ਸ਼ਨੀਵਾਰ ਦੇਰ ਰਾਤ ਨੂੰ ਈਰਾਨ ਦਾ ਇਜ਼ਰਾਈਲ ‘ਤੇ ਸਿੱਧਾ ਹਮਲਾ ਸਭ ਤੋਂ ਭੈੜੀ ਸੰਭਵ ਕਿਸਮ ਦਾ ਉੱਚ-ਦਾਅ ਵਾਲਾ ਜੂਆ ਹੈ।
ਈਰਾਨ ਦਾ ਇਜ਼ਰਾਈਲ ਤੇ ਹਮਲਾ ਕਰਨ ਨਾਲ ਭਾਰਤ ਵਿਚ ਪਟਰੋਲ ਦੀ ਕਿੱਲਤ ਹੋਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ।
ਜਾਣਕਾਰੀ ਅਨੁਸਾਰ ਭਾਰਤ ਵਿਚ ਮਿਲਣ ਵਾਲੇ ਤੇਲ ਅਤੇ ਗੈਸ (ਪੈਟਰੋਲ ਅਤੇ ਡੀਜ਼ਲ) ਜ਼ਿਆਦਾ ਤਰ ਈਰਾਨ ਤੋਂ ਖ਼ਰੀਦ ਕੀਤਾ ਜਾਂਦਾ ਹੈ।
ਭਾਵੇਂ ਰੂਸ ਅਤੇ ਯੁਕਰੇਨ ਜੰਗ ਦੌਰਾਨ ਭਾਰਤ ਵੱਲੋਂ ਰੂਸ ਤੋਂ ਵੱਡੀ ਮਾਤਰਾ ਵਿਚ ਤੇਲ ਖ਼ਰੀਦ ਕੀਤਾ ਜਾਂਦਾ ਹੈ ਅਤੇ ਉਸ ਤੇਲ ਨੂੰ ਭਾਰਤ ਵੱਲੋਂ ਮਹਿੰਗੇ ਭਾਅ ਯੂਰਪ ਦੇ ਮੁਲਕਾਂ ਵਿਚ ਸਪਲਾਈ ਕੀਤਾ ਜਾ ਰਿਹਾ ਹੈ।
ਹੁਣ ਜੇਕਰ ਈਰਾਨ ਅਤੇ ਇਜ਼ਰਾਈਲ ਵਿਚਾਲੇ ਜੰਗ ਤੇਜ਼ ਹੋ ਗਈ ਤਾਂ ਈਰਾਨ ਤੋਂ ਤੇਲ ਮਿਲਣ ਦੀਆਂ ਸੰਭਾਵਨਾਵਾਂ ਘੱਟ ਹੋ ਜਾਣਗੀਆਂ।
ਅਮਰੀਕਾ ਅਤੇ ਉਸਦੇ ਸਹਿਯੋਗੀ ਦੇਸ਼ ਇਜ਼ਰਾਈਲ ਦੀ ਮਦਦ ਕਰਨਗੇ ਅਤੇ ਈਰਾਨ ਤੇ ਵੱਡੀਆਂ ਪਾਬੰਦੀਆਂ ਲੱਗ ਸਕਦੀਆਂ ਹਨ। ਇਸ ਤੋਂ ਪਹਿਲਾਂ ਰੂਸ ਅਤੇ ਯੁਕਰੇਨ ਜੰਗ ਵਿਚ ਅਮਰੀਕਾ ਨੇ ਰੂਸ ਤੇ ਵੱਡੀ ਪੱਧਰ ਤੇ ਪਾਬੰਦੀਆਂ ਲਗਾ ਦਿੱਤੀਆਂ ਸਨ ਜਿਸ ਨਾਲ ਪੂਰੀ ਦੂਨੀਆਂ ਵਿਚ ਤੇਲ ਦੀ ਕਿੱਲਤ ਆ ਗਈ ਸੀ ।
ਇਹ ਵੀ ਪੜ੍ਹੋ :- ਜੇਲ੍ਹ ਵਿਚ ਮੌਜਾਂ ਮਾਣੋਂ ‘ਸਰ ਜੀ’
ਇਸੇ ਦੌਰਾਨ ਭਾਰਤ ਨੇ ਰੂਸ ਤੋਂ ਤੇਲ ਖ਼ਰੀਦ ਕਰਕੇ ਯੂਰਪ ਵਿਚ ਸਪਲਾਈ ਕੀਤਾ ਸੀ ਜਿਸ ਕਾਰਨ ਭਾਰਤ ਵਿਚ ਤੇਲ ਦੀਆਂ ਕੀਮਤਾਂ ਸਥਿਰ ਰਹੀਆਂ ਸਨ।
ਹੁਣ ਜੇਕਰ ਈਰਾਨ ਤੇ ਪਾਬੰਦੀਆਂ ਲਗਾਈਆਂ ਗਈਆਂ ਤਾਂ ਭਾਰਤ ਵਿਚ ਤੇਲ ਦੀ ਕਿੱਲਤ ਆ ਜਾਵੇਗੀ ਅਤੇ ਪੈਟਰੋਲ ਅਤੇ ਡੀਜ਼ਲ ਦੇ ਭਾਅ ਦੁੱਗਣੇ ਹੋ ਜਾਣਗੇ।
ਭਾਰਤ ਵਿਚ ਕੱਚਾ ਤੇਲ ਸਟੋਰ ਕਰਨ ਦੀ ਲਿਸਟ ਘੱਟ ਹੋਣ ਕਾਰਨ ਜੇਕਰ ਈਰਾਨ ਸਮੇਂ ਸਮੇਂ ਤੇਲ ਦੀ ਸਪਲਾਈ ਨਾ ਕਰ ਸਕਿਆ ਤਾਂ ਮੁਲਕ ਵਿਚ ਤੇਲ ਮਹਿੰਗੇ ਭਾਅ ਵਿਕਣਾ ਸ਼ੁਰੂ ਹੋ ਜਾਵੇਗਾ। ਜਿਸ ਨਾਲ ਦੇ਼ਸ ਵਿਚ ਮਹਿੰਗਾਈ ਦਰ ਵਿਚ ਵੱਡੀ ਪੱਧਰ ਤੇ ਚਲੀ ਜਾਵੇਗੀ।
ਭਾਰਤ ਜਿੱਥੇ ਈਰਾਨ ਅਤੇ ਇਜ਼ਰਾਈਲ ਦੋਵਾਂ ਦੇਸ਼ ਨਾਲ ਮਿੱਤਰਤਾ ਵਾਲੇ ਸਬੰਧ ਰੱਖਦਾ ਹੈ।ਉਸ ਨੂੰ ਇਕ ਪਾਸੇ ਹੋਣਾ ਪਵੇਗਾ। ਜਿਸ ਨਾਲ ਦੇਸ ਆਰਥਿਕ ਤੌਰ ਤੇ ਪਛੜ ਸਕਦਾ ਹੈ।