ਸਾਹਿਤ ਸਭਾਵਾਂ ਨੇ ਉਤਸ਼ਾਹ ਨਾਲ ਮਨਾਇਆ ਮਾਲਵਾ ਲਿਖਾਰੀ ਸਭਾ ਦਾ ਨੌਵਾਂ ਸਥਾਪਨਾ ਦਿਵਸ
ਗੁਰਮੀਤ ਸਿੰਘ ਸੋਹੀ ਮੇਘ ਗੋਇਲ ਖਨੌਰੀ ਯਾਦਗਾਰੀ ਨਵ – ਪ੍ਰਤਿਭਾ ਪੁਰਸਕਾਰ ਨਾਲ ਸਨਮਾਨਿਤ
ਕਮਲੇਸ਼ ਗੋਇਲ ਖਨੌਰੀ
ਸੰਗਰੂਰ – 27 ਜੂਨ – ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦਾ ਨੌਵਾਂ ਸਥਾਪਨਾ ਦਿਵਸ ਜ਼ਿਲ੍ਹਾ ਭਰ ਦੀਆਂ ਸਾਹਿਤ ਸਭਾਵਾਂ ਵੱਲੋਂ ਸੁਤੰਤਰ ਭਵਨ ਸੰਗਰੂਰ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਿਰਮੌਰ ਪੰਜਾਬੀ ਸਾਹਿਤਕਾਰ ਡਾ. ਮੀਤ ਖਟੜਾ ਨੇ ਕੀਤੀ , ਜਿਸ ਵਿੱਚ ਉੱਘੀ ਕਵਿੱਤਰੀ ਸ੍ਰੀਮਤੀ ਬਲਜੀਤ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਵਿੱਚ ਸਭਾ ਦੇ ਰਹਿ ਚੁੱਕੇ ਮੀਤ ਪ੍ਰਧਾਨ ਸਵਰਗੀ ਮੇਘ ਗੋਇਲ ਦੀ ਯਾਦ ਵਿੱਚ ਸ਼ੁਰੂ ਕੀਤਾ ਗਿਆ l ਸ੍ਰੀ ਮੇਘ ਗੋਇਲ ਯਾਦਗਾਰੀ ਨਵ – ਪ੍ਰਤਿਭਾ ਪੁਰਸਕਾਰ ਉੱਭਰਦੇ ਕਵੀ ਗੁਰਮੀਤ ਸਿੰਘ ਸੋਹੀ ਨੂੰ ਦਿੱਤਾ ਗਿਆ। ਸਨਮਾਨ ਦੀ ਰਸਮ ਉਪਰੰਤ ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਗੁਰਮੀਤ ਸਿੰਘ ਸੋਹੀ ਨੇ ਕਿਹਾ ਕਿ ਇਸ ਸਨਮਾਨ ਨਾਲ ਉਨ੍ਹਾਂ ਦੀ ਸਾਹਿਤਕ ਸਿਰਜਣਾ ਨੂੰ ਹੋਰ ਹੁਲਾਰਾ ਮਿਲਿਆ ਹੈ ਅਤੇ ਹੁਣ ਉਹ ਹੋਰ ਤਕੜੇ ਹੋ ਕੇ ਮਿਹਨਤਕਸ਼ ਜਮਾਤ ਦੇ ਦੁੱਖਾਂ – ਦਰਦਾਂ ਦੀ ਆਵਾਜ਼ ਬਣਦੇ ਰਹਿਣਗੇ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਡਾ. ਮੀਤ ਖਟੜਾ ਨੇ ਕਿਹਾ ਕਿ ਮਾਲਵਾ ਲਿਖਾਰੀ ਸਭਾ ਸੰਗਰੂਰ ਨੇ ਦਰਵੇਸ਼ ਸਾਹਿਤਕਾਰ ਮੇਘ ਗੋਇਲ ਦੇ ਨਾਂ ’ਤੇ ਪੁਰਸਕਾਰ ਸ਼ੁਰੂ ਕਰ ਕੇ ਬਹੁਤ ਹੀ ਸ਼ਲਾਘਯੋਗ ਕਾਰਜ ਕੀਤਾ ਹੈ। ਸਭਾ ਦੇ ਸਰਪ੍ਰਸਤ ਦਲਬਾਰ ਸਿੰਘ ਨੇ ਕਿਹਾ ਗੁਰਮੀਤ ਸਿੰਘ ਸੋਹੀ ਵਰਗੇ ਉੱਭਰਦੇ ਲੇਖਕਾਂ ਨੂੰ ਉਤਸ਼ਾਹਿਤ ਕਰਨਾ ਸਾਹਿਤ ਸਭਾਵਾਂ ਦਾ ਮੁੱਢਲਾ ਫ਼ਰਜ਼ ਹੈ , ਜਿਸ ਨੂੰ ਮਾਲਵਾ ਲਿਖਾਰੀ ਸਭਾ ਬਾਖ਼ੂਬੀ ਨਿਭਾ ਰਹੀ ਹੈ। ਉੱਘੇ ਸਮਾਜਸੇਵੀ ਸ੍ਰੀ ਗਿਆਨ ਚੰਦ ਗੋਇਲ (ਖਨੌਰੀ) ਨੇ ਕਿਹਾ ਨਰੋਏ ਸਮਾਜ ਦੀ ਸਿਰਜਣਾ ਲਈ ਸਾਹਿਤ ਸਭਾਵਾਂ ਦਾ ਯੋਗਦਾਨ ਬੜਾ ਅਹਿਮ ਹੈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ੍ਰੀਮਤੀ ਬਲਜੀਤ ਸ਼ਰਮਾ ਨੇ ਕਿਹਾ ਸਾਹਿਤ ਸਭਾਵਾਂ ਲੋਕਾਂ ਅਤੇ ਸਰਕਾਰਾਂ ਦੇ ਵਿਚਕਾਰ ਪੁਲ ਦਾ ਕੰਮ ਕਰਦੀਆਂ ਹਨ। ਸਮਾਗਮ ਦੇ ਆਰੰਭ ਵਿੱਚ ਕਰਮ ਸਿੰਘ ਜ਼ਖ਼ਮੀ ਵੱਲੋਂ ਸਭਾ ਦੀਆਂ ਸਾਹਿਤਕ ਗਤੀਵਿਧੀਆਂ ਸਬੰਧੀ ਚਰਚਾ ਕਰਦਿਆਂ ਸਾਰੇ ਆਏ ਸਾਹਿਤਕਾਰਾਂ ਲਈ ਸਵਾਗਤੀ ਸ਼ਬਦ ਕਹੇ। ਇਸ ਮੌਕੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਇੱਕ ਮਤੇ ਵਿੱਚ ਕੇਂਦਰ ਸਰਕਾਰ ਵੱਲੋਂ ਮਨੁੱਖੀ ਹੱਕਾਂ ਲਈ ਜੂਝ ਰਹੀ ਤੀਸਤਾ ਸੀਤਲਵਾੜ ਦੀ ਗ੍ਰਿਫ਼ਤਾਰੀ ਦੀ ਭਰਪੂਰ ਨਿਖੇਧੀ ਕਰਦਿਆਂ ਉਨ੍ਹਾਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ ਗਈ। ਲੋਕ – ਆਗੂ ਸੁਖਦੇਵ ਸ਼ਰਮਾ ਨੇ ਵਰਤਮਾਨ ਸਮੇਂ ਵਿੱਚ ਸਾਹਿਤ ਸਭਾਵਾਂ ਦੀ ਭੂਮਿਕਾ ਸਬੰਧੀ ਆਪਣੇ ਵਿਚਾਰ ਰੱਖੇ। ਡਾ. ਮੀਤ ਖਟੜਾ ਨੂੰ ਸਭਾ ਦਾ ਸਰਪ੍ਰਸਤ ਚੁਣ ਲਿਆ ਗਿਆ। ਲੇਖਕ ਅਤੇ ਪੱਤਰਕਾਰ ਰਮੇਸ਼ਵਰ ਸਿੰਘ ਵੱਲੋਂ ਇੰਗਲੈਂਡ ਤੋਂ ਛਪਦੇ ਰੋਜ਼ਾਨਾ ਅਖ਼ਬਾਰ ‘ ਸਮਾਜ ਵੀਕਲੀ ’ ਦੇ ਨਵੇਂ ਬਣੇ ਪੱਤਰਕਾਰਾਂ ਨੂੰ ਸਨਾਖ਼ਤੀ ਕਾਰਡ ਵੰਡੇ ਗਏ।
