ਪ੍ਰਭਾਵਸ਼ਾਲੀ ਸਮਾਗਮ ਦੌਰਾਨ 7 ਮਹਿਲਾਵਾ ਦਾ ਕੀਤਾ ਸਨਮਾਨ

ਸੰਗਰੂਰ 15 ਅਗਸਤ (ਭੁਪਿੰਦਰ ਵਾਲੀਆਂ) ਭਾਰਤੀਯ ਅੰਬੇਡਕਰ ਮਿਸ਼ਨ ਵੱਲੋ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਅਤੇ ਮਿਸ਼ਨ ਦੇ ਮੁੱਖ ਸਰਪ੍ਰਸਤ ਮੈਡਮ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਦੀ ਦੇਖ ਰੇਖ ਹੇਠ ਮਿਸ਼ਨ ਦੇ ਮੁੱਖ ਦਫ਼ਤਰ ਵਿਖੇ 75 ਵਾ ਅਜ਼ਾਦੀ ਦਿਵਸ (15 ਅਗਸਤ ) ਬੜੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਮੈਡਮ ਪੂਨਮ ਕਾਂਗੜਾ ਵੱਲੋ ਨਿਭਾਈ ਗਈ ਇਸ ਮੌਕੇ ਮਿਸ਼ਨ ਦੇ ਦਫ਼ਤਰ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵੱਖ-ਵੱਖ ਖੇਤਰਾ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆ 7 ਮਹਿਲਾਵਾ ਦਾ ਸਨਮਾਨ ਵੀ ਕੀਤਾ ਗਿਆ ਸਮਾਗਮ ਦੌਰਾਨ ਨੰਨੀ ਬੱਚੀ ਹੈਰੀਕਾ ਰਾਣਾ ਵੱਲੋ ਗਾਏ ਦੇਸ਼ ਭਗਤੀ ਗੀਤ ਨੇ ਸਭ ਦਾ ਮਨ ਮੋਹ ਲਿਆ।ਇਸ ਮੌਕੇ ਸੰਬੋਧਨ ਕਰਦਿਆ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਜਿਨਾ ਦੀ ਬਦੌਲਤ ਅਸੀ ਅੱਜ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਉਨ੍ਹਾ ਸ਼ਹੀਦਾ ਨੂੰ ਕੋਟਿਨ ਕੋਟਿ ਪ੍ਰਣਾਮ ਕਰਦੇ ਹਾਂ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਜਿਸ ਤਰਾ ਸਾਡੇ ਦੇਸ਼ ਦੇ ਮਹਾਨ ਸ਼ਹੀਦਾ ਨੇ ਇੱਕ ਜਜ਼ਬੇ ਨਾਲ ਦੇਸ਼ ਨੂੰ ਆਜ਼ਾਦ ਕਰਵਾਇਆ ਹੈ ਅੱਜ ਸਾਨੂੰ ਵੀ ਇਸ ਸ਼ੁੱਭ ਦਿਹਾੜੇ ਤੇ ਅਪਣੇ ਪੰਜਾਬ ਨੂੰ ਨਸ਼ਿਆ ਤੋ ਅਜਾਦ ਕਰਵਾਉਣ ਚ ਅਪਣਾ ਯੋਗਦਾਨ ਪਾਉਣ ਲਈ ਪ੍ਰਣ ਕਰਨਾ ਚਾਹੀਦਾ ਤਾਂ ਜੋ ਸਾਡੀ ਜਵਾਨੀ ਨੂੰ ਬਚਾਇਆ ਜਾ ਸਕੇ ਇਸ ਮੌਕੇ ਮਿਸ਼ਨ ਵੱਲੋ ਅਜ਼ਾਦੀ ਦਿਵਸ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ ਇਸ ਮੌਕੇ ਭਾਰਤੀਯ ਅੰਬੇਡਕਰ ਮਿਸ਼ਨ ਯੂਥ ਵਿੰਗ ਦੇ ਸੂਬਾ ਪ੍ਰਧਾਨ ਸ਼੍ਰੀ ਮੁਕੇਸ਼ ਰਤਨਾਕਰ, ਜਿਲਾ ਸੰਗਰੂਰ ਦੇ ਪ੍ਰਧਾਨ ਸ੍ਰ ਸੁਖਪਾਲ ਸਿੰਘ ਭੰਮਾਬਦੀ, ਅਮਨ ਸਿਕਨ ਸੁਨਾਮ, ਜਰਨੈਲ ਸਿੰਘ ਬਹਾਦਰਪੁਰ, ਡਾ, ਵੀ ਕੇ ਸਿੰਘ , ਸ਼੍ਰੀ ਨਰੇਸ਼ ਰੰਗਾ, ਵਿਨੋਦ ਕੌਹਰੀਆ, ਰਾਣਾ ਬਾਲੂ, ਜੱਗਾ ਕਾਂਗੜਾ, ਸ਼੍ਰੀਮਤੀ ਪੁਸ਼ਪਾ ਰੰਗਾ, ਸੁਰਿੰਦਰ ਕੋਰ ਬੁਗਰਾ, ਮਿਸ ਹੈਰੀਕਾ ਰਾਣਾ, ਪਿੰਕੀ ਭੱਟੀ, ਬਲਵੀਰ ਸਿੰਘ, ਕਮਲ ਕੁਮਾਰ ਗੋਗਾ, ਸ਼ਸ਼ੀ ਚਾਵਰੀਆ, ਰਾਜੇਸ਼ ਲੋਟ, ਲਖਮੀਰ ਸਿੰਘ ਸਣੇ ਵੱਡੀ ਗਿਣਤੀ ਮਿਸ਼ਨ ਦੇ ਵਲੰਟੀਅਰ ਹਾਜ਼ਰ ਸਨ।