ਸੰਗਰੂਰ, 8 ਸਤੰਬਰ (ਸੁਖਵਿੰਦਰ ਸਿੰਘ ਬਾਵਾ)

– ਪੰਜਾਬ ਅਤੇ ਯੂ.ਟੀ ਮੁਲਾਜਮ ਅਤੇ ਪੈਨਸਨਰਜ -ਸਾਝਾਂ ਫਰੰਟ ਪੰਜਾਬ ਦੀ ਅਗਵਾਈ ਹੇਠ ਮੁੱਖ ਮੰਤਰੀ ਦੇ ਜੱਦੀ ਜਿਲ੍ਹਾ ਸੰਗਰੂਰ ਵਿੱਚ 10 ਸਤੰਬਰ ਨੂੰ ਮਹਾਂ ਰੈਲੀ ਵਿੱਚ ਰਾਜ ਭਰ ਦੇ ਮੁਲਾਜਮ ਅਤੇ ਪੈਨਸਨਰ ਸਰਕਾਰ ਖਿਲਾਫ ਗਰਜਣਗੇ ।  employees and pensioners will roar against the government

10 ਸਤੰਬਰ ਦੀ ਮਹਾਂ ਰੈਲੀ ਵਿੱਚ ਵਗੀਰਾ ਘੱਤਣ ਲਈ ਆਪੋ-ਆਪਣੇ ਕਾਰਕੁੰਨਾ ਨੂੰ ਲਾਮਬੰਦ ਕਰਨ ਲਈ ਮੀਟਿੰਗਾਂ ਕੀਤੀਆਂ ਗਈਆਂ ਅਤੇ ਰੈਲੀ ਵਿੱਚ ਭਰਵੀਂ ਸਮੂਹਲੀਅਤ ਦਾ ਸੱਦਾ ਦਿੱਤਾ ਗਿਆ।

ਇਸ ਮੌਕੇ ਅਧਿਆਪਕ ਦਲ ਪੰਜਾਬ ਦੇ ਸੂਬਾ ਪ੍ਰਧਾਨ ਗੁਰਜੰਟ ਸਿੰਘ ਬਾਲੀਆ, ਸੁਬਾਈ ਆਗੂ ਵਰਿੰਦਰਜੀਤ ਸਿੰਘ ਬਜਾਜ, ਬਲਵਿੰਦਰ ਸਿੰਘ ਬੀਰਕਲ੍ਹਾ, ਗੁਰਬਿੰਦਰ ਸਿੰਘ ਜਲਾਨ, ਬਲਵੰਤ ਸਿੰਘ ਰਾਜੋਮਾਜਰਾ, ਜਸਵਿੰਦਰ ਸਿੰਘ ਭੁੱਲਰਹੇੜੀ, ਹਰਵਿੰਦਰ ਸਿੰਘ ਮੋਤੀ, ਸੀਤਾ ਰਾਮ ਮੂਨਕ, ਬਲਵਿੰਦਰ ਸਿੰਘ ਸੇਖੋ, ਰਣਜੀਤ ਸਿੰਘ ਜਨਾਲ ਆਦਿ ਨੇ ਕਿਹਾ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾ ਮੁਲਾਜਮਾਂ ਅਤੇ ਪੈਨਸਨਰਾਂ ਦੀ ਵੋਟ ਲੈਣ ਲਈ ਕਈ ਵੱਡੇ-ਵੱਡੇ ਵਾਅਦੇ ਕੀਤੇ ਸਨ ਅਤੇ ਗਰੰਟੀਆਂ ਦਿੱਤੀਆਂ ਸਨ, ਜੋ ਫੋਕੇ ਲਾਰੇ ਹੀ ਸਾਬਿਤ ਹੋਏ ਹਨ। ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਪੰਜਾਬ ਵਿੱਚ ਇੱਕ ਵੀ ਧਰਨਾ ਨਹੀਂ ਲੱਗੇਗਾ। ਅੱਜ ਕੋਈ ਦਿਨ ਅਜਿਹਾ ਨਹੀਂ ਜਦੋਂ ਧਰਨਾ ਨਾ ਲੱਗੇ। ਇਸ ਕਾਰਨ ਸਮੁੱਚੇ ਮੁਲਾਜਮਾਂ ਅਤੇ ਪੈਨਸਨਰਾਂ ਵਿੱਚ ਭਾਰੀ ਰੋਸ ਹੈ।

ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ ਵੇਅ ਪੰਜਾਬ ਦੀ ਤਰੱਕੀ ‘ਚ ਅਹਿਮ ਯੋਗਦਾਨ ਪਾਏਗਾ: ਮੁੱਖ ਸਕੱਤਰ

