ਸੰਗਰੂਰ, 15 ਅਕਤੂਬਰ(ਸੁਖਵਿੰਦਰ ਬਾਵਾ)
– ਮਣੀਪਾਲ ਹਾਸਪਤਾਲ, ਪਟਿਆਲਾ ਦੀ ਡਾ. ਰਸ਼ਮੀ ਵੋਹਰਾ, ਕੰਸਲਟੈਂਟ – ਰੀਪ੍ਰੋਡਕਟਿਵ ਮੈਡੀਸਿਨ ਅਤੇ ਆਈਵੀਐਫ ਵਲੋਂ 19 ਅਕਤੂਬਰ ਨੂੰ ਸੰਗਰੂਰ ‘ਚ ਆਈਵੀਐਫ ਓਪੀਡੀ ਬਾਸਲ ਹਾਸਪਤਾਲ ਐਂਡ ਹਾਰਟ ਸੈਂਟਰ ‘ਚ ਸਵੇਰੇ 11 ਵਜੇ ਤੋਂ ਦੁਪਿਹਰ 1 ਵਜੇ ਤੱਕ ਪ੍ਰਜਨਣ ਸਬੰਧੀ ਸਮੱਸਿਆਵਾਂ ਨਾਲ ਪੀੜ੍ਹਿਤ ਜੋੜਿਆਂ ਨੂੰ ਸਲਾਹ ਪ੍ਰਦਾਨ ਕਰਨਗੇ ।One in six couples complain of infertility – Dr. Rashmi Vohra.ਇਸ ਓਪੀਡੀ ‘ਚ ਮਰੀਜਾਂ ਨੂੰ ਅਨਿਯਮਿਤ ਮਾਹਵਰੀ, ਪੀਸੀਓਐਸ ਅਤੇ ਪੀਸੀਓਡੀ ਜਿਹੀਆਂ ਪ੍ਰਜਨਣ ਸਬੰਧੀ ਸਮੱਸਿਆਵਾਂ ਦੇ ਲਈ ਮਾਹਿਰ ਸਲਾਹ ਅਤੇ ਇਲਾਜ ਪ੍ਰਾਪਤ ਹੋਵੇਗਾ ।
ਭਾਰਤ ‘ਚ ਪ੍ਰਜਨਣ ਸਬੰਧੀ ਸਮੱਸਿਆਵਾਂ ਸੰਤਾਨ ਪ੍ਰਾਪਤੀ ਦੀ ਕੋਸ਼ਿਸ਼ ਕਰ ਰਹੇ ਜੋੜਿਆਂ ਅਤੇ ਵਿਅਕਤੀਆਂ ‘ਤੇ ਗਹਿਰਾ ਮਨੋਵਿਗਿਆਨਕ ਅਤੇ ਭਾਵਨਾਤਮਕ ਪ੍ਰਭਾਵ ਛੱਡਦੀਆਂ ਹਨ । ਦੇਖਣ ‘ਚ ਆਇਆ ਹੈ ਕਿ ਭਾਰਤ ‘ਚ ਪ੍ਰਜਣਨ ਦੀ ਦਰ ਹਰ ਵਰ੍ਹੇ ਡਿੱਗਦੀ ਜਾ ਰਹੀ ਹੈ ਅਤੇ ਹਰ ਛੇ ‘ਚੋਂ ਇੱਕ ਜੋੜੇ ਨੂੰ ਬਾਂਝਪਣ ਦੀ ਸ਼ਿਕਾਇਤ ਹੈ । ਲੋਕ, ਖਾਸ ਕਰਕੇ ਦੂਰ ਦੁਰਾਡੇ ਦੇ ਇਲਾਕਿਆਂ ‘ਚ, ਸ਼ੁਰੂਆਤੀ ਲੱਛਣਾਂ ਨੂੰ ਨਜਰ ਅੰਦਾਜ ਕਰ ਦਿੰਦੇ ਹਨ, ਜਿਸ ਨਾਲ ਬਾਅਦ ‘ਚ ਗਰਭਧਾਰਣ ਕਰਨ ‘ਚ ਮੁਸ਼ਕਿਲ ਆਉਂਦੀ ਹੈ । ਇਸ ਲਈ ਸਮੇਂ ਸਿਰ ਪਛਾਣ ਅਤੇ ਇਲਾਜ ਇਸ ਖਤਰੇ ਨੂੰ ਘੱਟ ਕਰਨ ਦੇ ਲਈ ਬਹੁਤ ਜਰੂਰੀ ਹੈ ।
