ਅਦਾਕਾਰੀ ਵਿਚ ਆਪਣੇ ਜੌਹਰ ਵਿਖਾਉਣ ਵਾਲੇ ਆਮ ਆਦਮੀ ਪਾਰਟੀ ਦੇ ਫ਼ਰੀਦਕੋਟ ਤੋਂ ਲੋਕ ਸਭਾ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਜੀਵਨ ਤੇ ਜੇ ਝਾਤ ਮਾਰੀ ਜਾਵੇ ਤਾਂ ਉਹਨਾਂ ਦਾ ਸਫ਼ਰ ਗਾਇਕੀ ਤੋਂ ਸ਼ੁਰੂ ਹੋ ਕੇ ਕਾਮੇਡੀਅਨ ਅਭਿਨੇਤਾ ਅਤੇ ਫ਼ਿਲਮ ਨਿਰਮਾਤਾ ਤੱਕ ਦਾ ਰਿਹਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਥੀ ਰਹੇ ਕਰਮਜੀਤ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਕੇ ਰਾਜਨੀਤੀ ਵਿਚ ਉਤਾਰ ਦਿੱਤਾ ਗਿਆ ਹੈ। ਆਓ ਝਾਤੀ ਮਾਰੀਏ ਕਰਮਜੀਤ ਅਨਮੋਲ ਦੇ ਜੀਵਨ ਤੇ l ਕਰਮਜੀਤ ਅਨਮੋਲ ਦਾ ਜਨਮ 2 ਜਨਵਰੀ, 1975 ਨੂੰ ਪਿੰਡ ਗੰਡੂਆਂ, ਜ਼ਿਲ੍ਹਾ ਸੰਗਰੂਰ, ਪੰਜਾਬ ਹੈ। ਮਨੋਰੰਜਨ ਉਦਯੋਗ ਵਿੱਚ ਉਸ ਦੀ ਯਾਤਰਾ ਵੱਖ-ਵੱਖ ਭੂਮਿਕਾਵਾਂ ਵਿੱਚ ਫੈਲੀ ਹੋਈ ਹੈ l
ਕਰਮਜੀਤ ਨੇ ਆਪਣੇ ਪਿੰਡ ਦੇ ਸਕੂਲ ਤੋਂ ਮੁੱਢਲੀ ਵਿੱਦਿਆ ਹਾਸਲ ਕੀਤੀ – ਬਾਅਦ ਵਿੱਚ ਉਸ ਨੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ, ਵਿਖੇ ਆਪਣੀ ਉੱਚ ਸਿੱਖਿਆ ਪ੍ਰਾਪਤ ਕੀਤੀ। ਕਰਮਜੀਤ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਲੋਕ ਸੰਗੀਤ ਵਿੱਚ ਸੋਨ ਤਗਮਾ ਵੀ ਪ੍ਰਾਪਤ ਕੀਤਾ।
6 ਸਾਲ ਦੀ ਛੋਟੀ ਉਮਰ ਵਿੱਚ ਹੀ ਕਰਮਜੀਤ ਅਨਮੋਲ ਨੇ ਗਾਇਕੀ ਦੀ ਜਾਚ ਸਿੱਖਣੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਬਚਪਨ ਦੌਰਾਨ ਹੀ ਪਰਿਵਾਰ ਦੇ ਮੈਂਬਰਾਂ, ਗੁਆਂਢੀਆਂ, ਦੋਸਤਾਂ ਅਤੇ ਅਧਿਆਪਕਾਂ ਦੀਆਂ ਨਕਲਾਂ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਜਿਸ ਕਾਰਨ ਉਨ੍ਹਾਂ ਦਾ ਰੰਗ ਮੰਚ ਘਰ ਤੋਂ ਹੀ ਸ਼ੁਰੂ ਹੋਇਆ ਕਿਹਾ ਜਾ ਸਕਦਾ ਹੈ।
ਆਪਣੇ ਕਾਲਜ ਦੇ ਦਿਨਾਂ ਦੌਰਾਨ, ਉਨ੍ਹਾਂ ਆਪਣੇ ਨਜ਼ਦੀਕੀ ਮਿੱਤਰ ਭਗਵੰਤ ਮਾਨ ਨੂੰ ਰੰਗ ਮੰਚ ‘ਤੇ ਜਾਣ ਲਈ ਪ੍ਰੇਰਿਆ ਅਤੇ ਭਗਵੰਤ ਮਾਨ ਦੁਨੀਆ ਦੀ ਤਸਵੀਰ ਉਪਰ ਵੱਡੇ ਰੰਗ-ਕਰਮੀਂ ਸਾਬਤ ਹੋਏ ਬਾਅਦ ਵਿੱਚ ਉਨ੍ਹਾਂ ਸਿਆਸਤ ਵਿੱਚ ਆਪਣਾ ਹੱਥ ਅਜ਼ਮਾਇਆ ‘ਤੇ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ।
