85 ਸਾਲਾ ਬੀਬੀਆਂ ਨੇ ਤੀਆਂ ਚ ਪਾਈਆਂ ਧਮਾਲਾਂ

0
86

ਸੰਗਰੂਰ  6 ਅਗਸਤ

– ਸੀਨੀਅਰ ਸਿਟੀਜ਼ਨਸ ਵੈਲਫੇਅਰ ਐਸੋਸੀਏਸ਼ਨ ਨਾਲ ਸਬੰਧਤ 58 ਤੋਂ 85 ਸਾਲ ਦੀਆਂ ਮਾਤਾਵਾਂ  ਵੱਲੋਂ  ਸਥਾਨਕ ਬਨਾਸਰ ਬਾਗ ਵਿਖੇ ਤੀਆਂ ਚ’ ਧਮਾਲ ਪਾ ਕੇ ਨੌਜਵਾਨ ਮੁਟਿਆਰਾਂ ਨੂੰ  ਮਾਤ ਪਾ ਦਿੱਤੀ ।
ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਇਹ ਰਿਹਾ ਕਿ 58 ਤੋਂ 85 ਸਾਲ ਦੀਆਂ ਲੱਗਭਗ 50 ਦੇ ਕਰੀਬ ਬੀਬੀਆ ਵਲੋਂ ਤੀਆਂ ਦੇ ਮੋਕੇ ਬੋਲੀਆਂ ਪਾ ਕੇ ਧਰਤੀ ਆਸਮਾਨ ਇਕ ਕਰ ਦਿੱਤਾ।ਤਿੰਨ ਘੰਟੇ ਚੱਲੇ ਇਸ ਪਰੋਗਰਾਮ ਦੋਰਾਨ ਹਰ ਬੀਬੀ ਨੇ ਨੱਚ ਕਿ ਆਪਣੀ ਜਵਾਨੀ ਦੇ ਦਿਨਾਂ ਦੀ ਯਾਦ ਤਾਜ਼ਾ ਕਰ ਦਿੱਤੀ।

ਪ੍ਰੋਗਰਾਮ ਦੇ ਸੰਚਾਲਨ ਸੰਤੋਸ਼ ਗੁਪਤਾ (ਮੀਨੂ), ਚੰਚਲ ਗਰਗ, ਕਿਰਨ ਭੱਲਾ ਅਤੇ ਸੰਤੋਸ਼ ਆਨੰਦ ਵੱਲੋ ਕੀਤਾ ਗਿਆ। ਪੀਘਾਂ ਅਤੇ ਝੂਲਿਆਂ ਨਾਲ ਸਾਰੀਆਂ ਬੀਬੀਆ ਨੇ  ਖੂਬ ਮਜੇ ਕੀਤੇ। ਤੰਬੋਲਾ ਅਤੇ ਮਨੋਰੰਜਨ ਦੀਆਂ ਖੇਡਾਂ ਦੇ ਨਾਲ ਸਾਰਿਆ ਨੇ ਖੀਰ ਪੂੜਿਆਂ ਦਾ ਆਨੰਦ ਮਾਣਿਆ।

Google search engine