ਡੀਸੀ ਦਫ਼ਤਰ ਵਿਖੇ ਮੈਡਮ ਪੂਨਮ ਕਾਂਗੜਾ ਨੇ ਐਸ ਸੀ ਵਰਗ ਦੇ ਲੋਕਾਂ ਦੀਆਂ ਸੂਣੀਆਂ ਸ਼ਿਕਾਇਤਾ
ਸਮੇ ਸਿਰ ਸ਼ਿਕਾਇਤਾ ਦੇ ਨਿਪਟਾਰੇ ਲਈ ਅਧਿਕਾਰੀਆਂ ਨੂੰ ਮੈਡਮ ਪੂਨਮ ਕਾਂਗੜਾ ਨੇ ਕੀਤੀ ਹਿਦਾਇਤ
ਬਰਨਾਲਾ 04 ਮਈ
ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਵਿਖੇ ਪਹੁੰਚੇ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਡੀਸੀ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਐਸ ਸੀ ਵਰਗ ਦੇ ਲੋਕਾਂ ਦੀਆਂ ਸ਼ਿਕਾਇਤਾ ਸੁਣੀਆਂ ।
ਮੈਡਮ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ, ਮੈਡਮ ਲਵਜੀਤ ਕਲਸੀ ਵਧੀਕ ਡਿਪਟੀ ਕਮਿਸ਼ਨਰ, ਗੋਪਾਲ ਸਿੰਘ ਐਸ ਡੀ ਐਮ ਬਰਨਾਲਾ ਵੀ ਹਾਜ਼ਰ ਸਨ । ਮੈਡਮ ਪੂਨਮ ਕਾਂਗੜਾ ਨੂੰ ਸ਼ੈਲੇਂਦਰ ਕੁਮਾਰ ਸ਼ੀਲੂ ਨੇ ਦੱਸਿਆ ਕਿ ਉਨ੍ਹਾਂ ਦੀ ਕਰੀਬ 6-7 ਮਹੀਨੇ ਪਹਿਲਾਂ ਕੁੱਝ ਵਿਅਕਤੀਆਂ ਵੱਲੋਂ ਜਾਤੀ ਸੂਚਕ ਸ਼ਬਦ ਬੋਲਦਿਆਂ ਉਸ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਗਈ ਸੀ ਜਿਸ ਸਬੰਧੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਮੌਕੇ ਤੇ ਹਾਜਰ ਕੁਲਵੰਤ ਸਿੰਘ ਡੀ ਐਸ ਪੀ ਨੇ ਮੈਡਮ ਪੂਨਮ ਕਾਂਗੜਾ ਨੂੰ ਦੱਸਿਆ ਕਿ ਇਸ ਸਬੰਧੀ ਮਾਨਯੋਗ ਕਮਿਸ਼ਨ ਦੇ ਹੁਕਮਾ ਅਨੁਸਾਰ ਦੋਸ਼ੀਆਂ ਵਿਰੁੱਧ 7/51 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਤਾਂ ਮੌਕੇ ਤੇ ਮੈਡਮ ਪੂਨਮ ਕਾਂਗੜਾ ਨੇ ਡੀ ਐਸ ਪੀ ਨੂੰ ਹੁਕਮ ਦਿੱਤੇ ਕਿ ਇਸ ਮਾਮਲੇ ਚ ਐਸ ਸੀ/ਐਸ ਟੀ ਐਕਟ ਦੇ ਸੈਕਸ਼ਨ 18 ਏ ਦੇ ਤਹਿਤ ਵਾਧਾ ਕਰ ਕੇ 17 ਮਈ ਨੂੰ ਰਿਪੋਰਟ ਪੇਸ਼ ਕਰਨ ।
ਪਿੰਡ ਗੰਗੋਹਰ ਨਾਲ ਸਬੰਧਤ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਨਾਲ ਨਕਲੀ ਏਜੰਟ ਬਣਕੇ 90,000 (ਨੱਬੇ ਹਜ਼ਾਰ) ਦੀ ਠੱਗੀ ਮਾਰਨ ਵਾਲੀ ਮਹਿਲਾ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।
ਹੰਡਿਆਇਆ ਦੇ ਵਸਨੀਕ ਕੁੱਝ ਵਿਅਕਤੀਆਂ ਨੇ ਦੱਸਿਆ ਕਿ ਇੱਕ ਜ਼ਿਮੀਦਾਰ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਉਨ੍ਹਾਂ ਦੇ ਹਿੱਸੇ ਦੀ ਜ਼ਮੀਨ ਉਪਰ ਕਬਜ਼ਾ ਕਰ ਰਿਹਾ ਹੈ ਕਰੀਬ ਇੱਕ ਸਾਲ ਹੋਂਣ ਵਾਲਾ ਹੋ ਗਿਆ ਸ਼ਿਕਾਇਤ ਕੀਤੀ ਨੂੰ । ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ।