ਅੰਤ ਵਿੱਚ ਪੰਥਕ ਕਵੀ ਲਾਭ ਸਿੰਘ ਝੱਮਟ ਦੀ ਕਵੀਸ਼ਰੀ ਨਾਲ ਸ਼ੁਰੂ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਸੁਖਵਿੰਦਰ ਸਿੰਘ ਲੋਟੇ , ਜਸਪਾਲ ਸਿੰਘ ਸੰਧੂ , ਕਮਲੇਸ਼ ਗੋਇਲ ਖਨੌਰੀ , ਨਰੇਸ਼ ਸ਼ਰਮਾ, ਰਣਜੀਤ ਬਰਿਆਹ , ਮੂਲ ਚੰਦ ਸ਼ਰਮਾ, ਡਾ. ਪਰਮਜੀਤ ਸਿੰਘ ਦਰਦੀ , ਬਲਜੋਤ ਸਿੰਘ , ਬਾਲੀ ਰੇਤਗੜ੍ਹ , ਰਮੇਸ਼ਵਰ ਸਿੰਘ , ਅਵਤਾਰ ਸਿੰਘ ਮਾਨ , ਜੱਗੀ ਮਾਨ , ਗਗਨਪ੍ਰੀਤ ਕੌਰ , ਜਸਵੰਤ ਸਿੰਘ ਅਸਮਾਨੀ , ਜਗਜੀਤ ਸਿੰਘ ਤਾਜ , ਗੁਰਦੀਪ ਭਾਵਾ , ਕਰਮ ਸਿੰਘ ਜ਼ਖ਼ਮੀ , ਰਾਜਿੰਦਰ ਸਿੰਘ ਰਾਜਨ , ਗਗਨਪ੍ਰੀਤ ਕੌਰ ਸੱਪਲ , ਪਰਮਜੀਤ ਕੌਰ ਸੰਗਰਾਮੀ , ਭੋਲਾ ਸਿੰਘ ਸੰਗਰਾਮੀ , ਅਮਨ ਜੱਖਲਾਂ , ਕੁਲਵੰਤ ਖਨੌਰੀ, ਧਰਮਵੀਰ ਸਿੰਘ , ਸਿਦਕਪ੍ਰੀਤ ਸਿੰਘ , ਹਨੀਇੰਦਰ ਸਿੰਘ , ਸਤਪਾਲ ਸਿੰਘ ਲੌਂਗੋਵਾਲ , ਮਹਿੰਦਰਜੀਤ ਸਿੰਘ, ਗੋਬਿੰਦ ਸਿੰਘ ਤੂਰਬਨਜਾਰਾ, ਪ੍ਰੋ. ਨਰਿੰਦਰ ਸਿੰਘ , ਪਰਮਜੀਤ ਕੌਰ ਸੰਗਰੂਰ, ਸੁਖਵਿੰਦਰ ਸਿੰਘ ਫੁੱਲ , ਦੇਸ਼ ਭੂਸ਼ਨ , ਸੁਰਜੀਤ ਸਿੰਘ ਮੌਜੀ , ਸੁਖਦੀਪ, ਰਣਬੀਰ ਸਿੰਘ ਪ੍ਰਿੰਸ, ਬਲਦੀਪ ਸਿੰਘ ਝਨੇੜੀ , ਭੁਪਿੰਦਰ ਨਾਗਪਾਲ ਅਤੇ ਮੀਤ ਸਕਰੌਦੀ ਆਦਿ ਕਵੀਆਂ ਨੇ ਹਿੱਸਾ ਲਿਆ। ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਹੁਤ ਹੀ ਖ਼ੂਬਸੂਰਤ ਢੰਗ ਨਾਲ