ਦਿੱਤਾ ਹੈ, ਨਾ ਹੀ ਮੂੰਗੀ ਤੇ ਮਿਲੇ ਘਟ ਰੇਟ ਦਾ ਕੋਈ ਮੁਆਵਜਾ ਮਿਲਿਆ ਹੈ, ਨਾ ਹੀ ਗੰਨੇ ਦਾ ਬਕਾਇਆ ਮਿਲਿਆ ਹੈ ਅਤੇ ਨਾ ਹੀ ਵਰਖਾ ‘ਚ ਖਰਾਬ ਹੋਏ ਨਰਮੇ ਦੇ ਪੈਸੇ ਮਿਲੇ ਹਨ ।
ਜਿਨਾ ‘ਚ ਕਿਸਾਨ ਯੂਨੀਅਨ ਦੀਆਂ ਸਰਕਾਰ ਨਾਲ ਕਈ ਮੀਟਿੰਗਾਂ ਵੀ ਹੀ ਚੁੱਕੀਆ ਹਨ। ਕਈ ਵਾਰ ਵਾਅਦੇ ਪੂਰੇ ਕਰਨ ਦੀਆਂ ਤਰੀਕਾਂ ਵੀ ਦੇ ਚੁੱਕੇ ਹਨ ਪਰ ਅਜੇ ਤਕ ਸਹੀ ਮੰਗਾਂ ਵਿਚਾਲੇ ਹੀ ਲਮਕ ਰਹੀਆਂ ਹਨ। ਪਰ ਜਨਤਾ ਨੂੰ ਇਹ ਹੌਸਲਾ ਵੀ ਹੈ ਕਿ ਜਿਹੜੀ ਸਰਕਾਰ ਕਹਿੰਦੀ ਸੀ ਸਾਡੀ ਸਰਕਾਰ ਬਣਦੇ ਹੀ ਇਕ ਮਹੀਨੇ ‘ਚ ਸਾਰੇ ਵਾਅਦੇ ਪੂਰੇ ਕਰੇਗੀ ਪ੍ਰੰਤੂ ਹੁਣ 7 ਮਹੀਨੇ ਬੀਤਣ ਤੇ ਅਨੇਕਾਂ ਮੀਟਿੰਗਾਂ ਕਰਨ ਨਾਲ ਇਹਨਾ ਨੇ ਸਿਰਫ ਲਾਰੇ ਹੀ ਲਾਏ ਹਨ । ਕਿਸੇ ਵੀ ਗਰੰਟੀ ਨੂੰ ਪੂਰਾ ਕਰਨ ਦੀ ਕੋਸਿਸ ਨਹੀ ਕੀਤੀ, ਚਾਹੇ ਓਹੋ ਔਰਤਾਂ ਨੂੰ 1000 ਰੁਪਿਆ ਮਹੀਨਾ ਖਾਤਿਆਂ ‘ਚ ਪਾਉਣ ਦੀ ਗਲ ਕਹੀ ਹੋਵੇ, ਚਾਹੇ ਬੇਰੋਜਗਾਰਾਂ ਨੂੰ ਰੋਜਗਾਰ ਦੇਣ ਦੀ ਗੱਲ ਕਹੀ ਹੋਵੇ। ਰੋਜਗਾਰ ਨਾ ਮਿਲਣ ਤੇ 2500 ਰੁਪਏ ਮਹੀਨਾ ਦੇਣ ਦੀ ਗੱਲ ਕਹੀ ਹੋਵੇ , ਚਾਹੇ ਠੇਕਿਆਂ ਤੇ ਕੰਮ ਕਰ ਰਹੇ ਮੁਲਾਜਮਾਂ ਨੂੰ ਪੱਕਾ ਕਰਨ ਦੀ ਗੱਲ ਕਹੀ ਹੋਵੇ। ਅੱਜ ਤਕ ਇਹ ਸਾਰੀਆਂ ਗਰੰਟੀਆਂ ਸਿਰਫ ਜੁਮਲਾ ਬਣ ਕੇ ਹੀ ਰਹਿ ਗਈਆਂ ਹਨ।