ਇੱਕ ਹੋਰ ਸ਼ਿਕਾਇਤ ਸਬੰਧੀ ਵਿਅਕਤੀ ਨੇ ਦੱਸਿਆ ਕਿ ਪੰਚਾਇਤ ਕੋਲੋਂ ਉਨ੍ਹਾਂ ਦੇ ਹਿੱਸੇ ਦੀ ਜ਼ਮੀਨ ਦਿਵਾਉਣ ਅਤੇ ਲੈਟਰੀਨਾ ਵਾਲੀ ਜਗ੍ਹਾ ਦਾ ਰਸਤਾ ਦਿਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਉਹ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ ਉਨ੍ਹਾਂ ਦੀ ਅਜ਼ੇ ਤੱਕ ਕੋਈ ਸੁਣਵਾਈ ਨਹੀਂ ਹੋਈ । ਇਸ ਤੋਂ ਇਲਾਵਾ ਹੋਰ ਵੀ ਦਰਜਨਾਂ ਸ਼ਿਕਾਇਤ ਕਰਤੇ ਨੇ ਇੰਨਸਾਫ ਦੀ ਗੁਹਾਰ ਲਗਾਈ।
ਹੋਰਨਾਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਇੱਕ ਸਬ ਇੰਸਪੈਕਟਰ ਦੀ ਵੀ ਸ਼ਿਕਾਇਤ ਪ੍ਰਾਪਤ ਹੋਈ ਜਿਨ੍ਹਾਂ ਅਪਣੇ ਹੀ ਵਿਭਾਗ ਦੇ ਏ ਐਸ ਆਈ ਅਤੇ ਉਸ ਦੇ ਸਪੁੱਤਰ ਤੇ ਉਨ੍ਹਾਂ ਨੂੰ ਜਾਤੀ ਸੂਚਕ ਗਾਲਾਂ ਕੱਢਣ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ ਐਸ ਸੀ ਕਮਿਸ਼ਨ ਤੋਂ ਇੰਨਸਾਫ ਦੀ ਮੰਗ ਕੀਤੀ । ਸਾਰੀਆਂ ਸ਼ਿਕਾਇਤਾਂ ਸੁਣਨ ਉਪਰੰਤ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਐਸ ਸੀ ਵਰਗ ਨੂੰ ਇਨਸਾਫ਼ ਦਿਵਾਉਣ ਲਈ ਐਸ ਸੀ ਕਮਿਸ਼ਨ ਹਮੇਸ਼ਾ ਤਤਪਰ ਹੈ ।
ਮੈਡਮ ਪੂਨਮ ਕਾਂਗੜਾ ਨੇ ਇੰਨਸਾਫ ਦੇਣ ਵਿੱਚ ਦੇਰੀ ਕਰਨ ਵਾਲੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੇਂ ਸਿਰ ਸ਼ਿਕਾਇਤਾ ਦਾ ਨਿਪਟਾਰਾ ਕਰਨਾ ਯਕੀਨੀ ਬਣਾਉਣ । ਮੈਡਮ ਪੂਨਮ ਕਾਂਗੜਾ ਨੇ ਤਾੜਨਾ ਕਰਦਿਆਂ ਕਿਹਾ ਕਿ ਐਸ ਸੀ ਵਰਗ ਪ੍ਰਤੀ ਅਪਣੀ ਜ਼ਿਮੇਵਾਰੀ ਸਹੀ ਢੰਗ ਨਾਲ ਨਾ ਨਿਭਾਉਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਤੇ ਵੀ ਉਹ ਕੋਈ ਗੁਰੇਜ਼ ਨਹੀਂ ਕਰਨਗੇ ।
ਇਸ ਮੌਕੇ ਗੁਰਿੰਦਰਜੀਤ ਸਿੰਘ ਜ਼ਿਲ੍ਹਾ ਭਲਾਈ ਅਫਸਰ ਬਰਨਾਲਾ, ਪ੍ਰਵੇਸ਼ ਗੋਇਲ ਬੀਡੀਪੀਓ ਬਰਨਾਲਾ, ਕੁਲਵੰਤ ਸਿੰਘ ਡੀ ਐਸ ਪੀ, ਮੈਡਮ ਮੇਘਾ ਮਾਨ ਜ਼ਿਲ੍ਹਾ ਲੋਕ ਸੰਪਰਕ ਅਫਸਰ ਬਰਨਾਲਾ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਸਣੇ ਐਸ ਸੀ ਵਰਗ ਨਾਲ ਸਬੰਧਤ ਵਿਅਕਤੀ ਹਾਜ਼ਰ ਸਨ।