ਇਹ ਵੀ ਪੜ੍ਹੋ :- ਮਾਸ ਦੀਆਂ ਗੱਲਾਂ ਕਰਦੀ ਕੰਗਣਾ
ਕਰਮਜੀਤ ਨੇ ਪੇਸ਼ੇਵਾਰ ਸੰਗੀਤ ਦੀ ਸਿਖਲਾਈ ਪ੍ਰਾਪਤ ਕੀਤੀ ਅਤੇ ਇੱਕ ਗਾਇਕ ਵਜੋਂ ਆਪਣੇ ਹੁਨਰ ਨੂੰ ਹੋਰ ਨਿਖਾਰਨ ਦੇ ਨਾਲ ਨਾਲ ਇਕ ਮੁਕਾਮ ਉਪਰ ਪਹੁੰਚਾ ਕੇ ਹੀ ਦਮ ਲਿਆ। ਸਿਨੇਮਾ ਦੀ ਦੁਨੀਆ ਵਿੱਚ ਕਦਮ ਰੱਖਣ ਤੋਂ ਪਹਿਲਾਂ, ਉਸ ਨੇ ਇੱਕ ਥੀਏਟਰ ਕਲਾਕਾਰ ਵਜੋਂ ਆਪਣਾ ਨਾਮ ਬਣਾਇਆ।
ਪੰਜਾਬੀ ਸਿਨੇਮਾ ਵਿੱਚ ਕਰਮਜੀਤ ਅਨਮੋਲ ਦੀ ਐਂਟਰੀ 2007 ਵਿੱਚ ਕੌਣ ਕਿਸੇ ਦਾ ਬੇਲੀ ਨਾਲ ਹੋਈ, ਪਰ 2011 ਵਿੱਚ ਫ਼ਿਲਮ “ਜੀਹਨੇ ਮੇਰਾ ਦਿਲ ਲੁੱਟਿਆ” ਨਾਲ ਉਨ੍ਹਾਂ ਦੀ ਬਤੌਰ ਫਿਲਮ ਕਲਾਕਾਰ ਬਹੁਤ ਮਕਬੂਲੀਅਤ ਹੋ ਗਈ। ਕਰਮਜੀਤ ਨੇ 2013 ਵਿੱਚ ਸੁਪਰਹਿੱਟ ਪੰਜਾਬੀ ਗੀਤ “ਯਾਰਾ ਵੇ ਯਾਰਾ” ਦੀ ਪੇਸ਼ਕਾਰੀ ਲਈ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤੀ।
ਸੀਨੀਅਰ ਪੱਤਰਕਾਰ ਅਤੇ ਪੰਜਾਬ ਨਾਮਾ ਦੇ ਮੁੱਖ ਸੰਪਾਦਕ ਗੁਰਮਿੰਦਰ ਸਿੰਘ ਸਮਦ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਰਮਜੀਤ ਅਨਮੋਲ ਦੇ ਸਭ ਤੋਂ ਪੁਰਾਣੇ ਅਤੇ ਪੱਕੇ ਮਿੱਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਹਨ। ਜਿੰਨਾ ਦੀ ਵਜਾ ਕਰਕੇ ਅੱਜ ਉਹ ਆਪਣੇ ਸਫਲ ਫ਼ਿਲਮੀ ਕੈਰੀਅਰ ਨੂੰ ਦਾਅ ‘ਤੇ ਲਾ ਕੇ ਰਾਜਨੀਤੀ ਵਿੱਚ ਕੁੱਦੇ ਹਨ।
ਕਰਮਜੀਤ ਅਨਮੋਲ ਅਤੇ ਬੀਬਾ ਗੁਰਜੋਤ ਕੌਰ 4 ਜੂਨ, 2000 ਨੂੰ ਵਿਆਹ ਦੇ ਪਵਿੱਤਰ ਰਿਸ਼ਤੇ ਵਿੱਚ ਇਕ ਦੂਜੇ ਨਾਲ ਜੁੜੇ ਅਤੇ ਅੱਜ ਵੀ ਇਕ ਦੂਜੇ ਨਾਲ ਬਹੁਤ ਵਧੀਆ ਨਿਭਾ ਰਹੇ ਹਨ। ਇਸ ਜੋੜੇ ਨੂੰ ਦੋ ਪੁੱਤਰਾਂ ਦੀ ਬਖ਼ਸ਼ਿਸ਼ ਹੈ- ਅਰਮਾਨ ਸਿੰਘ ਅਤੇ ਗੁਰਸ਼ਾਨ ਸਿੰਘ । ਅਨਮੋਲ ਦੇ ਮਾਤਾ-ਪਿਤਾ ਸਰਦਾਰ ਸਾਧੂ ਸਿੰਘ (ਪਿਤਾ) ਅਤੇ ਮਰਹੂਮ ਮੂਰਤੀ ਕੌਰ (ਮਾਤਾ) ਹਨ।
2 Comments
ਫ਼ਰੀਦਕੋਟ ਵਿੱਚ ਬਾਗ਼ੀ ਦੀ ਚੁਣੌਤੀ ਬਣੇਗੀ ਪਹਾੜ - Punjab Nama News
10 ਮਹੀਨੇ ago[…] […]
Shilpa Shetty's property attached by ED ED ਵੱਲੋਂ ਸ਼ਿਲਪਾ ਸ਼ੈੱਟੀ ਦੀ ਜਾਇਦਾਦ ਕੁਰਕ - Punjab Nama News
9 ਮਹੀਨੇ ago[…] […]
Comments are closed.