ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 26 ਜੁਲਾਈ
-ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋ ਸ਼ਹੀਦ ਦੀ ਸਹੀ ਸੋਚ ਘਰ ਘਰ ਪਹੁਚਾਉਣ ਲਈ 24 ਜੁਲਾਈ ਤੋਂ 31ਜੁਲਾਈ ਤੱਕ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਖੋਜੀ ਲੇਖਕ ਤੇ ਮੰਚ ਦੇ ਆਗੂ ਰਾਕੇਸ਼ ਕੁਮਾਰ ਨੇ ਸੀਨੀਅਰ ਸੈਕੰਡਰੀ ਗਰਲ ਸਕੂਲ ਸੁਨਾਮ ਊਧਮ ਸਿੰਘ ਵਾਲਾ ਵਿੱਚ ਸ਼ਹੀਦ ਊਧਮ ਸਿੰਘ ਦੀ ਜਿੰਦਗੀ ਤੇ ਵਿਚਾਰਧਾਰਾ ਬਾਰੇ ਬੱਚਿਆਂ ਤੇ ਅਧਿਆਪਕਾਂ ਨੂੰ ਦੱਸਿਆ ‌‌।
ਬੱਚਿਆਂ ਨੇ ਸਾਰੀਆਂ ਗੱਲਾਂ ਬਹੁਤ ਧਿਆਨ ਨਾਲ ਸੁਣਿਆ। ਅਨਿਲ ਕੁਮਾਰ ਤੇ ਦਾਤਾ ਸਿੰਘ ਨੇ ਮੰਚ ਬਾਰੇ ਦੱਸਿਆ। ਸਕੂਲ ਵੱਲੋਂ ਰਾਕੇਸ਼ ਕੁਮਾਰ ਨੂੰ ਸਨਮਾਨਿਤ ਵੀ ਕੀਤਾ ਗਿਆ। ਮੰਚ ਵੱਲੋ ਪ੍ਰਿੰਸੀਪਲ ਤੇ ਸਮੁਹ ਸਟਾਫ਼ ਦਾ ਧੰਨਵਾਦ ਕੀਤਾ ਗਿਆ। ਕਈ ਬੱਚਿਆਂ ਨੇ ਸ਼ਹੀਦ ਊਧਮ ਸਿੰਘ ਜੀ ਬਾਰੇ ਕਈ ਸਵਾਲ ਪੁੱਛੇ ਤੇ ਸ਼ਹੀਦ ਦੀ ਜਿੰਦਗੀ ਬਾਰੇ ਰਾਕੇਸ਼ ਕੁਮਾਰ ਵੱਲੋਂ ਲਿਖੀਆਂ ਕਿਤਾਬਾਂ ਖਰੀਦੀਆਂ ।
ਇਸ ਤੋਂ ਬਾਅਦ ਮੰਚ ਵੱਲੋ ਸਰਕਾਰੀ ਮਿਡਲ ਸਕੂਲ ਸੁਨਾਮ ਊਧਮ ਸਿੰਘ ਵਾਲਾ ਵਿੱਚ ਵੀ ਬੱਚਿਆਂ ਨੂੰ ਸ਼ਹੀਦ ਦੀ ਜਿੰਦਗੀ ਤੇ ਕੁਰਬਾਨੀ ਬਾਰੇ ਦੱਸਿਆ ਗਿਆ।ਇਸ ਮੌਕੇ ਮੰਚ ਆਗੂ ਅਨਿਲ ਕੁਮਾਰ ਤੇ ਵਿਸ਼ਵ ਕਾਂਤ ਨੇ ਵੀ ਸ਼ਹੀਦ ਦੀ ਜਿੰਦਗੀ ਬਾਰੇ ਗੱਲਾਂ ਕੀਤੀਆਂ।
ਮੰਚ ਵੱਲੋ 31 ਜੁਲਾਈ ਨੂੰ ਸ਼ਾਮ ਨੂੰ 4 ਵਜੇ ਸ਼ਹੀਦ ਦੇ ਜੱਦੀ ਘਰ ਅੱਗੇ ਇੱਕ ਪ੍ਰੋਗਰਾਮ ਕਰਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਉਹਨਾਂ ਨੇ ਬੱਚਿਆਂ ਤੇ ਅਧਿਆਪਕਾਂ ਨੂੰ ਇਸ ਪ੍ਰੋਗਰਾਮ ਵਿਚ ਪਹੁੰਚਣ ਦਾ ਸੱਦਾ ਦਿੱਤਾ।
ਮੰਚ ਆਗੂ ਵਿਪਨ ਕੁਮਾਰ ਤੇ ਸੁਖਜਿੰਦਰ ਸਿੰਘ ਨੇ ਵੀ ਬੱਚਿਆਂ ਨੂੰ ਸਾਹਿਤ ਪੜ੍ਹਨ ਲਈ ਉਤਸ਼ਾਹਿਤ ਕੀਤਾ।