ਹਰ ਐਤਵਾਰ ਸੁਣੀਆ ਜਾਣਗੀਆ ਲੋਕਾ ਦੀਆ ਮੁਸ਼ਕਿਲਾ-ਦਰਸ਼ਨ ਸਿੰਘ ਕਾਂਗੜਾ

52

ਭਾਰਤੀਯ ਅੰਬੇਡਕਰ ਮਿਸ਼ਨ ਦੀ ਚੰਗੀ ਪਹਿਲ ਕਦਮੀ

ਸਮਾਜ ਸੇਵਾ ਨੂੰ ਸਮਰਪਿਤ ਹੈ ਭਾਰਤੀਯ ਅੰਬੇਡਕਰ ਮਿਸ਼ਨ: ਦਰਸ਼ਨ ਸਿੰਘ ਕਾਂਗੜਾ

ਸੰਗਰੂਰ 4 ਜੁਲਾਈ

-ਦੇਸ਼ ਦੀ ਪ੍ਰਸਿੱਧ ਤੇ ਸਰਗਰਮ ਸਮਾਜਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ ਵੱਲੋ ਹਰ ਐਤਵਾਰ ਮਿਸ਼ਨ ਦੇ ਮੁੱਖ ਦਫ਼ਤਰ ਸੰਗਰੂਰ ਵਿਖੇ ਲੋਕਾ ਦੀਆ ਮੁਸ਼ਕਿਲਾ ਸੁਣਨ ਦੀ ਇੱਕ ਚੰਗੀ ਪਹਿਲ ਕਦਮੀ ਕੀਤੀ ਗਈ ਹੈ ।

ਜਿਸ ਸਬੰਧੀ ਜਾਣਕਾਰੀ ਦਿੰਦਿਆ ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਦੱਸਿਆ ਕਿ ਐਸ ਸੀ ਵਰਗ ਨਾਲ ਸਬੰਧਤ ਗਰੀਬ ਲੋਕਾ ਨੂੰ ਅਪਣੇ ਲੋੜੀਂਦਾ ਦਫ਼ਤਰੀ ਕੰਮ ਕਰਵਾਉਣ ਲਈ ਅਗਿਆਨਤਾ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਕਾਰਨ ਉਨ੍ਹਾ ਦੀ ਕੁੱਝ ਲੋਕਾ ਵੱਲੋ ਲੁੱਟ ਖਸੁੱਟ ਵੀ ਕੀਤੀ ਜਾਂਦੀ ਹੈ।

ਜਿਸ ਕਾਰਨ ਭਾਰਤੀਯ ਅੰਬੇਡਕਰ ਮਿਸ਼ਨ ਵੱਲੋ ਮੁੱਖ ਦਫ਼ਤਰ ਨੇੜੇ ਡੀ ਸੀ ਕੋਠੀ ਵਾਰਡ ਨੰਬਰ 22 ਸੰਗਰੂਰ ਵਿਖੇ ਹਰ ਐਤਵਾਰ ਸਵੇਰੇ 10 ਵਜੇ ਤੋ 4 ਵਜੇ ਤੱਕ ਲੋਕਾ ਦੀਆ ਮੁਸ਼ਕਿਲਾ ਸੁਣਨ ਦਾ ਫੈਸਲਾ ਲਿਆ ਗਿਆ ਹੈ।

ਸ਼੍ਰੀ ਦਰਸ਼ਨ ਸਿੰਘ ਕਾਂਗੜਾ ਮਿਸ਼ਨ ਦੇ ਮੁੱਖ ਦਫ਼ਤਰ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰ ਰਹੇ ਸਨ. ਉਨ੍ਹਾ ਕਿਹਾ ਕਿ ਮੁਸ਼ਕਿਲਾ ਦੇ ਹੱਲ ਲਈ ਭਾਰਤੀਯ ਅੰਬੇਡਕਰ ਮਿਸ਼ਨ ਵੱਲੋ ਹੋਰ ਵੀ ਕਾਨੂੰਨੀ ਸਲਾਹਕਾਰ ਲਗਾਏ ਜਾਣਗੇ ਕੌਮੀ ਪ੍ਰਧਾਨ ਨੇ ਕਿਹਾ ਕਿ ਭਾਰਤੀਯ ਅੰਬੇਡਕਰ ਮਿਸ਼ਨ ਪੂਰੀ ਤਰਾਂ ਸਮਾਜ ਸੇਵਾ ਨੂੰ ਸਮਰਪਿਤ ਹੈ ਜਿਸ ਵੱਲੋ ਲੋਕਾ ਦੇ ਵੱਧ ਤੋ ਵੱਧ ਕੰਮ ਕਰਵਾਉਣ ਦਾ ਯਤਨ ਕੀਤਾ ਜਾਵੇਗਾ ।

Google search engine