ਸਿੱਧੂ ਮੂਸੇਵਾਲਾ ਦੇ ਜਨਮਦਿਨ ਤੇ ਲਾਇਆ ਖੂਨਦਾਨ ਕੈਪ

112

ਸੰਗਰੂਰ 11 ਜੂਨ( ਭੁਪਿੰਦਰ ਵਾਲੀਆ )ਟੀਮ ਯੰਗ ਵੈਲਫੇਅਰ ਸੰਗਰੂਰ ਸੰਸਥਾ ਵਲੋ *ਅਮਰ ਗਾਇਕ ਸਵ. ਸ਼ੁੱਭਦੀਪ ਸਿੰਘ (ਸਿੱਧੂ ਮੂਸੇਵਾਲਾ ) * ਦੇ ਜਨਮਦਿਨ ਦੀ ਯਾਦ ਵਿਸ਼ਾਲ ਖੂਨਦਾਨ ਕੈਪ ਲਗਾ ਵਿੱਚ *ਸ਼ਰਧਾਜਲੀ ਭੇਟ ਕੀਤੀ ਜਿਸ ਵਿੱਚ 50 ਖੂਨਦਾਨ ਕਰਨ ਵਾਲੇ ਵੀਰ ਭੈਣ ਪਹੁੰਚੇ ਸਨ । * ਸੰਸਥਾ ਵਲੋ ਹਰ ਸਾਲ ਸਿੱਧੂ ਮੂਸੇਵਾਲਾ ਵੀਰ ਦੇ ਜਨਮ ਦਿਵਸ ਉੱਤੇ ਖੂਨਦਾਨ ਕੈਪ ਲਗਾਇਆ ਜਾਵੇਗਾ । ਇਸ ਕੈਪ ਵਿੱਚ ਕੱਬਡੀ ਖੇਡ ਜਗਤ ਦੇ ਕੋਚ ਡੈਨੀ ਦਿੜਬਾ ਵੀ ਆਪਣੀ ਪਤਨੀ ਨਾਲ ਖੂਨਦਾਨ ਕਰਨ ਪਹੰਚੇ । ਇਸ ਕੈਪ ਵਿੱਚ ਐਸ ਐਮ ੳ ਸੰਗਰੂਰ ਸਿਵਲ ਹਸਪਤਾਲ ਡਾ ਬਲਜੀਤ ਸਿੰਘ ਦਾ ਪੂਰਾ ਸਹਿਯੋਗ ਰਿਹਾ । ਸੰਸਥਾ ਦੇ ਪ੍ਹਧਾਨ ਦਲਬੀਰ ਸਿੰਘ ਵਾਲੀਆ ਨੇ ਦੱਸਿਆ ਕਿ ਉਹਨਾ ਦਾ ਉਹਨਾ ਦਾ ਸਿੱਧੂ ਵੀਰ ਨਾਲ ਭਰਾਵਾ ਵਾਲਾ ਪਿਆਰ ਸੀ । ਉਹਨਾ ਦੀ ਯਾਦ ਨੂੰ ਕਾਇਮ ਰੱਖਣ ਲਈ ਸੰਸਥਾ ਵਲੋ ਕੈਪ ਲਗਾਇਆ ਸੰਸਥਾ ਦੇ ਮੈਬਰ ਜਸਪਾਲ ਸਿੰਘ ਸ਼ੇਖੂ , ਰਮਨਪ੍ਹੀਤ ਸਿੰਘ , ਸਿਮਰਨ ਕਨੋਈ , ਰਾਜਵਿੰਦਰ ਸਿੰਘ ਛੀਟਾਵਾਲਾ ,ਵੰਸ਼ , ਦਲੀਪ ਮਿਸ਼ਰਾ , ਗੁਰਮੀਤ ਸਿੰਘ , ਰਾਮਫਾਲ ਸਿੰਘ ਦੱਗਾ , ਸ਼ਾਮ ਲਾਲ ਗਰੋਵਰ ਆਦਿ ਮੈਬਰਾ ਵਲੋ ਖੂਨ ਕੈਪ ਕਰਵਾਇਆ ਗਿਆ

Google search engine