ਸੰਗਰੂਰ 9 ਜੂਨ- ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਬੀਤੇ ਦਿਨੀਂ ਹੋਈ ਮੀਟਿੰਗ ਵਿੱਚ ਸੀਆਰਏ 295/19 ਤੇ ਹੋਰ ਮੰਗਾਂ ਸੰਬੰਧੀ ਸਘੰਰਸ਼ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸਦੇ ਅਨੁਸਾਰ 7 ਜੂਨ ਤੋਂ ਲੈ ਕੇ 20 ਜੂਨ ਤੱਕ ਡਵੀਜ਼ਨ ਪੱਧਰ ਤੇ ਰੋਸ ਰੈਲੀਆਂ ਤੇ ਭੁੱਖ ਹੜਤਾਲ 13 ਜੂਨ ਤੋਂ 23 ਜੂਨ ਤੱਕ ਸਮੁੱਚੇ ਮੁਲਾਜ਼ਮਾਂ ਵਲੋਂ ਵਰਕ ਟੂ ਰੂਲ ਡਿਊਟੀ ਕੀਤੀ ਜਾਵੇਗੀ ਅਤੇ 24/06/2023 ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੀ ਰਿਹਾਇਸ਼ ਤੇ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ।

ਮੰਚ ਵੱਲੋਂ ਉਲੀਕੇ ਸਘੰਰਸ਼ ਦੇ ਤਹਿਤ ਅੱਜ ਪਾਵਰਕਾਮ ਦੀ ਡਵੀਜ਼ਨ ਦਿੜਬਾ ਦੇ ਗੇਟ ਤੇ ਰੋਸ ਰੈਲੀ ਕੀਤੀ ਗਈ। ਇਹ ਰੋਸ ਰੈਲੀ ਗੁਰਜੀਤ ਸਿੰਘ ਸ਼ੇਰਗਿੱਲ ਸੀਨੀ: ਮੀਤ ਪ੍ਰਧਾਨ (ਆਈ ਟੀ ਆਈ ਇੰਪਲਾਈਜ ਐਸੋਸੀਏਸ਼ਨ) ਅਤੇ ਇੰਜ਼ ਜਗਦੀਪ ਸਿੰਘ ਗੁੱਜਰਾਂ ਜਰਨਲ ਸਕੱਤਰ ਸਰਕਲ ਸੰਗਰੂਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਸੀਆਰਏ 295 /19 ਵਾਲੇ ਮੁਲਾਜ਼ਮਾਂ ਦਾ ਪਰਖਕਾਲ ਸਮਾਂ ਪੂਰਾ ਹੋਣ ਤੇ ਪੂਰੀ ਤਨਖਾਹ ਦੇਣ ਸੰਬੰਧੀ ਅਤੇ ਝੂਠੇ ਪਰਚੇ ਰੱਦ ਕਰਨ ਸਬੰਧੀ ਰੋਸ ਪ੍ਰਦਰਸ਼ਨ ਕੀਤਾ । ਅਤੇ ਆਉਣ ਵਾਲੇ ਦਿਨਾਂ ਵਿੱਚ ਜੋ ਵੀ ਬਿਜਲੀ ਏਕਤਾ ਮੰਚ ਪੰਜਾਬ ਵਲੋਂ ਡਵੀਜ਼ਨ ਪੱਧਰ ਦਾ ਜੋ ਪ੍ਰੋਗਰਾਮ ਦਿੱਤਾ ਗਿਆ ਹੈ ਉਸ ਵਿੱਚ ਸਮੁੱਚੇ ਮੁਲਾਜ਼ਮਾਂ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਪੈਡੀ ਸੀਜ਼ਨ ਨੂੰ ਮੁੱਖ ਰੱਖਦਿਆਂ ਹੋਏ ਪਾਵਰਕਾਮ ਦੇ ਮੈਨਜਮੈਂਟ ਅਤੇ ਪੰਜਾਬ ਸਰਕਾਰ ਨੂੰ ਇਸਦੇ ਨਿਕਲਣ ਵਾਲੇ ਸਿੱਟਿਆਂ ਦਾ ਸਾਹਮਣਾ ਕਰਨਾ ਪਵੇਗਾ ।

ਮੀਟਿੰਗ ਖਤਮ ਹੋਣ ਉਪਰੰਤ ਐਕਸੀਅਨ ਦਿੜਬਾ ਇੰਜ ਮਨੀਸ ਕੁਮਾਰ ਗਰਗ ਨੂੰ ਏਕਤਾ ਮੰਚ ਪੰਜਾਬ ਦੇ ਉਲੀਕੇ ਸੰਘਰਸ਼ ਅਨੁਸਾਰ ਮੰਗ ਪੱਤਰ ਵੀ ਸੌਂਪਿਆ ਗਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਜੋ ਵੀ ਏਕਤਾ ਮੰਚ ਪੰਜਾਬ ਵਲੋਂ ਦਿੱਤੇ ਸਘੰਰਸ਼ ਬਾਰੇ ਜਾਣੂ ਕਰਵਾਇਆ ਗਿਆ।

ਮੀਟਿੰਗ ਵਿਚ ਸ਼ਾਮਲ ਸਾਥੀ ਅਮਿ੍ੰਤ ਸਿੰਘ ਭੜੋ, ਵੀਰ ਸਿੰਘ ,,ਲਖਵਿੰਦਰ ਸਿੰਘ,,ਰਣਜੀਤ ਸਿੰਘ,,ਮੇਜਰ ਸਿੰਘ,,ਗੁਰਪ੍ਰੀਤ ਸਿੰਘ ਖੇਤਲਾ,ਹਾਕਮ ਦਾਸ,ਮਨਦੀਪ ਸਿੰਘ,,ਜਰਨੈਲ ਸਿੰਘ,,ਗੁਰਜੀਤ ਸਿੰਘ,ਬਿਕਰਮਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ।