ਸਰਵਹਿਤਕਾਰੀ ਵਿਦਿਆ ਮੰਦਰ ਖਨੌਰੀ ਬਾਰਵੀਂ ਕਲਾਸ ਦੀ ਦਿਕਸ਼ਾ ਰਹੀ ਅਵੱਲ
ਕਮਲੇਸ਼ ਗੋਇਲ ਖਨੌਰੀ
ਖਨੌਰੀ 30 ਜੂਨ – ਸਰਵਹਿੱਤਕਾਰੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਖਨੌਰੀ ਦਾ ਬਾਰਵੀਂ ਜਮਾਤ ਦਾ ਰਿਜ਼ਲਟ ਸ਼ਾਨਦਾਰ ਰਿਹਾ l ਸਕੂਲ ਪਿ੍ਸੀਪਲ ਸ੍ਰੀ ਨਰਾਇਣ ਪਟੇਲ ਨੇ ਸਾਡੇ ਪਤਰਕਾਰ ਨਾਲ ਗਲਬਾਤ ਕਰਦਿਆਂ ਕਿਹਾ ਕਿ ਬਾਰਵੀਂ ਕਲਾਸ ਵਿੱਚ ਕੁਲ 5 ਵਿਦਿਆਰਥੀਆਂ ਸਨ l ਸਾਰੇ ਵਿਦਿਆਰਥੀ 70 % ਤੋਂ ਵੱਧ ਅੰਕ ਲੈ ਕੇ ਪਾਸ ਹੋਏ l ਦਿਕਸ਼ਾ ਪਟੇਲ 417/500 ਨੰਬਰ ਲੈ ਕੇ ਪਹਿਲੇ ਨੰਬਰ ਤੇ ਰਹੀ । ਸਟਾਫ ਅਤੇ ਕਮੇਟੀ ਸਟਾਫ਼ ਨੇ ਸਾਰੇ ਬੱਚਿਆਂ ਦੀ ਉੱਜਵਲ ਭਵਿੱਖ ਦੀ ਕਾਮਨਾ ਕੀਤੀ।