ਸਵਰਗੀ ਸ੍ਰੀ ਮੇਘ ਰਾਜ ਗੋਇਲ ਦੀ ਪਹਿਲੀ ਬਰਸੀ ਤੇ 150 ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਕਮਲੇਸ਼ ਗੋਇਲ ਖਨੌਰੀ
ਖਨੌਰੀ 15 ਅਗਸਤ – ਸਵਰਗੀ ਸ੍ਰੀ ਮੇਘ ਰਾਜ ਗੋਇਲ ਦੀ ਪਹਿਲੀ ਬਰਸੀ ਉਨਾਂ ਦੇ ਪਰਿਵਾਰ ਨੇ ਸਰਵਹਿਤਕਾਰੀ ਵਿਦਿਆ ਮੰਦਿਰ ਵਿੱਚ ਸ਼ਰਧਾ ਨਾਲ ਮਨਾਈ l ਇਸ ਮੋਕੇ ਤੇ ਦੋ ਮਿੰਟ ਦਾ ਮੋਨ ਧਾਰ ਕੇ ਸਰਧਾਂਜਲੀ ਦਿੱਤੀ । ਉਨਾਂ ਦੇ ਪਰਿਵਾਰ ਨੇ ਖਨੌਰੀ ਅਤੇ ਆਸਪਾਸ ਦੇ ਪਿੰਡਾਂ ਦੇ ਪੰਜਵੀਂ ਅੱਠਵੀਂ ਦਸਵੀਂ ਅਤੇ ਬਾਰਵੀਂ ਕਲਾਸ ਦੇ ਬੋਰਡ ਦੀਆਂ ਕਲਾਸਾਂ ਵਿਚੋਂ ਆਏ ਪਹਿਲੇ ਦੂਜੇ ਅਤੇ ਤੀਜੇ ਨੰਬਰ ਤੇ 150 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ । ਇਸ ਮੋਕੇ ਤੇ ਹਰੇਕ ਪਾਰਟੀ ਦੇ ਪਤਵੰਤੇ ਸੱਜਣ ਪਹੁੰਚੇ l ਸ੍ਰੀ ਨੈਨੂੰ ਰਾਮ ਗਰਗ ਨੇ ਕਿਹਾ ਕਿ ਸ੍ਰੀ ਮੇਘ ਰਾਜ ਗੋਇਲ ਇਲਾਕੇ ਵਿੱਚ ਇੱਕ ਵਧੀਆ ਲੀਡਰ ਅਤੇ ਸਮਾਜ ਸੇਵਕ ਸਨ l ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਸਨ , ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ , ਸ੍ਰੀ ਬਿੰਦੂਸਰ ਤੀਰਥ ਕਮੇਟੀ ਹੰਸਡਹਿਰ ਦੇ ਮੁੱਖ ਸਲਾਹਕਾਰ , ਸਹਾਰਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸਨ l ਟੈਨ ਸਟਾਰ ਐਜੂਕੇਸ਼ਨਲ ਐਂਡ ਸਪੋਰਟਸ ਕਲੱਬ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ l ਸ੍ਰੀ ਮੇਘ ਰਾਜ ਗੋਇਲ ਨੇ ਕਾਫੀ ਨਾਵਲ ਵੀ ਲਿਖੇ , ਉਨ੍ਹਾਂਨੇ 74 ਸਾਲ ਦੀ ਉਮਰ ਵਿੱਚ ਐਮ ਏ ਪਹਿਲੇ ਦਰਜੇ ਵਿੱਚ ਪਾਸ ਕੀਤੀ । ਡਿਗਰੀ ਵੀ ਉਨਾਂ ਦੇ ਮਰਨ ਉਪਰੰਤ ਘਰ ਪਹੂੰਚੀ ਸੀ ਉਨ੍ਹਾਂ ਨੇ ਦਸਵੀਂ ਵਿੱਚ ਵਾਧੂ ਵਿਸ਼ਾ ਉੜਦੂ ਵੀ 100 ਵਿਚੋਂ 89 ਅੰਕ ਲੈ ਕੇ ਪਾਸ ਕੀਤੀ l ਸ੍ਰੀ ਮੇਘ ਰਾਜ ਗੋਇਲ ਦੀ ਪੋਤੀ ਨੰਦਨੀ ਜੋ ਚੰਡੀਗੜ੍ਹ ਵਿੱਚ ਲਾ ਕਰ ਰਹੀ ਹੈ ਉਨ੍ਹਾਂ ਕਿਹਾ ਮੇਰੇ ਦਾਦਾ ਜੀ ਕਿਨੇ ਮਹਾਨ ਸਨ l ਸਾਡਾ ਪਰਿਵਾਰ ਇਥੇ ਤੱਕ ਪਹੁੰਚਿਆ ਹੈ ਉਨ੍ਹਾਂ ਦੀ ਹੀ ਦੇਣ ਹੈ । ਇਸ ਮੋਕੇ ਤੇ ਉਨ੍ਹਾਂ ਦਾ ਪਰਿਵਾਰ ਨਰੇਸ਼ ਸ਼ਰਮਾ , ਕੁਲਦੀਪ ਸ਼ਰਮਾ , ਬੰਸੀ ਲਾਲ ਗੋਇਲ ਪ੍ਰਧਾਨ ਅਗਰਵਾਲ ਸਭਾ , ਆਰ ਐੱਸ ਐੱਸ ਦੇ ਆਗੂ ਜਗਦੀਸ਼ ਚੰਦ , ਡਾ ਪ੍ਰੇਮ ਚੰਦ ਬਾਂਸਲ ਪ੍ਰਧਾਨ ਬੀਜੇਪੀ , ਰਾਮ ਪਾਲ ਗੋਇਲ ਪ੍ਰਧਾਨ ਸੇਵਾ ਭਾਰਤੀ , ਸਟੇਜ ਸਕੱਤਰ ਦੀ ਭੂਮਿਕਾ ਕਮਲੇਸ਼ ਗੋਇਲ ਪੱਤਰਕਾਰ ਨੇ ਬਾਖੂਬੀ ਨਿਭਾਈ l