07 ਤੋਂ 10 ਅਕਤੂਬਰ ਤੱਕ ਚਾਰ ਰੋਜਾ ਲੰਗਰ ਸਾਲਾਸਰਧਾਮ ਵਿਖੇ ਲਗਾਇਆ ਜਾਵੇਗਾ – ਗੋਇਲ, ਗਰਗ, ਅਰੋੜਾ
ਸੰਗਰੂਰ 29 ਸਤੰਬਰ (ਬਾਵਾ)-
ਸਥਾਨਕ ਪ੍ਰਾਚੀਨ ਸ਼ਿਵ ਮੰਦਿਰ ਬਗੀਚੀਵਾਲਾ ਵਿਖੇ ਸਮਾਜਿਕ ਅਤੇ ਧਾਰਮਿਕ ਸੰਸਥਾ ਸ੍ਰੀ ਸਾਲਾਸਰ ਧਾਮ ਲੰਗਰ ਕਮੇਟੀ ਦੀ ਇੱਕ ਅਹਿਮ ਮੀਟਿੰਗ ਕਾਰਜਾਕਰੀ ਪ੍ਰਧਾਨ ਜੋਗਿੰਦਰਪਾਲ, ਕਾਕਾ ਬਾਗੜੀ ਦੀ ਪ੍ਰਧਾਨਗੀ ਹੇਠ ਹੋਈ। Langar will be installed at Kali Devi – Baldev Gupta.
ਉਨ੍ਹਾਂ ਨਾਲ ਮੰਦਿਰ ਕਮੇਟੀ ਦੇ ਪ੍ਰਧਾਨ ਸ੍ਰੀ ਰਜਿੰਦਰ ਗੋਇਲ(ਮੋਹਿਤ ਡੈਅਰੀ), ਲੰਗਰ ਕਮੇਟੀ ਦੇ ਇੰਚਾਰਜ ਸ੍ਰੀ ਬਲਦੇਵ ਗੁੱਪਤਾ, ਕਮੇਟੀ ਦੇ ਜਨਰਲ ਸਕੱਤਰ ਰਕੇਸ਼ ਗੋਇਲ, ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ, ਕੋਸ਼ਲ ਕੁਮਾਰ ਗਰਗ, ਨਰਾਤਾ ਰਾਮ ਸਿੰਗਲਾ ਆਦਿ ਮੌਜੂਦ ਸਨ।
ਲੰਗਰ ਇੰਚਾਰਜ ਸ੍ਰੀ ਬਲਦੇਵ ਗੁੱਪਤਾ ਵੱਲੋਂ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਦੱਸਿਆ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਦੇ ਨਵਰਾਤਰਿਆਂ ਮੌਕੇ ਮਾਤਾ ਕਾਲੀ ਦੇਵੀ ਮੰਦਿਰ, ਪਟਿਆਲਾ ਗੇਟ ਵਿਖੇ 02 ਅਕਤੂਬਰ ਦਿਨ ਐਂਤਵਾਰ ਨੂੰ ਸੱਤੋਂ ਦੇ ਮੌਕੇ ਲੰਗਰ ਲਗਾਇਆ ਜਾਵੇਗਾ। ਜਿਸ ਸੰਬੰਧੀ ਤਿਆਰੀਆਂ ਕਰਕੇ ਆਹੁਦੇਦਾਰਾਂ ਦਾਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਲੰਗਰ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਰਕੇਸ਼ ਕੁਮਾਰ ਗੋਇਲ ਅਤੇ ਮੀਡਿਆ ਇੰਚਾਰਜ ਸ੍ਰੀ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਸ੍ਰੀ ਸਾਲਾਸਰ ਧਾਮ ਲੰਗਰ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਸਰਧਾਮ(ਰਾਜਸਥਾਨ) ਵਿਖੇ 07 ਅਕਤੂਬਰ ਤੋਂ 10 ਅਕਤੂਬਰ ਤੱਕ ਲੰਗਰ ਲਗਾਇਆ ਜਾਵੇਗਾ। ਜਿਸ ਵਿੱਚ ਸਵੇਰੇ ਦਾ ਨਾਸ਼ਤਾ, ਦੁਪਹਿਰ ਦਾ ਭੋਜਨ, ਸ਼ਾਮ ਦੀ ਚਾਹ, ਰਾਤ ਦਾ ਭੋਜਨ ਅਤੇ ਦੁੱਧ ਵਗੈਰਾ ਦਿੱਤਾ ਜਾਵੇਗਾ।
ਇਸ ਸੰਬੰਧੀ ਲੰਗਰ ਕਮੇਟੀ ਦਾ ਜੱਥਾ 06 ਅਕਤੂਬਰ ਨੂੰ ਸੁਨਾਮ ਰੋਡ ਤੋਂ ਐਸ.ਐਸ. ਮਿਲਕ ਪ੍ਰੋਡਕਟ 11 ਵਜੇ ਸਮੱਗਰੀ ਆਦਿ ਲੈ ਕਿ ਰਵਾਨਾ ਹੋਵੇਗਾ। ਇਸ ਮੌਕੇ ਤੇ ਨਰਾਤਾ ਰਾਮ ਸਿੰਗਲਾ, ਅਸ਼ੀਸ ਕੁਮਾਰ, ਸੁਖਵਿੰਦਰ ਸਿੰਘ(ਸੱਮੀ), ਪਿੰਕੀ ਲੋਟੇ, ਨਿੱਪੀ, ਨਰਿੰਦਰ ਸ਼ਰਮਾ, ਹਰੀਸ਼ ਗੁੱਪਤਾ, ਬੱਬਲੂ ਆਦਿ ਵੀ ਮੌਜੂਦ ਸਨ।