ਹਰ ਘਰ ਤਿਰੰਗਾ ਮੁਹੀਮ ਨੂੰ ਲੋਕਾਂ ਵੱਲੋ ਮਿਲ ਰਿਹਾ ਵੱਡਾ ਹੁਲਾਰਾ: ਰਾਕੇਸ਼ ਗਿੱਲ,ਨਵੀਨ ਸ਼ਰਮਾ ਬਨਾਰਸੀ
ਕਮਲੇਸ਼ ਗੋਇਲ ਖਨੌਰੀ
ਖਨੌਰੀ 13 ਅਗਸਤ – ਇਸ ਸਾਲ ਅਸੀ ਆਪਣੇ ਦੇਸ਼ ਦੀ ਅਜ਼ਾਦੀ ਦਾ 75ਵਾਂ ਸਾਲ ਭਰ ਮਨ੍ਹਾ ਰਹੇ ਹਾਂ , ਜਿਸ ਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ,ਅੰਮ੍ਰਿਤ ਮਹੋਤਸਵ, ਦੇ ਨਾਂ ਨਾਲ ਮਨਾਉਣ ਦਾ ਸੱਦਾ ਦਿੱਤਾ ਹੈ ਅਤੇ ਇਸ ਦੇ ਨਾਲ ਨਾਲ ‘ਹਰ ਘਰ ਤਿਰੰਗਾ’ ਮੁਹੀਮ ਦਾ ਵੀ ਅਗਾਜ਼ ਕੀਤਾ ਹੈ। ਇਸ ਮੁਹੀਮ ਨਾਲ ਸਾਡੇ ਦੇਸ਼ ਦੀ ਜਨਤਾ ਦੇਸ਼ ਭਗਤੀ ਲਈ ਸਮਪ੍ਰੀਤ ਹੋਵੇਗੀ l ਕਿਉਂਕਿ ਤਿਰੰਗਾ ਝੰਡਾ ਸਾਡੀ ਸਾਨ ਅਤੇ ਗੋਰਵਮਈ ਹੈ। ਇਸ ਦੇ ਨਾਲ ਨਾਲ ਸਾਨੂੰ ਇਸ ਗਲ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਤਿੰਰਗਾ ਝੰਡੇ ਦਾ ਅਪਮਾਨ ਨਹੀ ਹੋਣਾ ਚਾਹੀਂਦਾ। ਜਿਸ ਸਾਨੂੰ ਫੱਟਿਆ ਸੜਿਆ ਹੋਇਆ ਤਿੰਰਗਾ ਨਹੀ ਲਹਿਰਾਉਣਾ ਚਾਹੀਂਦਾ। ਸਾਨੂੰ ਇਸ ਗੱਲ ਵੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਦੇਸ਼ ਦਾ ਹਰ ਵਰਗ ਇਸ ਮੁਹੀਮ ਨੂੰ ਪੂਰੀ ਤਨਦੇਹੀ ਨਾਲ ਨਿਭਾਅ ਰਿਹਾ ਹੈ। ਉਨ੍ਹਾਂ ਨੇ ਅੱਗੇ ਪਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਅਸੀਂ 13 ਮੈਂਬਰ ਦੀ ਕਮੇਟੀ ਦਾ ਗਠਨ ਕੀਤਾ ਹੈ ਕਿ ਜੋ ਕਿ ਹਰ ਪਿੰਡ ਅਤੇ ਸ਼ਹਿਰਾਂ ਵਿੱਚ ਘਰ ਘਰ ਜਾ ਕੇ ਇਸ ਮੁਹੀਮ ਦੇ ਪ੍ਰਤੀ ਲੋਕਾਂ ਨੂੰ ਪ੍ਰੇਰਿਤ ਕਰੇਂਗੀ।