ਉਪਰੋਕਤ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਸੰਗਰੂਰ ਵਿੱਚ ਹੋਣ ਜਾ ਰਹੀ ਇਸ ਮਹਾਂ ਰੈਲੀ ਵਿੱਚ1 ਲੱਖ ਤੋਂ ਵੱਧ ਮੁਲਾਜਮ ਅਤੇ ਪੈਨਸਨਰਜ 10 ਸਤੰਬਰ ਨੂੰ ਸੰਗਰੂਰ ਦੀ ਧਰਤੀ ਤੇ ਗਰਜਣਗੇ ਅਤੇ ਇਹ ਰੈਲੀ ਇਤਿਹਾਸਿਕ ਹੋ ਕੇ ਨਿਬੜੇਗੀ, ਜੋ ਕਿ ਪੰਜਾਬ ਸਰਕਾਰ ਨੂੰ ਮੁਲਾਜਮਾਂ ਅਤੇ ਪੈਨਸ਼ਨਰਜ ਵਿਰੋਧੀ ਫੈਸਲੇ ਵਾਪਿਸ ਲੈਣ, ਛੇਵੇਂ ਪੇ-ਕਮਿਸ਼ਨ ਨੂੰ ਪੂਰਨ ਰੂਪ ਵਿੱਚ ਲਾਗੂ ਕਰਵਾਉਣ, ਡੀ.ਏ ਦੀਆਂ ਕਿਸਤਾਂ ਅਤੇ ਡੀ.ਏ ਦਾ ਬਕਾਏ ਨੂੰ ਦਿਵਾਉਣ, 2004 ਤੋਂ ਬਾਅਦ ਮੁਲਾਜਮਾਂ ਦੀ ਪੁਰਾਣੀ ਪੈਨਸਨ ਸਕੀਮ ਬਹਾਲ ਕਰਵਾਉਣ, ਕੱਚੇ ਮੁਲਾਜਮਾਂ ਨੂੰ ਪੱਕੇ ਕਰਵਾਉਣ, ਕੱਟੇ ਭੱਤੇ ਬਹਾਲ ਕਰਵਾਉਣ, ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਅਧਿਆਪਕਾਂ ਵਾਂਗ ਮਿਲਦੀਆਂ ਸਹੂਲਤਾਂ ਦੇਣ ਤੇ ਵਿਭਾਗ ਵਿੱਚ ਸ਼ਾਮਿਲ ਕਰਵਾਉਣ ਆਦਿ ਲਈ ਮਜਬੂਰ ਕਰੇਗੀ।

ਸੂਬਾ ਪ੍ਰਧਾਨ ਗੁਰਜੰਟ ਸਿੰਘ ਬਾਲੀਆ ਨੇ ਦਾਅਵਾ ਕੀਤਾ ਹੈ ਕਿ ਜੱਥੇਬੰਦੀਆਂ ਨਾਲ ਸੰਬੰਧਿਤ ਹਰ ਬਲਾਕ ਵਿੱਚੋ ਮੁਲਾਜਮ ਵੱਡੀ ਗਿਣਤੀ ਵਿੱਚ ਸੰਗਰੂਰ ਕੂਚ ਕਰਨਗੇ ਅਤੇ ਸੰਗਰੂਰ ਦੀ ਧਰਤੀ ਤੇ ਮੁਲਾਜਮਾਂ ਅਤੇ ਪੈਨਸਨਰਾਂ ਨਾਲ ਕੀਤੇ ਵਾਅਦੇ ਅਤੇ ਗਰੰਟੀਆਂ ਵਾਲੇ ਜੋ ਝੂਠੇ ਲਾਰੇ ਸਾਬਿਤ ਹੋ ਰਹੇ ਹਨ, ਉਸਦੀ ਪੋਲ ਖੋਲਣਗੇ। ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਸ੍ਰੀ ਵਿਸ਼ਾਲ ਸਰਮਾਂ, ਸ.ਅਮਨਦੀਪ ਸਿੰਘ ਕਲੇਰ, ਓਮ ਪ੍ਰਕਾਸ਼ ਬਲਾਕ ਪ੍ਰਧਾਨ ਸੰਗਰੂਰ, ਹਰਮਿੰਦਰਜੀਤ ਸਿੰਘ, ਸੁਮਨ ਸਿੰਘ ਬਲਾਕ ਪ੍ਰਧਾਨ ਅਮਰਗੜ੍ਹ, ਦਵਿੰਦਰ ਪ੍ਰਸ਼ਾਦ, ਮੱਖਣ ਸਿੰਘ ਤੋਲਾਵਾਲ, ਮਹਾਂਵੀਰ ਸਿੰਘ ਗਿੱਲ ਬਲਾਕ ਪ੍ਰਧਾਨ ਮੂਨਕ, ਅਸ਼ੋਕ ਕੁਮਾਰ, ਰਮਨ ਸਿੰਗਲਾ, ਹਰਵਿੰਦਰ ਸਿੰਘ ਬਲਾਕ ਜਨਰਲ ਸਕੱਤਰ ਭਵਾਨੀਗੜ੍ਹ, ਅਮਿਤ ਕੁਮਾਰ, ਵਿਸ਼ਾਲ ਵਡੇਰਾ ਆਦਿ ਮੌਜੂਦ ਸਨ।

 

ਡੇਅਰੀ ਟ੍ਰੇਨਿੰਗ ਵਾਸਤੇ ਕਾਊਂਸਲਿੰਗ 16 ਸਤੰਬਰ ਨੂੰ: ਡਿਪਟੀ ਡਾਇਰੈਕਟਰ ਡੇਅਰੀ