ਸੰਗਰੂਰ 22 ਮਈ
-ਹਰਜੀਤ ਸਪੋਰਟਸ ਕਲੱਬ ਸੰਗਰੂਰ ਵੱਲੋਂ ਇਕ ਰੋਜ਼ਾ ਕ੍ਰਿਕਟ ਟੂਰਨਾਮੈਂਟ ਸਥਾਨਕ ਰਣਬੀਰ ਕਾਲਜ ਵਿਖੇ ਕਰਵਾਇਆ ਗਿਆ। ਜਿਸ ਦੌਰਾਨ ਜ਼ਿਲਾ ਭਰ ਵਿੱਚੋਂ ਅੱਠ ਨਾਮਵਰ ਟੀਮਾਂ ਨੇ ਸ਼ਮੂਲੀਅਤ ਕੀਤੀ। ਕਰਵਾਏ ਗਏ ਫਸਵੇਂ ਮੁਕਾਬਲਿਆਂ ਵਿੱਚੋਂ ਹਰਜੀਤ ਸਪੋਰਟਸ ਕਲੱਬ ਸੰਗਰੂਰ ਦੀ ਟੀਮ ਪਹਿਲੇ ਜਦ ਕਿ ਓਲਡ ਇਜ ਗੋਲਡ ਕਲੱਬ ਮੂਣਕ ਦੀ ਟੀਮ ਦੂਜੇ ਸਥਾਨ ਤੇ ਰਹੀ।
ਟੂਰਨਾਮੈਂਟ ਦੌਰਾਨ ਸਰੋਤਿਆਂ ਵੱਲੋਂ ਹਰਜੀਤ ਸਪੋਰਟਸ ਕਲੱਬ ਸੰਗਰੂਰ ਦੇ ਕੈਪਟਨ ਭੂਪੀ ਠਾਕੁਰ ਅਤੇ ਓਲਡ ਇਜ਼ ਗੋਲਡ ਕਲੱਬ ਦੇ ਕੈਪਟਨ ਸਰਦਾਰ ਰਜਿੰਦਰ ਸਿੰਘ ਮੂਣਕ ਦਾ ਜੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਗਿਆ।
ਕਲੱਬ ਪ੍ਰਬੰਧਕਾਂ ਅਤੇ ਪਤਵੰਤਿਆਂ ਵੱਲੋਂ ਦੂਸਰੇ ਸਥਾਨ ਤੇ ਰਹਿਣ ਵਾਲੀ ਓਲਡ ਇਜ਼ ਗੋਲਡ ਕਲੱਬ ਮੂਨਕ ਦੀ ਟੀਮ ਅਤੇ ਹਰਜੀਤ ਸਪੋਰਸ ਸੰਗਰੂਰ ਦੀ ਟੀਮ ਨੂੰ ਖੂਬਸੂਰਤ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਕੋਰੀ, ਹਰਚਰਨ ਚੀਮਾ, ਹਰਦੀਪ ਤੂਰ, ਜੰਟਾ ਭੁਟਾਲ, ਬ਼ਬਨ ਪੀ ਪੀ, ਰੋਹਿਤ ਰਾਮੂ,ਤਾਰੀ ਲਹਿਲ,ਗੁਰਜੀਤ ਲਹਿਲ ,ਤੇਜਿੰਦਰ ਚੀਮਾ,ਸੀਪਾ ਦੇਹਲ ,ਗਗਨ ਚੀਮਾ, ਕੁਲਬੀਰ, ਅੰਮ੍ਰਿਤ ,ਸੋਨੀ ਹਮੀਰਗੜ੍ਹ, ਕੁਲਵੰਤ ਸਿੰਘ,ਰਿੰਕੂ ਢੀਂਡਸਾ ਉਚੇਚੇ ਤੌਰ ਤੇ ਸ਼ਾਮਲ ਸਨ।