ਬਾਂਝਪਣ ਦੇ ਬਾਰੇ ‘ਚ ਡਾ. ਰਸ਼ਮੀ ਵੋਹਰਾ ਨੇ ਕਿਹਾ, ‘ਅੱਜ ਪ੍ਰਜਣਨ ਸਬੰਧਾ ਸਮੱਸਿਆਵਾਂ ਤੇਜੀ ਨਾਲ ਵਧਦੀਆਂ ਜਾ ਰਹੀਆਂ ਹਨ, ਜਿਨ੍ਹਾਂ ‘ਚੋਂ ਜਿਆਦਾਤਰ ਦਾ ਕਾਰਨ ਸਮੇਂ ਸਿਰ ਸਮੱਸਿਆਵਾਂ ਨੂੰ ਪਛਾਣ ਕੇ ਉਨ੍ਹਾਂ ਦਾ ਇਲਾਜ ਨਾ ਕਰਨਾ ਹੈ । ਗਰਭ ਧਾਰਣ ਕਰਨ ‘ਚ ਪਰੇਸ਼ਾਨੀ ਹੋਣਾ, ਅਨਿਯਮਿਤ ਮਾਹਵਾਰੀ ਹੋਣਾ ਅਤੇ ਯੂਟਿਰਸ ‘ਚ ਫਾਈਬ੍ਰਾਯਡ ਹੋਣਾ ਔਰਤਾਂ ਦੀਆਂ ਕੁਝ ਆਮ ਸਮੱਸਿਆਵਾਂ ਹਨ । ਦੁੱਖ ਦੀ ਗੱਲ ਹੈ ਕਿ ਲੋਕ ਸ਼ੁਰੂਆਤੀ ਲੱਛਣਾਂ ਨੂੰ ਨਜਰਅੰਦਾਜ ਕਰ ਦਿੰਦੇ ਹਨ, ਜਿਹੜੇ ਬਾਅਦ ‘ਚ ਵਧ ਕੇ ਗੰਭੀਰ ਹੋ ਜਾਂਦੇ ਹਨ । ਜਿਹੜੇ ਜੋੜੇ ਆਈਵੀਐਫ ਦੀ ਸਾਈਕਲ ਪੂਰੀ ਕਰ ਚੁੱਕੇ ਹਨ, ਉਨ੍ਹਾਂ ਦੇ ਭਰੂਣ ਦੀ ਕੁਆਲਿਟੀ ਗਰਭ ਦੀ ਸਫਲਤਾ ਨਿਰਧਾਰਤ ਕਰਨ ‘ਚ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ । ਇਸ ਲਈ ਇੱਕ ਮਾਹਿਰ ਦੇ ਮਾਰਗਦਰਸ਼ਨ ‘ਚ ਕੰਮ ਕਰਨਾ ਬਹੁਤ ਜਰੂਰੀ ਹੈ, ਜਿਹੜਾ ਜੋੜਿਆਂ ਨੂੰ ਉਨ੍ਹਾਂ ਦੇ ਵਿਅਕਤੀਗਤ ਮਾਮਲੇ ਦੇ ਅਧਾਰ ‘ਤੇ ਗਰਭਧਾਰਣ ਦੇ ਸਹੀ ਵਿਕਲਪਾਂ ਦੀ ਸਲਾਹ ਦੇ ਸਕਦਾ ਹੈ ।
ਉਨ੍ਹਾਂ ਕਿਹਾ ਕਿ ਸੰਗਰੂਰ ‘ਚ ਨਿਯਮਿਤ ਓਪੀਡੀ ਲਗਾ ਕੇ ਮਣੀਪਾਲ ਹਾਸਪਿਟਲਸ, ਪਟਿਆਲਾ ਦਾ ਮਕਸਦ ਲੋਕਾਂ ਨੂੰ ਕੁਆਲਿਟੀ ਭਰੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ, ਤਾਂ ਕਿ ਉਨ੍ਹਾਂ ਨੂੰ ਉੱਤਮ ਇਲਾਜ ਦੇ ਲਈ ਦੂਰ ਨਾ ਜਾਣਾ ਪਵੇ । ਮਣੀਪਾਲ ਹਾਸਪਿਟਲਸ ‘ਚ ਅਤਿਅਧੁਨਿਕ ਇਨਫਰਟੀਲਿਟੀ ਅਤੇ ਆਈਵੀਐਫ ਕਲੀਨਿਕ ਹੈ, ਜਿਹੜਾ ਪ੍ਰਜਨਣ ਸਬੰਧੀ ਸਮੱਸਿਆਵਾਂ ਨਾਲ ਪੀੜ੍ਹਿਤ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਪ੍ਰਦਾਨ ਕਰਦਾ ਹੈ । ਇੱਥੇ ਦੀ ਟੀਮ ਮਰੀਜ ‘ਤੇ ਕੇਂਦਰਿਤ ਸਹਾਨੂਭੂਤੀਪੂਰਣ ਨਜਰੀਏ ਨਾਲ ਅਤਿਅਧੁਨਿਕ ਸੁਵਿਧਾਵਾਂ ਨਾਲ ਪ੍ਰਜਣਨ ਸਬੰਧਾ ਵਿਭਿੰਨ ਸਮੱਸਿਆਵਾਂ ਦੇ ਲਈ ਵਿਸਤਰਿਤ ਆਈਵੀਐਫ ਸੇਵਾਵਾਂ ਪ੍ਰਦਾਨ ਕਰਦੀ ਹੈ ।