ਸੰਗਰੂਰ, 8 ਜੂਨ, (ਭੁਪਿੰਦਰ ਵਾਲੀਆ) ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਦੀ ਅਗਵਾਈ ਹੇਠ ਜਾਇਜ਼ ਚੋਣ ਡਿਊਟੀਆਂ ਛੋਟ ਦੇਣ ਦੀ ਮੰਗ ਨੂੰ ਲੈ ਕੇ ਏਡੀਸੀ (ਵਿਕਾਸ) ਨੂੰ ਅਰਜ਼ੀਆਂ ਸੌਂਪੀਆਂ ਗਈਆਂ। ਇਸ ਮੌਕੇ ਸਾਂਝੇ ਅਧਿਆਪਕ ਮੋਰਚੇ ਦੇ ਵਫ਼ਦ ਨੇ ਏਡੀਸੀ ਨਾਲ ਮੀਟਿੰਗ ਕਰਕੇ ਮੰਗ ਕੀਤੀ ਕਿ ਗਰਭਵਤੀ ਮਹਿਲਾਵਾਂ, ਦੋ ਸਾਲ ਤੋਂ ਛੋਟੇ ਬੱਚੇ ਵਾਲੀਆਂ ਮਹਿਲਾਵਾਂ, ਅੰਗਹੀਣ, ਤਲਾਕਸ਼ੁਦਾ, ਵਿਧਵਾਵਾਂ ਅਤੇ ਗੰਭੀਰ ਬਿਮਾਰੀਆਂ ਵਾਲੇ ਕਰਮਚਾਰੀਆਂ ਦੀਆਂ ਚੋਣ ਡਿਊਟੀਆਂ ਤੁਰੰਤ ਕੱਟੀਆਂ, ਮਹਿਲਾ ਅਧਿਆਪਕਾਵਾਂ/ਕਰਮਚਾਰੀਆਂ ਦੀਆਂ ਡਿਊਟੀਆਂ ਉਨ੍ਹਾਂ ਦੇ ਬਲਾਕ ਵਿੱਚ ਹੀ ਲਾਈਆਂ ਜਾਣ।

ਏਡੀਸੀ (ਵਿਕਾਸ) ਨੇ ਵਫ਼ਦ ਨੂੰ ਪਹਿਲਾਂ ਤਾਂ ਅਰਜ਼ੀਆਂ ਫੜਨ ਤੋਂ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਇਸ ਵਾਰ ਐੱਸ.ਡੀ.ਐੱਮ. ਸਥਾਨਕ ਪੱਧਰ ’ਤੇ ਹੀ ਡਿਊਟੀਆਂ ਕੱਟਣ ਦਾ ਕੰਮ ਦੇਖਣਗੇ। ਉਨ੍ਹਾਂ ਦੱਸਿਆ ਕਿ ਸਾਂਝੇ ਅਧਿਆਪਕ ਮੋਰਚੇ ਵੱਲੋਂ ਏਡੀਸੀ ਜਨਰਲ ਅਨਮੋਲ ਧਾਲੀਵਾਲ ਨੂੰ ਅਤੇ ਪਲਿਸ ਪ੍ਰਸ਼ਾਸਨ ਨੂੰ ਸਖ਼ਤ ਇਤਰਾਜ਼ ਜਤਾਉਂਦਿਆਂ ਸੰਘਰਸ਼ ਉਲੀਕਣ ਦੀ ਚਿਤਾਵਨੀ ਦਿੱਤੀ ਗਈ। ਗਿਆ। ਵਫ਼ਦ ਵੱਲੋਂ ਡੀਸੀ ਸੰਗਰੂਰ ਨੂੰ ਮਿਲਣ ਤੋਂ ਪਹਿਲਾਂ ਹੀ ਏਡੀਸੀ ਨੇ ਸਾਂਝੇ ਅਧਿਆਪਕ ਮੋਰਚੇ ਦੇ ਵਫ਼ਦ ਨੂੰ ਮੁੜ ਦਫ਼ਤਰ ’ਚ ਬੁਲਾਇਆ ਗਿਆ ਅਤੇ ਸਾਰੀਆਂ ਅਰਜ਼ੀਆਂ ਪ੍ਰਾਪਤ ਕੀਤੀਆਂ ਅਤੇ ਜਾਇਜ਼ ਚੋਣ ਡਿਊਟੀਆਂ ਕੱਟਣ ਦਾ ਭਰੋਸਾ ਦਿੱਤਾ।

ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜਾਇਜ਼ ਚੋਣ ਡਿਊਟੀਆਂ ਨਾ ਕੱਟਣ ’ਤੇ ਜੇਕਰ ਡਿਊਟੀ ਦੌਰਾਨ ਕਿਸੇ ਗਰਭਵਤੀ ਮਹਿਲਾ ਦਾ ਕੋਈ ਨੁਕਸਾਨ ਹੁੰਦਾ ਹੈ ਕਿ ਇਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

ਵਫ਼ਦ ਵਿੱਚ ਰਘਵੀਰ ਸਿੰਘ ਭਵਾਨੀਗੜ੍ਹ, ਸੁਖਵਿੰਦਰ ਗਿਰ, ਅਮਨ ਵਿਸ਼ਿਸ਼ਟ, ਦੇਵੀ ਦਿਆਲ, ਸਰਬਜੀਤ ਪੁੰਨਾਵਾਲ, ਫ਼ਕੀਰ ਟਿੱਬਾ, ਵਰਿੰਦਰਜੀਤ ਬਜਾਜ, ਰਾਜੇਸ਼ ਕੁਮਾਰ, ਜੋਤਿੰਦਰ ਜੋਤੀ, ਬਲਕਾਰ ਸਿੰਘ, ਬਲਜੀਤ ਸਿੰਘ, ਮਨਪ੍ਰੀਤ ਸਿੰਘ, ਹਰਦੀਪ ਸਿੰਘ ਅਤੇ ਕਰਮਜੀਤ ਨਦਾਮਪੁਰ, ਦਲਜੀਤ ਸਫੀਪੁਰ, ਗੁਰਦੇਵ ਸਿੰਘ, ਜਤਿੰਦਰ ਸਿੰਘ, ਰਵਿੰਦਰ ਸਿੰਘ ਦਿੜ੍ਹਬਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।

ਸੰਗਰੂਰ ’ਚ ਚੋਣ ਡਿਊਟੀਆਂ ਕਟਾਉਣ ਵਾਸਤੇ ਏਡੀਸੀ (ਵਿਕਾਸ) ਨੂੰ ਮਿਲਣ ਮਗਰੋਂ ਅਧਿਆਪਕ।