* ਅਲੀਸ਼ੇਰ ਵਿਖੇ ਐਮ ਐਲ ਏ ਲਹਿਰਾ ਵਲੋਂ ਲਗਾਇਆ ਗਿਆ ਸੁਵਿਧਾ ਕੈਂਪ*
ਕਮਲੇਸ਼ ਗੋਇਲ ਖਨੌਰੀ
ਖਨੌਰੀ 12 – ਅਗਸਤ
ਐਮ ਐਲ ਏ ਲਹਿਰਾ ਸ਼੍ਰੀ ਬਰਿੰਦਰ ਕੁਮਾਰ ਗੋਇਲ ਜੀ ਵਲੋਂ ਲਗਾਏ ਜਾ ਰਹੇ ਪਿੰਡਾਂ ਵਿੱਚ ਸੁਵਿਧਾ ਕੈਂਪ ਦੀ ਤਰਜ ਤੇ ਕਲ ਪਿੰਡ ਅਲੀਸ਼ੇਰ ਵਿੱਚ ਸੁਵਿਧਾ ਕੈਂਪ ਲਗਾਇਆ ਗਿਆ। ਜਿਸ ਵਿੱਚ ਪਿੰਡ ਦੇ ਲੋਕਾਂ ਦੇ ਬੁਢਾਪਾ ਪੈਨਸ਼ਨ , ਵਿਧਵਾ ਪੈਨਸ਼ਨ, ਮਜਦੂਰੀ ਕਾਰਡ (ਲਾਲ ਕਾਪੀ) ਆਦਿ ਦੇ ਫਾਰਮ ਭਰੇ ਗਏ। ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਆਧਾਰ ਵਾਰਡ ਦੀ ਵੀ ਸੁਵਿਧਾ ਦਿੱਤੀ ਗਈ। ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਨੰਦ ਲਾਲ ਨੰਦੂ ਜੀ ਨੇ ਦਸਿਆ ਕਿ ਐਮ ਐਲ ਏ ਸਾਹਬ ਵਲੋਂ ਹਲਕੇ ਦੇ ਸਾਰੇ ਪਿੰਡਾਂ ਵਿੱਚ ਸੁਵਿਧਾ ਕੈਂਪ ਲਗਾਇਆ ਜਾਵੇਗਾ ਜਿਸਦਾ ਸਾਰਾ ਖਰਚਾ ਸ਼੍ਰੀ ਬਰਿੰਦਰ ਗੋਇਲ ਜੀ ਖੁਦ ਕਰ ਰਹੇ ਹਨ। ਤਾਂ ਜੋ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ। ਦਫਤਰ ਇੰਚਾਰਜ ਸ਼੍ਰੀ ਮੱਖਣ ਸਿੰਘ ਨੇ ਦੱਸਿਆ ਬਰਿੰਦਰ ਗੋਇਲ ਜੀ ਪਹਿਲਾਂ ਵੀ ਦਫਤਰ ਵਿੱਚ ਆਧਾਰ ਕਾਰਡ ਦਾ ਕੈਂਪ ਲਗਾਉਂਦੇ ਰਹੇ ਹਨ ਅਤੇ ਇਹ ਕੈਂਪ ਅੱਗੇ ਵੀ ਜਾਰੀ ਰਹਿਣਗੇ। ਅਤੇ ਇਹ ਕੈਂਪ ਬਿਲਕੁਲ ਫਰੀ ਲਗਾਏ ਜਾ ਰਹੇ ਹਨ। ਕੈਂਪ ਦੇ ਲਗਨ ਨਾਲ ਲੋਕਾਂ ਵਿੱਚ ਖੁਸ਼ੀ ਸਾਫ ਦਿੱਖ ਰਹੀ ਸੀ। ਇਸ ਮੌਕੇ ਉਤੇ ਮੱਖਣ ਸਿੰਘ ਦਫਤਰ ਇੰਚਾਰਜ , ਸ਼ੀਸ਼ਪਾਲ ਅਨੰਦ ਜਿਲਾ ਪ੍ਰਧਾਨ ਸ਼ੋਸ਼ਲ ਮੀਡੀਆ ਯਾਦਵਿੰਦਰ ਸਿੰਘ , ਕਾਕਾ ਸਿੰਘ , ਸੋਨੀ ਸਿੰਘ , ਜੀਵਨ ਸਿੰਘ , ਨੰਦ ਲਾਲ ਨੰਦੂ ਸੀਨੀਅਰ ਆਗੂ , ਮਨਦੀਪ ਸਿੰਘ , ਮਨੀ ਗੋਇਲ ਸ਼ੋਸ਼ਲ ਮੀਡੀਆ ਇੰਚਾਰਜ , ਸ਼ਿੰਦਰਪਾਲ ਖੰਡੇਬਾਦ ਮੌਜੂਦ ਸਨ।