ਸੰਗਰੂਰ, 18 ਸਤੰਬਰ,
– ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ 6 ਮਹੀਨਿਆਂ ਦਾ ਰਿਪੋਰਟ ਕਾਰਡ ਜਾਰੀ ਕਰ ਦਿੱਤਾ ਹੈ। ਵੱਡੀਆਂ ਵੱਡੀਆ ਪ੍ਰਾਪਤੀਆਂ ਦੀ ਗੱਲ ਆਪ ਦੇ ਬੁਲਾਰੇ ਵੱਲੋਂ ਮੀਡੀਆ ਰਾਹੀਂ ਕੀਤੀ ਗਈ ਹੈ । ਲੇਕਿਨ ਸੱਚਾਈ ਇਹ ਹੈ ਕਿ ਸਰਕਾਰ ਪੰਜਾਬ ਵਿਚ ਨਸ਼ਾਂ ਤਸਕਰਾਂ ਨੂੰ ਫੜਣ ਵਿਚ ਨਾਕਾਮ ਰਹੀ ਹੈ। The AAP government has failed on every issue
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਦੇੇ ਐਸ ਸੀ ਡਿਪਾਰਟਮੈਂਟ ਦੇ ਚੈਅਰਮੈਂਨ ਜੱਸੀ ਕਰਤਾਰਪੁਰੀਆਂ ਨੇ ਕਿਹਾ ਕਿ ਇਕ ਪਾਸੇ ਆਮ ਆਦਮੀ ਪਾਰਟੀ ਦੇ ਬੁਲਾਰੇ ਮੀਡੀਆਂ ਤੇ ਵੱਡੇ ਵੱਡੇ ਦਾਅਵੇ ਪੇਸ਼ ਕਰ ਰਹੇ ਸਨ ਅਤੇ ਦੁਸਰੇ ਪਾਸੇ ਪੰਜਾਬ ਦੇ ਹਰ ਜਿਲ੍ਹੇ ਵਿਚ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁੱਧ ਛਾਪਾਮਾਰੀ ਕੀਤੀ ਜਾ ਰਹੀ ਸੀੇ। ਉਹਨਾ ਕਿਹਾ ਕਿ ਪੰਜਾਬ ਵਿਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ।
ਪੁਲਿਸ ਵਲੋਂ ਨਸ਼ਾ ਕਰਨ ਵਾਲਿਆ ਵਿਰੁੱਧ ਕਾਰਵਾਈ ਕੀਤੀ ਜਾਂਦੀ ਰਹੀ ਹੈ ਨਸ਼ਾ ਤਸਕਰ ਉਸੇ ਤਰ੍ਹਾਂ ਆਪਣਾ ਕਾਰੋਬਾਰ ਕਰ ਰਹੇ ਹਨ। ਚੈਅਰਮੈਨ ਜੱਸੀ ਨੇ ਕਿਹਾ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਇਕ ਮੰਤਰੀ ਦੇ ਨਜਦੀਕੀ ਸਾਥੀ ਤੋਂ ਭਾਰੀ ਮਾਤਰਾਂ ਵਿਚ ਨਸ਼ੇ ਦੀ ਖੇਪ ਫੜੀ ਜਾਣੀ ਇਹ ਸਾਬਤ ਕਰਦੀ ਹੈ ਕਿ ਮੌਜੂਦਾ ਸਰਕਾਰ ਨਸ਼ੇ ਦੇ ਸੌਦਾਗਰਾਂ ਵਿਰੁੱਧ ਕੋਈ ਵੱਡੀ ਕਾਰਵਾਈ ਨਹੀਂ ਕਰਨਾ ਚਾਹੁੰਦੀ। ਉਹਨਾ ਕਿਹਾ ਕਿ ਪੰਜਾਬ ‘ਚ ਹਰ ਰੋਜ ਨਸ਼ਿਆ ਕਾਰਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ।
ਜੱਸੀ ਕਰਤਾਰਪੁਰੀਆਂ ਨੇ ਪੰਜਾਬਨਾਮਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਪਿਛਲੇ ਦਿਨੀ ਇਕ ਮੁਟਿਆਾਰ ਦੀ ਸੋਸਲ ਮੀਡੀਆ ਤੇ ਨਸ਼ੇ ਵਿਚ ਧੱਤ ਦੀ ਤਸਵੀਰ ਵਾਇਰਲ ਹੋ ਸੀ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਵਿਚ ਇਕੱਲੇ ਨੌਜਵਾਨ ਹੀ ਨਸ਼ਾਂ ਨਹੀਂ ਕਰਦੇ ਬਲਕਿ ਮੁਟਿਆਰਾਂ ਵੀ ਵੱਡੀ ਪੱਧਰ ਤੇ ਨਸ਼ੇ ਦਾ ਸ਼ਿਕਾਰ ਹੋ ਰਹੀਆਂ ਹਨ। ਉਹਨਾ ਕਿਹਾ ਕਿ ਸਰਕਾਰ ਨੂੰ ਇਸ ਤੇ ਸਖਤ ਐਕਸਨ ਲੈਣਾ ਚਾਹੀਦਾ ਹੈ ਤਾਂ ਜੋ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵੱਡੇ ਮਗਰਮੱਛਾਂ ਦੀ ਗੈਰਕਾਨੂੰਨੀ ਨਸ਼ਾਂ ਸਪਲਾਈ ਦੀ ਚੈਨ ਟੁੱਟ ਸਕੇ।
ਜੱਸੀ ਨੇ ਕਿਹਾ ਕਿ ਬੀਤੇ ਦਿਨੀ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਪੰਜਾਬ ਦੇ ਹਰ ਜਿਲ੍ਹੇ ਵਿਚ ਛਾਪਾਮਾਰੀ ਕੀਤੀ ਸੀ ਜਿਸ ਨਾਲ ਨਸ਼ਾ ਸੌਦਾਗਰਾਂ ਵਿਚ ਦਹਿਸ਼ਤ ਪਾਈ ਜਾ ਸਕੇ ਪਰ ਉਹਨਾਂ ਅਫਸੋਸ ਜਹਿਰ ਕਰਦਿਆ ਕਿਹਾ ਕਿ ਨਸ਼ਾ ਪੁਲਿਸ ਦੇ ਹੇਠਲੇ ਪੱਧਰ ਦੇ ਅਧਿਕਾਰੀਆਂ ਅਤੇ ਮੁਲਾਜਮਾਂ ਦੀ ਸਰਪ੍ਰਸਤੀ ਹੇਠ ਵਿਕਦਾ ਹੈ। ਜਿਸ ਨੂੰ ਰੋਕਣ ਲਈ ਪਹਿਲਾ ਹੇਠਲੇ ਪੱਧਰ ਤੇ ਹੀ ਅਧਿਕਾਰੀਆਂ ਅਤੇ ਮੁਲਾਜਮਾਂ ਦੀ ਜੁੰਮੇਵਾਰੀ ਫਿਕਸ ਕੀਤੀ ਜਾਵੇ । ਉਂਝ ਆਪ ਸਰਕਾਰ ਨਸ਼ਿਆਂ ‘ਤੇ ਰੋਕ ਲਗਾਉਣ ਸਣੇ ਹਰੇਕ ਮੁੱਦੇ ਤੇ ਫੇਲ ਹੋ ਚੁੱਕੀ ਹੈ।